Donald Trump Tweets: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਲਈ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਸ਼ੁੱਕਰਵਾਰ ਨੂੰ ਮਹੱਤਵਪੂਰਨ ਰਾਜਾਂ ਜਾਰਜੀਆ ਅਤੇ ਪੈਨਸਿਲਵੇਨੀਆ ਵਿੱਚ ਆਪਣੇ ਵਿਰੋਧੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਨਿਕਲ ਗਏ ਅਤੇ ਹੁਣ ਉਹ ਨਜ਼ਦੀਕੀ ਮੁਕਾਬਲੇ ਵਿੱਚ ਇਤਿਹਾਸਿਕ ਜਿੱਤ ਹਾਸਿਲ ਕਰਨ ਦੇ ਬਹੁਤ ਨੇੜੇ ਦਿਖਾਈ ਦੇ ਰਹੇ ਹਨ। ਉੱਥੇ ਹੀ ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਬਿਡੇਨ ਨੂੰ ਰਾਸ਼ਟਰਪਤੀ ਅਹੁਦੇ ਲਈ ਕੋਈ ਗਲਤ ਦਾਅਵਾ ਨਹੀਂ ਕਰਨਾ ਚਾਹੀਦਾ। ਮੈਂ ਵੀ ਇਹ ਦਾਅਵਾ ਕਰ ਸਕਦਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕਾਨੂੰਨੀ ਕਾਰਵਾਈ ਹੁਣ ਸ਼ੁਰੂ ਹੋ ਰਹੀ ਹੈ।
ਉੱਥੇ ਹੀ ਸਮਰਥਕਾਂ ਨੂੰ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡੈਮੋਕਰੇਟ ਚੋਣਾਂ ਜਿੱਤਣ ਜਾ ਰਹੇ ਹਨ । ਅਮਰੀਕੀ ਜਨਤਾ ਨੇ ਸਾਨੂੰ ਸਰਕਾਰ ਚਲਾਉਣ ਦਾ ਆਦੇਸ਼ ਦਿੱਤਾ ਹੈ । ਦੇਸ਼ ਚਾਹੁੰਦਾ ਹੈ ਕਿ ਉਹ ਏਕਤਾ ਨਾਲ ਅੱਗੇ ਵਧਣ । ਆਪਣਾ ਸਬਰ ਰੱਖੋ। ਅੱਜ ਅਸੀਂ ਇਹ ਸਾਬਿਤ ਕਰ ਰਹੇ ਹਨ ਜੋ ਕਿ ਅਸੀਂ 244 ਸਾਲ ਪਹਿਲਾਂ (1776 ਵਿੱਚ) ਕੀਤਾ ਸੀ ਅਤੇ ਉਹ ਲੋਕਤੰਤਰ ਸਫਲ ਅਤੇ ਪ੍ਰਭਾਵਸ਼ਾਲੀ ਹੈ। ਤੁਹਾਡੀ ਹਰ ਵੋਟ ਦੀ ਗਿਣਤੀ ਕੀਤੀ ਜਾਵੇਗੀ। ਬਿਡੇਨ ਨੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।
ਇਸ ਤੋਂ ਪਹਿਲਾਂ ਅਮਰੀਕੀ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਥੀ ਟੀਮ ਨੇ ਹਾਰ ਨੂੰ ਵੇਖਦੇ ਹੋਏ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਉਹ ਜੋ ਬਿਡੇਨ ਦੀ ਸੰਭਾਵਿਤ ਜਿੱਤ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ । ਟਰੰਪ ਦੀ ਸਾਥੀ ਟੀਮ ਦੇ ਜਨਰਲ ਕਾਉਂਸਲ ਮੈਟ ਮੋਰਗਨ ਦਾ ਕਹਿਣਾ ਹੈ ਕਿ ਬਿਡੇਨ ਦੀ ਜਿੱਤ ਦਾ ਦਾਅਵਾ ਝੂਠਾ ਹੈ ਅਤੇ ਚੋਣਾਂ ਦੀ ਦੌੜ ਅਜੇ ਖਤਮ ਨਹੀਂ ਹੋਈ ਹੈ । ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਹੁਣ ਕਾਨੂੰਨੀ ਲੜਾਈ ਵਿੱਚ ਫਸਦੇ ਦਿਖਾਈ ਦਿੱਤੇ ਹਨ।
ਦੱਸ ਦੇਈਏ ਕਿ ਜੋ ਬਿਡੇਨ ਅਤੇ ਉਨ੍ਹਾਂ ਦੀ ਟੀਮ ਨੇ ਸਰਕਾਰ ਨੂੰ ਸੰਭਾਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਇਸ ਨੂੰ ਤਬਦੀਲੀ ਦੀ ਯੋਜਨਾ ਕਿਹਾ ਜਾਂਦਾ ਹੈ। ਬਿਡੇਨ ਦੇ ਸਾਰੇ ਸਲਾਹਕਾਰ ਡੇਲਾਵੇਅਰ ਵਿੱਚ ਉਨ੍ਹਾਂ ਦੇ ਕੈਂਪ ਦਫਤਰ ਵਿੱਚ ਮੌਜੂਦ ਹਨ। ਇਸ ਦੌਰਾਨ ਫੈਡਰਲ ਏਜੰਸੀਆਂ ਦੇ ਕੁਝ ਅਧਿਕਾਰੀ ਵੀ ਬਿਡੇਨ ਨੂੰ ਮਿਲਣ ਗਏ । ਹਾਲਾਂਕਿ, ਬਿਡੇਨ ਕੈਂਪ ਬਹੁਤ ਅਨੁਸ਼ਾਸਨ ਅਤੇ ਸ਼ਾਂਤੀ ਨਾਲ ਚੋਣ ਨਤੀਜਿਆਂ ਦੇ ਰਸਮੀ ਐਲਾਨ ਦਾ ਇੰਤਜ਼ਾਰ ਕਰ ਰਿਹਾ ਹੈ। ਪਰ, ਉਹ ਇਹ ਵੀ ਚਾਹੁੰਦੇ ਹਨ ਕਿ ਸੱਤਾ ਸੰਭਾਲਣ ਲਈ ਤਿਆਰੀਆਂ ਕੀਤੀਆਂ ਜਾਣ। ਮਹਾਂਮਾਰੀ ਨੂੰ ਕੰਟਰੋਲ ਕਰਨ ਦੀ ਯੋਜਨਾ ‘ਤੇ ਵਿਸ਼ੇਸ਼ ਤੌਰ ‘ਤੇ ਕੇਂਦ੍ਰਿਤ ਕੀਤੀ ਜਾ ਰਹੀ ਹੈ ਕਿਉਂਕਿ ਇਸ ਮੁੱਦੇ ‘ਤੇ ਡੈਮੋਕਰੇਟ ਸੱਤਾ ਵਿੱਚ ਵਾਪਸ ਆ ਰਹੇ ਹਨ।