India Tour of Australia 2020: ਆਸਟ੍ਰੇਲੀਆ ਦੇ ਆਉਣ ਵਾਲੇ ਦੌਰੇ ਲਈ ਭਾਰਤੀ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਆਸਟ੍ਰੇਲੀਆ ਦੌਰੇ ‘ਤੇ ਜਾਣ ਵਾਲੀ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਟੀ-20 ਕੌਮਾਂਤਰੀ, ਵਨਡੇ ਅਤੇ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ । ਭਾਰਤੀ ਟੀਮ ਨੂੰ ਇਸ ਦੌਰੇ ‘ਤੇ 3 ਮੈਚਾਂ ਦੀ ਟੀ-20 ਕੌਮਾਂਤਰੀ ਅਤੇ ਇਨ੍ਹੇ ਹੀ ਮੈਚਾਂ ਦੀ ਵਨਡੇ ਸੀਰੀਜ਼ ਤੋਂ ਇਲਾਵਾ 4 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਹਾਲਾਂਕਿ, ਦੌਰੇ ਦੇ ਪ੍ਰੋਗਰਾਮ ਨੂੰ ਅੰਤਮ ਰੂਪ ਦੇਣਾ ਅਜੇ ਬਾਕੀ ਹੈ। ਭਾਰਤ ਦੇ ਸੀਮਤ ਓਵਰਾਂ ਦੇ ਉਪ-ਕਪਤਾਨ ਅਤੇ ਦਿੱਗਜ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਸੋਮਵਾਰ ਨੂੰ ਆਸਟ੍ਰੇਲੀਆ ਦੌਰੇ ਲਈ ਚੁਣੀ ਗਈ ਤਿੰਨ ਫਾਰਮੈਟਾਂ ਦੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ । ਸੱਟ ਲੱਗਣ ਕਾਰਨ ਰੋਹਿਤ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਮੈਚਾਂ ਵਿਚ ਨਹੀਂ ਖੇਡ ਸਕਣਗੇ । ਰੋਹਿਤ ਦੀ ਗੈਰਹਾਜ਼ਰੀ ਵਿੱਚ ਕੇਐਲ ਰਾਹੁਲ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ । ਰੋਹਿਤ ਨੂੰ ਇਹ ਸੱਟ ਯੂਏਈ ਵਿੱਚ ਆਈਪੀਐਲ ਦੌਰਾਨ ਲੱਗੀ । BCCI ਦੀ ਮੈਡੀਕਲ ਟੀਮ ਜ਼ਖਮੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਰੋਹਿਤ ਦੀ ਨਿਗਰਾਨੀ ਕਰ ਰਹੀ ਹੈ।
T20 ‘ਚ ਵਰੁਣ ਚੱਕਰਵਰਤੀ ਨੂੰ ਮਿਲਿਆ ਮੌਕਾ
ਟੀ-20 ਕੌਮਾਂਤਰੀ ਟੀਮ ਵਿੱਚ ਚੱਕਰਵਰਤੀ ਨੂੰ ਮੌਕਾ ਦਿੱਤੇ ਜਾਣ ਤੋਂ ਇਲਾਵਾ ਕੋਈ ਹੈਰਾਨੀ ਦੀ ਚੋਣ ਨਹੀਂ ਹੋ ਸਕੀ। ਵਰੁਣ ਨੇ ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਹੁਣ ਤੱਕ 13 ਵਿਕਟਾਂ ਲਈਆਂ ਹਨ, ਜਿਸ ਵਿੱਚ ਇੱਕ ਮੈਚ ਵਿੱਚ ਪੰਜ ਵਿਕਟਾਂ ਵੀ ਸ਼ਾਮਿਲ ਹਨ। ਟੈਸਟ ਟੀਮ ਵਿੱਚ ਮੁਹੰਮਦ ਸਿਰਾਜ 5ਵੇਂ ਤੇਜ਼ ਗੇਂਦਬਾਜ਼ ਹੋਣਗੇ। ਹੁਣ ਤੱਕ ਦੇ ਪ੍ਰੋਗਰਾਮ ਅਨੁਸਾਰ ਆਸਟ੍ਰੇਲੀਆਈ ਦੌਰੇ ਦੌਰਾਨ ਪਹਿਲੇ ਦੋ ਵਨਡੇ ਸਿਡਨੀ ਕ੍ਰਿਕਟ ਮੈਦਾਨ ‘ਤੇ 27 ਅਤੇ 29 ਨਵੰਬਰ ਨੂੰ ਹੋਣਗੇ, ਜਿਸ ਤੋਂ ਬਾਅਦ ਆਖਰੀ ਵਨਡੇ ਕੈਨਬਰਾ (1 ਦਸੰਬਰ) ਦੇ ਮਨੂਕਾ ਓਵਲ ਵਿੱਚ ਹੋਵੇਗਾ। ਪਹਿਲਾ ਟੀ-20 ਵੀ ਕੈਨਬਰਾ (4 ਦਸੰਬਰ) ਵਿੱਚ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਆਖਰੀ ਦੋ ਟੀ-20 ਸਿਡਨੀ (6 ਅਤੇ 8 ਦਸੰਬਰ) ਵਿੱਚ ਖੇਡੇ ਜਾਣਗੇ।
ਟੀਮ ਇੰਡੀਆ-T20
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮਯੰਕ ਅਗਰਵਾਲ, ਕੇਐਲ ਰਾਹੁਲ (ਉਪ ਕਪਤਾਨ ਅਤੇ ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਸੰਜੂ ਸੈਮਸਨ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੋ. ਸ਼ਮੀ, ਨਵਦੀਪ ਸੈਣੀ, ਦੀਪਕ ਚਾਹਰ, ਵਰੁਣ ਚੱਕਰਵਰਤੀ।
ਟੀਮ ਇੰਡੀਆ- ਵਨਡੇ
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇਐਲ ਰਾਹੁਲ (ਉਪ ਕਪਤਾਨ ਅਤੇ ਵਿਕਟ ਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੋ. ਸ਼ਮੀ, ਨਵਦੀਪ ਸੈਣੀ, ਸ਼ਾਰਦੂਲ ਠਾਕੁਰ।
ਟੀਮ ਇੰਡੀਆ-ਟੈਸਟ
ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ, ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਰਿਸ਼ਭ ਪੰਤ (ਵਿਕਟ ਕੀਪਰ), ਜਸਪ੍ਰੀਤ ਬੁਮਰਾਹ, ਮੋ. ਸ਼ਮੀ, ਉਮੇਸ਼ ਯਾਦਵ, ਨਵਦੀਪ ਸੈਣੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਆਰ.ਕੇ. ਅਸ਼ਵਿਨ, ਮੋ ਸਿਰਾਜ।
ਇਸ ਤੋਂ ਇਲਾਵਾ ਚਾਰ ਵਾਧੂ ਗੇਂਦਬਾਜ਼ ਵੀ ਸ਼ਾਮਿਲ ਕੀਤੇ ਗਏ ਹਨ। ਜਿਨ੍ਹਾਂ ਵਿੱਚ ਕਮਲੇਸ਼ ਨਾਗੇਰਕੋਟੀ, ਕਾਰਤਿਕ ਤਿਆਗੀ, ਈਸ਼ਾਨ ਪੋਰਲ ਅਤੇ ਟੀ. ਨਟਰਾਜਨ ਸ਼ਾਮਿਲ ਹਨ। ਦੱਸ ਦੇਈਏ ਕਿ ਗੁਲਾਬੀ ਗੇਂਦ ਦਾ ਟੈਸਟ 17 ਤੋਂ 21 ਦਸੰਬਰ ਤੱਕ ਐਡੀਲੇਡ ਵਿੱਚ ਦੂਧੀਆ ਰੋਸ਼ਨੀ ਵਿੱਚ ਖੇਡਿਆ ਜਾਵੇਗਾ। ਜੇ ਕੋਵਿਡ-19 ਹਾਲਾਤਾਂ ਕਾਰਨ ਮੈਲਬਰਨ ਦੇ ਅਧਿਕਾਰੀਆਂ ਨੂੰ ਐਮਸੀਜੀ ਵਿਖੇ ਮੈਚ ਦੀ ਮੇਜ਼ਬਾਨੀ ਨਹੀਂ ਕਰਨ ਦਿੰਦੀ ਤਾਂ 26 ਦਸੰਬਰ ਤੋਂ ਹੋਣ ਵਾਲਾ ਬਾਕਸਿੰਗ ਡੇਅ ਟੈਸਟ, ਐਡੀਲੇਡ ਵਿੱਚ ਵੀ ਖੇਡਿਆ ਜਾ ਸਕਦਾ ਹੈ। ਸਿਡਨੀ ਵਿੱਚ ਟੈਸਟ ਮੈਚ 7 ਤੋਂ 11 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਟੀਮਾਂ 15 ਜਨਵਰੀ ਤੋਂ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਲਈ ਬ੍ਰਿਸਬੇਨ (15–19 ਜਨਵਰੀ) ਪਹੁੰਚ ਜਾਵੇਗੀ।