The girl was cleaning the room : ਰੂਪਨਗਰ ਦੇ ਇੱਕ ਨਿੱਜੀ ਸਕੂਲ ਦੇ ਚੌਕੀਦਾਰ ਦੇ ਪਰਿਵਾਰ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਕਮਰੇ ਦੀ ਸਫਾਈ ਕਰਦੇ ਹੋਏ ਉਨ੍ਹਾਂ ਦੀ ਲੜਕੀ 25 ਸਾਲ ਪੁਰਾਣੇ ਖੂਹ ਵਿੱਚ ਡਿੱਗ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪਰਿਵਾਰ 25 ਸਾਲਾਂ ਤੋਂ ਉਸ ਕਮਰੇ ਦੇ ਅੰਦਰ ਰਹਿ ਰਿਹਾ ਸੀ ਪਰ ਉਨ੍ਹਾਂ ਨੂੰ ਇਸ ਖੂਹ ਬਾਰੇ ਕੋਈ ਜਾਣਕਾਰੀ ਨਹੀਂ ਸੀ। ਲੜਕੀ ਦੀ ਚੰਗੀ ਕਿਸਮਤ ਇਹ ਰਹੀ ਕਿ ਉਸ ਨੂੰ ਸਹੀ ਸਲਾਮਤ ਖੂਹ ਵਿੱਚੋਂ ਕੱਢ ਲਿਆ ਗਿਆ ਅਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ।
ਮਿਲੀ ਜਾਣਕਾਰੀ ਮੁਤਾਬਕ ਚੌਕੀਦਾਰ ਦੀ 28 ਸਾਲਾ ਧੀ ਕਮਰੇ ਦੀ ਸਫਾਈ ਕਰ ਰਹੀ ਸੀ ਕਿ ਅਚਾਨਕ ਉਥੇ ਮੌਜੂਦ ਇੱਕ ਸਲੈਬ ਦੇ ਫਿਸਲਣ ਤੋਂ ਬਾਅਦ ਉਹ ਖੂਹ ਵਿੱਚ ਡਿੱਗ ਗਈ। ਇਹ ਖੂਹ ਖੂਹ 10-12 ਫੁੱਟ ਡੂੰਘਾ ਦੱਸਿਆ ਜਾਂਦਾ ਹੈ। ਇਸ ਤੋਂ ਬਾਅਦ ਸਕੂਲ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਉਥੇ ਪਹੁੰਚ ਕੇ ਲੜਕੀ ਨੂੰ ਸੁਰੱਖਿਅਤ ਬਾਹਰ ਕਢਵਾਇਆ। ਇਸ ਦੌਰਾਨ ਲੜਕੀ ਦੇ ਕੋਈ ਸੱਟ ਨਹੀਂ ਲੱਗੀ। ਸਕੂਲ ਪ੍ਰਬੰਧਕਾਂ ਨੇ ਵੀ ਲੜਕੀ ਦੇ ਸੁਰੱਖਿਅਤ ਬਾਹਰ ਨਿਕਲਣ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਇੰਦਰਪਾਲ ਸਿੰਘ ਸਾਹਨੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੌਕੀਦਾਰ ਦੇ ਕਮਰੇ ਵਿਚ ਇਕ ਛੋਟਾ ਪੁਰਾਣਾ ਖੂਹ ਸੀ, ਜਿਸ ਦਾ ਉਨ੍ਹਾਂ ਨੂੰ ਵੀ ਨਹੀਂ ਪਤਾ ਸੀ। ਇਸ ‘ਤੇ ਇਕ ਸਲੈਬ ਵੀ ਲਗਾਇਆ ਗਿਆ ਸੀ। ਜਦੋਂ ਲੜਕੀ ਕਮਰੇ ਦੀ ਸਫਾਈ ਕਰ ਰਹੀ ਸੀ ਤਾਂ ਸਲੈਬ ਫਿਸਲਣ ਕਾਰਨ 28 ਸਾਲਾ ਲੜਕੀ ਖੂਹ ਵਿਚ ਡਿੱਗ ਗਈ, ਜਿਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਖੂਹ ਦੀ ਛੇਤੀ ਹੀ ਮੁਰੰਮਤ ਕਰਵਾਈ ਜਾਵੇਗੀ। ਫਿਲਹਾਲ ਚੌਕੀਦਾਰ ਦਾ ਪਰਿਵਾਰ ਹੋਰ ਹੋਰ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੌਕੀਦਾਰ ਦਾ ਪਰਿਵਾਰ ਪਿਛਲੇ 25 ਸਾਲਾਂ ਤੋਂ ਉਸੇ ਕਮਰੇ ਵਿੱਚ ਰਹਿ ਰਿਹਾ ਹੈ ਅਤੇ ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਕਮਰੇ ਦੇ ਹੇਠਾਂ ਇੱਕ ਛੋਟਾ ਖੂਹ ਹੈ।