what is this TRANS FAT: ਫੈਸਟ ਆਫ ਸੀਜ਼ਨ ਸ਼ੁਰੂ ਹੋ ਰਿਹਾ ਹੈ ‘ਤੇ ਕੋਵਿਡ ਦੀ ਇਸ ਮਹਾਮਾਰੀ ਕਰਕੇ ਤੁਹਾਨੂੰ ਪਤਾ ਹੈ ਕਿ ਬਹੁਤ ਸਮੇ ਤੋਂ ਬਾਅਦ ਰਾਹਤ ਜ਼ਰੂਰ ਮਿਲੇਗੀ ਪਰ ਇਹ ਚੀਜ ਸਭ ਤੋਂ ਪਹਿਲਾ ਦੇਖੀ ਜਾਵੇਗੀ ਕਿ ਸੇਫਟੀ ਦਾ ਕਿਵੇਂ ਧਿਆਨ ਰੱਖਿਆ ਜਾਵੇ। ਜੇਕਰ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਬਹੁਤੇ ਲੋਕ ਇਸ ਤਿਉਹਾਰ ਵਾਲੇ ਦਿਨਾਂ ‘ਚ ਘਰ ਹੀ ਰਹਿਣਗੇ। ਲੋਕੀ ਘਰ ਦੇ ਵਿੱਚ ਰਹਿ ਕੇ ਦੀਵਾਲੀ ਦਾ ਇਹ ਤਿਉਹਾਰ ਧੂਮ-ਧਾਮ ਨਾਲ ਮਨਾਉਣਗੇ। ਇਸ ਤਿਉਹਾਰ ਦੇ ਚੱਲਦੇ ਲੋਕ ਘਰਾਂ ‘ਚ ਮਿਠਾਈਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਜਿਆਦਾ ਫੋਕਸ ਕਰਨਗੇ। ਅਜਿਹੇ ਵਿੱਚ ਜੇਕਰ ਮੋਟਾਪੇ ਦੀ ਗੱਲ ਕਰੀਏ ਜਾਂ ਉਸ ਤੋਂ ਹੋਣ ਵਾਲੀਆਂ ਬੀਮਾਰੀਆਂ ਦੀ ਗੱਲ ਕਰੀਏ ਉਸ ਦਾ ਖਤਰਾ ਵੱਧ ਸਕਦਾ ਹੈ।
ਅਸੀਂ ਕੋਵਿਡ ਨੂੰ ਹਰਾਉਣ ਕਰਕੇ ਇਨ੍ਹਾਂ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਾਂ। PGI ਵਿੱਚ ਇਕ ਕੈਮਪੇਨ ਚੱਲ ਰਹੀ ਹੈ ‘ਆਈ ਸੁਪੋਰਟ TRANS FAT ਫਰੀ ਦੀਵਾਲੀ’ ਆਓ ਜਾਂਦੇ ਹਾਂ ਇਸ ਕੈਮਪੇਨ ਬਾਰੇ। ਇਸ ਪ੍ਰੋਜੈਕਟ ਦੇ ਜੋ ਪ੍ਰੋਜੈਕਟ ਮੈਨੇਜਰ ਨਾਲ ਗੱਲਬਾਤ ਕਰਕੇ ਪਤਾ ਲੱਗਾ ਹੈ ਕਿ ਜੋ ਇਹ ਕੈਮਪੇਨ ਹੈ ਉਹ Dr.ਸੋਨੂ ਗੋਇਲ ਅਤੇ Dr.ਪੂਨਮ ਦੇ ਸਹਿਯੋਗ ਨਾਲ ਇਸ ਕੈਮਪੇਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਵਾਰ ਕੋਈ ਨਾ ਕੋਈ ਕੈਮਪੇਨ ਦੀ ਮੁਹਿੰਮ ਚਲਾਈ ਜਾਂਦੀ ਹੈ। ਇਸ ਵਾਰ ਇਹ ਕੈਮਪੇਨ ਮੋਟਾਪੇ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ‘ਤੇ ਫੋਕਸ ਕਰ ਰਹੇ ਹਾਂ ਖਾਣ ਵਾਲੀਆਂ ਚੀਜ਼ਾਂ ਉਹ ਸਿਰਫ ਘਰ ਦੀਆਂ ਬਣੀਆਂ ਹੀ ਖਾਦੀਆਂ ਜਾਣ। ਜੋ ਟ੍ਰਾੰਸਫੈਟ ਫ਼ੂਡ ਹੈ ਉਹ ਤੁਹਾਡੀ ਸਿਹਤ ਲਈ ਅੱਗੇ ਜਾ ਕੇ ਹਾਨੀਕਾਰਕ ਹੋ ਸਕਦਾ ਹੈ। ਜਿਸ ਕਾਰਨ ਦਿਲ ਦੀਆ ਬਿਮਾਰੀਆਂ, ਮੋਟਾਪੇ ਨੂੰ ਲੈਕੇ ਸੱਮਸਿਆਵਾਂ ਆ ਸਕਦੀਆਂ ਹਨ। ਉਹਨਾਂ ਕਿਹਾ ਕਿ ਇਹ ਹੀ ਸਾਡੀ ਕੈਮਪੇਨ ਹੈ ਕਿ ਲੋਕਾਂ ਨੂੰ ਟ੍ਰਾੰਸਫੈਟ ਫ਼ੂਡ ਨਾ ਖਾਣ ਬਾਰੇ ਜਾਗਰੂਕ ਕਰੀਏ। ਤਾਂ ਜੋ ਪੰਜਾਬ ਦੇ ਲੋਕ ਸਿਹਤਮੰਦ ਅਤੇ ਬਿਮਾਰੀਆਂ ਤੋਂ ਮੁਕਤ ਰਹਿਣ।