Two tenth graders: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਵੇਰ ਦੇ ਹੀ ਸੈਸ਼ਨਾਂ ਵਿੱਚ ਲਈਆਂ ਜਾ ਰਹੀਆਂ ਅਨੁਪੂਰਕ ਪ੍ਰੀਖਿਆਵਾਂ ਵਿੱਚ ਬੁੱਧਵਾਰ ਨੂੰ ਦਸਵੀਂ ਸ਼੍ਰੇਣੀ ਦੀ ਪੰਜਾਬੀ-ਬੀ ਵਿਸ਼ੇ ਦੇ ਨਾਲ-ਨਾਲ ਬਾਰ੍ਹਵੀਂ ਸ਼੍ਰੇਣੀ ਦੇ ਜਨਰਲ ਫਾਉਨਡੇਸ਼ਨ ਅਤੇ ਗ੍ਰਹਿ ਵਿਗਿਆਨ ਵਿਸ਼ਿਆਂ ਦੇ ਇਮਤਿਹਾਨ ਸੁਚਾਰੂ ਪ੍ਰਬੰਧਾਂ ਹੇਠ ਮੁਕੰਮਲ ਹੋਏ| ਹਲਾਂਕਿ ਫਾਜ਼ਿਲਕਾ ਦੇ ਇੱਕ ਕੇਂਦਰ ਤੋਂ ਦੋ ਵਿਦਿਆਰਥੀ ਕਿਸੇ ਹੋਰ ਵਿਦਿਆਰਥੀਆਂ ਦੇ ਪੇਪਰ ਦਿੰਦੇ ਫੜੇ ਗਏ| ਬਾਰ੍ਹਵੀਂ ਸ਼੍ਰੇਣੀ ਦੀਆਂ ਓਪਨ ਸਕੂਲ ਪ੍ਰਣਾਲੀ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਅਤੇ ਸਪੈਸ਼ਲ ਚਾਂਸ ਕੈਟਾਗਰੀਆਂ ਅਧੀਨ ਪਰੀਖਿਆ ਦੇਣ ਵਾਲੇ 137 ਪਰੀਖਿਆਰਥੀਆਂ ਲਈ ਕੁੱਲ 54 ਪਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ|
ਸਿੱਖਿਆ ਬੋਰਡ ਵੱਲੋਂ ਸੂਬੇ ਵਿੱਚ ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਪਰੀਖਿਆ ਲਈ ਸਥਾਪਿਤ ਸਮੁੱਚੇ ਪ੍ਰੀਖਿਆ ਕੇਂਦਰਾਂ ਵਿੱਚ ਤਾਇਨਾਤ ਪ੍ਰੀਖਿਅਕ ਅਮਲੇ ਅਤੇ ਪਰੀਖਿਆਰਥੀਆਂ ਵੱਲੋਂ ਮਾਸਕ ਪਾਉਣ ਸਮੇਤ ਪਰੀਖਿਆ ਕੇਂਦਰਾਂ ਦੀ ਸੈਨੇਟਾਈਜ਼ੇਸ਼ਨ ਅਤੇ ਉਚਿਤ ਸਮਾਜਿਕ ਦੂਰੀ ਦੀ ਪਾਲਣਾ ਕਰਨ ਵਰਗੇ ਮੁਢਲੇ ਕਦਮਾਂ ਨੂੰ ਯਕੀਨੀ ਬਣਾਇਆ ਗਿਆ ਹੈ| ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੁਖ਼ਤਾ ਪ੍ਰਬੰਧਾਂ ਸਦਕਾ ਬੁੱਧਵਾਰ ਨੂੰ ਹੋਈਆਂ ਦੋਵੇਂ ਸ਼੍ਰੇਣੀਆਂ ਦੀਆਂ ਪਰੀਖਿਆਵਾਂ ਸ਼ਾਂਤੀਪੂਰਵਕ ਸੰਪੂਰਨ ਹੋਈਆਂ| ਪ੍ਰਾਪਤ ਰਿਪੋਰਟ ਅਨੁਸਾਰ ਮੈਟ੍ਰਿਕ ਪੰਜਾਬੀ-ਬੀ ਵਿਸ਼ੇ ਦੀ ਪਰੀਖਿਆ ਦੌਰਾਨ ਗੁਰੂ ਨਾਨਕ.ਏ.ਵੀ.ਸੀਨੀ.ਸੈਕੰ.ਸਕੂਲ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਇੰਮਪਰਸੋਨੇਸ਼ਨ ਦੇ ਦੋ ਕੇਸ ਸਾਹਮਣੇ ਆਏ|