3600 crore recovered from Vijay Mallya: ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿੰਗਫਿਸ਼ਰ ਏਅਰ ਲਾਈਨਜ਼ ਲਿਮਟਿਡ ਦੇ ਮਾਲਕ ਅਤੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਇੱਕ ਹੋਰ ਝੱਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਰਨਾਟਕ ਹਾਈ ਕੋਰਟ ਦੇ ਆਦੇਸ਼ਾਂ ਨੂੰ ਚਣੋਤੀ ਦੇਣ ਵਾਲੀ ਵਿਜੇ ਮਾਲਿਆ ਦੀ ਯੂਨਾਈਟਿਡ ਬਰੂਅਰਜ਼ ਹੋਲਡਿੰਗਜ਼ ਲਿਮਟਿਡ ਦੁਆਰਾ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਣਵਾਈ ਦੌਰਾਨ ਜਸਟਿਸ ਯੂਯੂ ਲਲਿਤ ਅਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਵਿਜੇ ਮਾਲਿਆ ਦੀ ਕੰਪਨੀ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸਦੇ ਨਾਲ ਹੀ ਐਸਬੀਆਈ ਦੀ ਅਗਵਾਈ ਵਾਲੇ ਬੈਂਕਾਂ ਦੇ ਸੰਘ ਦੀ ਪ੍ਰਤੀਨਿਧਤਾ ਕਰ ਰਹੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਵਿਜੇ ਮਾਲਿਆ ਤੋਂ ਹੁਣ ਤੱਕ 3600 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ, ਜਦਕਿ ਵਿਜੇ ਮਾਲਿਆ ਤੋਂ 11,000 ਕਰੋੜ ਰੁਪਏ ਦੀ ਵਸੂਲੀ ਅਜੇ ਵੀ ਬਾਕੀ ਹੈ।
ਰੋਹਤਗੀ ਨੇ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਕੰਪਨੀ ਦੀ ਜਾਇਦਾਦ ਨੱਥੀ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਇਹ ਮਾਲਕੀਆ ਜਾਇਦਾਦ ਸਨ ਅਤੇ ਇਸ ਤਰ੍ਹਾਂ ਬੈਂਕਾਂ ਦਾ ਜਾਇਦਾਦ ਉੱਤੇ ਆਪਣਾ ਪਹਿਲਾ ਦਾਅਵਾ ਸੀ। ਦੱਸ ਦੇਈਏ ਕਿ ਮਾਲਿਆ ਵਿੱਤੀ ਧੋਖਾਧੜੀ ਦੇ ਦੋਸ਼ ਹੇਠ ਭਾਰਤ ਵਾਪਿਸ ਆਉਣਾ ਚਾਹੁੰਦਾ ਹੈ। ਜਨਵਰੀ 2019 ਵਿੱਚ, ਅਦਾਲਤ ਨੇ ਉਸਨੂੰ ਮਨੀ-ਲਾਂਡਰਿੰਗ ਐਕਟ (ਪੀਐਮਐਲਏ) ਦੇ ਤਹਿਤ ‘ਭਗੌੜਾ ਅਪਰਾਧੀ’ ਘੋਸ਼ਿਤ ਕੀਤਾ ਸੀ। ਉਹ ਮਾਰਚ, 2016 ਤੋਂ ਯੂਨਾਈਟਿਡ ਕਿੰਗਡਮ ਵਿੱਚ ਰਹਿ ਰਿਹਾ ਹੈ। ਵਰਤਮਾਨ ਸਮੇ ‘ਚ ਸਕਾਟਲੈਂਡ ਯਾਰਡ ਦੇ ਵਲੋਂ ਤਿੰਨ ਸਾਲ ਪਹਿਲਾਂ ਹਵਾਲਗੀ ਵਾਰੰਟ ‘ਤੇ ਜ਼ਮਾਨਤ’ ਤੇ ਬਾਹਰ ਹੈ। ਵਿਜੇ ਮਾਲਿਆ ਇੱਕ ਭਾਰਤੀ ਵਪਾਰੀ ਅਤੇ ਸਿਆਸਤਦਾਨ ਹੈ। ਉਹ ਵਿਤਲ ਮਾਲਿਆ ਦਾ ਬੇਟਾ ਹੈ, ਜੋ ਕਿ ਯੂਨਾਈਟਿਡ ਸਪਿਰਿਟਸ ਲਿਮੀਟੀਡ ਕੰਪਨੀ ਦਾ ਚੇਅਰਮੈਨ ਸੀ। 62 ਸਾਲਾ ਵਿਜੇ ਮਾਲਿਆ ਕਥਿਤ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਕਰੀਬ ਨੌਂ ਹਜ਼ਾਰ ਕਰੋੜ ਰੁਪਏ ਦੇ ਮਾਮਲੇ ਵਿੱਚ ਭਾਰਤ ਨੂੰ ਲੋੜੀਂਦੇ ਹਨ। ਅਪ੍ਰੈਲ ਵਿੱਚ ਉਨ੍ਹਾਂ ਦੀ ਹਵਾਲਗੀ ਦੇ ਵਾਰੰਟ ਦੇ ਆਧਾਰ ‘ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਭਾਰਤ ਨੂੰ ਹਵਾਲਗੀ ਨੂੰ ਅਦਾਲਤ ਵਿੱਚ ਦਿੱਤੀ ਚੁਣੌਤੀ ਵਿੱਚ ਉਨ੍ਹਾਂ ਉੱਪਰ ਲੱਗੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਿਹਾ ਗਿਆ ਸੀ।