punjab people burnt pm modi effigy jp nadda attacks: ਪੰਜਾਬ ‘ਚ ਦੁਸ਼ਹਿਰੇ ਮੌਕੇ ਰਾਵਣ ਦੇ ਪੁਤਲੇ ਪੀਐੱਮ ਮੋਦੀ ਦਾ ਮਖੌਟਾ ਸਾੜਨ ‘ਤੇ ਘਮਾਸਾਨ ਮੱਚਿਆ ਹੋਇਆ ਹੈ।ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਹੈ ਕਿ ਪੰਜਾਬ ‘ਚ ਇਹ ਹਰਕਤ ਰਾਹੁਲ ਗਾਂਧੀ ਦੀ ਦਿਸ਼ਾ-ਨਿਰਦੇਸ਼ ਹੇਠ ਹੋਈ ਹੈ।ਨੱਡਾ ਨੇ ਕਿਹਾ ਕਿ ਇਹ ਘਟਨਾ ਬਹੁਤ ਸ਼ਰਮਨਾਕ ਤਾਂ ਹੈ।ਦੂਜੇ ਪਾਸੇ ਰਾਹੁਲ ਗਾਂਧੀ ਨੇ ਇਸ ਘਟਨਾ ‘ਤੇ ਕਿਹਾ ਹੈ ਕਿ ਪੂਰੇ ਪੰਜਾਬ ‘ਚ ਪੀਐੱਮ ਮੋਦੀ ਦਾ ਪੁਤਲਾ ਸਾੜਿਆ ਗਿਆ।ਰਾਹੁਲ ਗਾਂਧੀ ਨੇ ਕਿਹਾ
ਕਿ ਇਹ ਬੇਹੱਦ ਦੁਖਦ ਹੈ ਕਿ ਪੀਐੱਮ ਮੋਦੀ ਪ੍ਰਤੀ ਲੋਕਾਂ ਦਾ ਗੁੱਸਾ ਇਸ ਪੱਧਰ ਤੱਕ ਪਹੁੰਚ ਚੁੱਕਾ ਹੈ।ਮੋਦੀ ਨੂੰ ਇਨ੍ਹਾਂ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ।ਦੱਸਣਯੋਗ ਹੈ ਕਿ ਐਤਵਾਰ ਨੂੰ ਪੰਜਾਬ ‘ਚ ਕੁਝ ਲੋਕਾਂ ਨੇ ਰਾਵਣ ਦੇ ਪੁਤਲੇ ‘ਚ ਮੋਦੀ ਦਾ ਚਿਹਰਾ ਲਗਾ ਕੇ ਇਸ ਪੁਤਲੇ ਨੂੰ ਸਾੜਿਆ ਸੀ।ਇਸ ‘ਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਭੜਕਦਿਆਂ ਕਿਹਾ ਕਿ ਪੰਜਾਬ ‘ਚ ਪੀਐੱਮ ਮੋਦੀ ਦਾ ਪੁਤਲਾ ਸਾੜਨ ਦੀ ਸ਼ਰਮਨਾਕ ਘਟਨਾ ਰਾਹੁਲ ਗਾਂਧੀ ਵਲੋਂ ਨਿਰਦੇਸ਼ਿਤ ਹੈ।ਪਰ ਉਨ੍ਹਾਂ ਨੂੰ ਅਜਿਹੀ ਹੀ ਆਸ ਸੀ।ਜੇਪੀ ਨੱਡਾ ਦਾ ਕਹਿਣਾ ਹੈ ਕਿ ਨਹਿਰੂ-ਗਾਂਧੀ ਪਰਿਵਾਰ ਨੇ ਕਦੇ ਵੀ ਪ੍ਰਧਾਨ ਮੰਤਰੀ ਅਹੁਦੇ ਦਾ ਸਤਿਕਾਰ ਨਹੀਂ ਕੀਤਾ ਹੈ।