mike tyson return to ring : ਆਪਣੇ ਯੁੱਗ ਦੇ ਮਸ਼ਹੂਰ ਮੁੱਕੇਬਾਜ਼ ਮਾਈਕ ਟਾਇਸਨ ਇੱਕ ਵਾਰ ਫਿਰ ਤੋਂ ਰਿੰਗ ‘ਚ ਦਿਖਾਈ ਦੇਣਗੇ ਅਤੇ ਇਸ ਵਾਰ ਉਹ ਰਾਏ ਜੋਨਸ ਨਾਲ ਭਿੜਣਗੇ। ਕੈਲੀਫੋਰਨੀਆ ਅਥਲੈਟਿਕ ਕਮਿਸ਼ਨ ਨੇ ਅਗਲੇ ਮਹੀਨੇ ਟਾਇਸਨ ਅਤੇ ਜੋਨਜ਼ ਵਿਚਾਲੇ ਹੋਣ ਵਾਲੇ ਮੈਚ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਿਰਫ ਇੱਕ ਪ੍ਰਦਰਸ਼ਨੀ ਮੈਚ ਹੋਵੇਗਾ। ਹਾਲਾਂਕਿ, ਇਨ੍ਹਾਂ ਸਾਬਕਾ ਚੈਂਪੀਅਨਜ਼ ਨੇ ਕਿਹਾ ਕਿ ਉਹ ਇਸ ਨੂੰ ਸਿਰਫ ਪ੍ਰਦਰਸ਼ਨੀ ਮੈਚ ਨਹੀਂ ਮੰਨ ਰਹੇ ਅਤੇ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਟਾਇਸਨ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਕੀ ਇਹ ਅਸਲ ਮੁਕਾਬਲਾ ਨਹੀਂ ਹੈ? ਇਹ ਮੈਚ ਮਾਈਕ ਟਾਇਸਨ ਬਨਾਮ ਰਾਏ ਜੋਨਜ਼ ਦਾ ਮੁਕਬਲਾ ਹੈ। ਮੈਂ ਮੈਚ ਲਈ ਆ ਰਿਹਾ ਹਾਂ ਅਤੇ ਉਹ ਵੀ ਲੜਾਈ ਲਈ ਆ ਰਿਹਾ ਹੈ ਅਤੇ ਬੱਸ ਇਹੀ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ।” ਪ੍ਰਮੋਟਰਾਂ ਨੇ ਘੋਸ਼ਣਾ ਕੀਤੀ ਹੈ ਕਿ 54 ਸਾਲਾ ਟਾਇਸਨ ਅਤੇ 51 ਸਾਲਾ ਜੋਨਸ ਵਿਚਾਲੇ ਮੈਚ 28 ਨਵੰਬਰ ਨੂੰ ਲਾਸ ਏਂਜਲਸ ਸਟੈਪਲਜ਼ ਸੈਂਟਰ ਵਿੱਚ ਹੋਵੇਗਾ। ਇਹ ਅੱਠ ਦਾ ਗੇੜ ਦਾ ਮੁਕਾਬਲਾ ਹੋਵੇਗਾ। ਹਰ ਗੇੜ ਦੋ ਮਿੰਟ ਦਾ ਹੋਵੇਗਾ। ਟਾਈਸਨ ਨੇ ਆਖਰੀ ਵਾਰ ਜੂਨ 2005 ਵਿੱਚ ਇੱਕ ਅਧਿਕਾਰਤ ਮੈਚ ਖੇਡਿਆ ਸੀ ਅਤੇ ਸਾਬਕਾ ਹੈਵੀਵੇਟ ਚੈਂਪੀਅਨ 1996 ਤੋਂ ਬਾਅਦ ਕੋਈ ਖ਼ਿਤਾਬ ਨਹੀਂ ਜਿੱਤ ਸਕਿਆ ਹੈ।
ਜੋਨਜ਼ ਨੇ ਆਪਣਾ ਆਖਰੀ ਮੈਚ ਫਰਵਰੀ 2018 ਵਿੱਚ ਲੜਿਆ ਸੀ। ਜੋਨਜ਼ ਨੇ ਕਿਹਾ ਕਿ ਟਾਇਸਨ ਖ਼ਿਲਾਫ਼ ਰਿੰਗ ਦੇ ਅੰਦਰਲਾ ਮੈਚ ਸਿਰਫ ਪ੍ਰਦਰਸ਼ਨੀ ਤੱਕ ਸੀਮਿਤ ਨਹੀਂ ਹੋ ਸਕਦਾ। ਹਾਲਾਂਕਿ, ਕੈਲੀਫੋਰਨੀਆ ਕਮਿਸ਼ਨ ਦੇ ਅਧਿਕਾਰੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਦੋਵਾਂ ਮੁੱਕੇਬਾਜ਼ਾਂ ਨੂੰ ਇੱਕ ਦੂਜੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੋਨਸ ਨੇ ਕਿਹਾ, “ਕੀ ਕੋਈ ਮਹਾਨ ਮਾਈਕ ਟਾਇਸਨ ਦੇ ਖਿਲਾਫ ਰਿੰਗ ਵਿੱਚ ਉੱਤਰ ਕੇ ਇਹ ਸੋਚ ਸਕਦਾ ਹੈ ਕਿ ਇਹ ਸਿਰਫ ਇਕ ਪ੍ਰਦਰਸ਼ਨੀ ਮੈਚ ਹੈ।”