social media done wonderful job elderly sells plant: ਗਰੀਬੀ ਅਤੇ ਭੁੱਖ ਦੇ ਅੱਗੇ ਬੇਬੱਸ ਲੋਕਾਂ ਦਾ ਅਜਿਹਾ ਦ੍ਰਿਸ਼ ਸੜਕਾਂ ਕਿਨਾਰੇ ਆਮ ਦੇਖਿਆ ਜਾ ਸਕਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਬੈਂਗਲੁਰੂ ਦੀ ਇੱਕ ਸੜਕ ਕਿਨਾਰੇ ਇੱਕ ਬਜ਼ੁਰਗ ਵਿਅਕਤੀ ਧੁੱਪ ਤੋਂ ਬਚਣ ਲਈ ਛਤਰੀ ਲੈ ਕੇ ਬੈਠਾ ਪੌਦੇ ਵੇਚ ਰਿਹਾ ਸੀ।ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਦੇ ਵਾਇਰਲ ਹੁੰਦਿਆਂ ਹੀ ਉਨ੍ਹਾਂ ਦੀ ਕਿਸਮਤ ਚਮਕ ਗਈ।ਇਕ ਸਥਾਨਕ ਐੱਨਜੀਓ ਵਲੋਂ ਕੈਨਾਪੀ ਅਤੇ ਟੇਬਲ ਮੁਹੱਈਆ ਕਰਵਾਇਆ ਗਿਆ ਹੈ।ਦਰਅਸਲ ਟਵਿੱਟਰ ‘ਤੇ ਯੂਜ਼ਰਸ ਨੇ ਉਨ੍ਹਾਂ ਦੀ ਮੱਦਦ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਪੌਦੇ ਖ੍ਰੀਦਣ ਲਈ ਕਿਹਾ।ਇੱਕ ਟਵਿੱਟਰ ਯੂਜ਼ਰ ਸ਼ੁਭਮ ਜੈਨ ਨਾਮੀ ਨੇ ਉਕਤ ਬਜ਼ੁਰਗ ਵਿਅਕਤੀ ਰੇਵੰਨਾ ਸਿਦੱਪਾ ਬਾਰੇ ‘ਚ ਇੱਕ ਪੋਸਟ ਸ਼ੇਅਰ ਕੀਤੀ।ਇਸ ਪੋਸਟ ਦੇ ਨਾਲ ਉਨ੍ਹਾਂ ਨੇ ਪ੍ਰਵੀਨ ਕਾਸਵਾਨ, ਅਭਿਨੇਤਾ ਮਾਧਵਨ, ਕੰਚਨ ਗੁਪਤਾ,ਅਤੇ
ਸੋਨੂੰ ਸੂਦ ਨੂੰ ਵੀ ਟੈਗ ਕੀਤਾ।ਇਸ ਪੋਸਟ ‘ਚ ਦੋ ਤਸਵੀਰਾਂ ਸੀ ਜਿਸ ‘ਚ ਛਤਰੀ ਫੜੇ ਬਜ਼ੁਰਗ ਵਿਅਕਤੀ ਧੁੱਪ ਤੋਂ ਬਚਣ ਦੀ ਜੱਦੋਜ਼ਹਿਦ ਦੇ ਨਾਲ ਪੌਦੇ ਵੇਚਣ ਲਈ ਬੈਠਾ ਹੋਇਆ ਹੈ।ਸ਼ੁਭਮ ਨੇ ਪੋਸਟ ‘ਚ ਉਸ ਬਜ਼ੁਰਗ ਲਈ ਸਮਰਥਨ ਦੀ ਮੰਗ ਕੀਤੀ।ਫੋਟੋ ਕੈਪਸ਼ਨ ‘ਚ ਸ਼ੁਭਮ ਨੇ ਲਿਖਿਆ,” ਰੇਵੰਨਾ ਸਿਦੱਪਾ ਨਾਲ, ਕਰਨਾਟਕ ਦੇ ਸਰਾਕੀ ਸਿਗਨਲ ਕੋਲ ਕਨਕਪੁਰਾ ਰੋਡ ‘ਤੇ ਬੈਠਾ ਇਹ ਬਜ਼ੁਰਗ ਵਿਅਕਤੀ ਪੌਦੇ ਵੇਚਦਾ ਹੈ।ਇਨ੍ਹਾਂ ਪੌਦਿਆਂ ਦੀ ਕੀਮਤ 10ਰੁ. ਤੋਂ 30 ਰੁਪਏ ਤੱਕ ਹੈ।ਇਸ ਟਵੀਟ ਨੂੰ ਹਜ਼ਾਰਾਂ ਦੀ ਗਿਣਤੀ ‘ਚ ਪਸੰਦ ਕੀਤਾ ਗਿਆ ਹੈ।ਨਾਲ ਹੀ ਅਭਿਨੇਤਾ ਰਣਦੀਪ ਹੁੱਡਾ ਨੇ ਵੀ ਇਸ ‘ਤੇ ਰਿਐਕਟ ਕਰਦੇ ਹੋਏ ਬਜ਼ੁਰਗ ਰੇਵੰਨਾ ਦਾ ਪਤਾ ਪੁੱਛਿਆ।ਕਈ ਲੋਕਾਂ ਨੇ ਸੜਕ ਕਿਨਾਰੇ ਦੁਕਾਨ ਦਾ ਦੌਰਾ ਕੀਤਾ ਅਤੇ ਪੌਦੇ ਖ੍ਰੀਦਣ ਦਾ ਵਾਅਦਾ ਕੀਤਾ।ਉਥੇ ਕਨਕਪੁਰਾ ਰੋਡ ਦੇ ਚੇਂਜਮੇਕਰਸ, ਐੱਨਜੀਓ ਅਤੇ ਰੇਜਿਡੈਂਟ ਵੇਲਫੇਅਰ ਐਸੋਸ਼ੀਏਸ਼ਨ ਦੀ ਇੱਕ ਸੰਸਥਾ ਵਲੋਂ ਸਿਦੱਪਾ ਨੂੰ ਇੱਕ ਕੇਨਾਪੀ ਅਤੇ ਪੌਦੇ ਲੈ ਕੈ ਮੌਕੇ ‘ਤੇ ਹੋਰ ਪੌਦੇ ਪਹੁੰਚਾਏ ਤਾਂ ਜੋ ਉਹ ਹੋਰ ਪੌਦੇ ਵੇਚ ਸਕਣ।ਉਨ੍ਹਾਂ ਨੇ ਟਵੀਟ ‘ਚ ਕਿਹਾ ਕਿ ਅਸੀਂ ਉਨ੍ਹਾਂ ਨੂੰ ਕੁਰਸੀ ਅਤੇ ਮੇਜ਼ ਵੀ ਮੁਹੱਈਆ ਕਰਾਵੇਂਗੇ।