National hockey player : ਮੋਹਾਲੀ ਦੇ ਫੇਜ਼-6 ‘ਚ ਇੱਕ 20 ਸਾਲਾ ਨੌਜਵਾਨ ਸ਼ੱਕੀ ਹਲਾਤਾਂ ‘ਚ ਸੜਕ ਕੰਢੇ ਡਿੱਗਿਆ ਮਿਲਿਆ, ਜਿਸ ਨੂੰ ਸੂਚਨਾ ਮਿਲਣ ‘ਤੇ ਪੁਲਿਸ ਨੇ ਹਸਪਤਾਲ ਦਾਖਲ ਕਰਵਾਇਆ ਤਾਂ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀਪ ਣ ਪ੍ਰਤੀਕ ਸ਼ਰਮਾ ਵਜੋਂ ਹੋਈ ਹੈ, ਜੋ ਮੂਲ ਤੌਰ ‘ਤੇ ਬਠਿੰਡਾ ਜ਼ਿਲ੍ਹੇ ਦਾ ਰਹਿਣ ਵੈਲਾ ਹੈ ਅਤ ਇੱਕ ਨੈਸ਼ਨਲ ਕਬੱਡੀ ਖਿਡਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਜਿਸ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦਾ ਹਵਾਲੇ ਕਰ ਦਿੱਤਾ ਜਾਵੇਗਾ।

ਮਿਲੀ ਜਾਣਕਾਰੀ ਮੁਤਾਬਕ ਪ੍ਰਤੀਕ ਸ਼ਰਮਾ ਸ਼ੱਕੀ ਹਾਲਤ ਵਿੱਚ ਸੜਕ ਕੰਢੇ ਡਿੱਗਿਆ ਮਿਲਿਆ। ਸੂਚਨਾ ਮਿਲਣ ‘ਤੇ ਪੁਲਿਸ ਉਥੇ ਪਹੁੰਚੀ ਅਤੇ ਉਸ ਨੇ ਨੌਜਵਾਨ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਮੁਹਾਲੀ ਫੇਜ਼ -6 ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ। ਪੁਲਿਸ ਨੂੰ ਮੌਕੇ ‘ਤੇ ਇੱਕ ਨੁਕਸਾਨੀ ਹੋਈ ਬਾਈਕ ਵੀ ਮਿਲੀ ਹੈ, ਜਿਸ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜਾਂਚ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਜਾਂਚ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਕਿ ਐਤਵਾਰ ਰਾਤ ਲਗਭਗ 10 ਵਜੇ ਇੱਕ ਰਾਹਗੀਰ ਨੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਕਤ ਸੈਕਟਰ ਦੇ ਲਾਈਟ ਪੁਆਇੰਟ ‘ਤੇ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਸੜਕ ਕੰਢੇ ਡਿੱਗਿਆ ਹੋਇਆ ਸੀ। ਜਦੋਂ ਉਹ ਮੌਕੇ ‘ਤੇ ਪਹੁੰਚੇ, ਤਾਂ ਉਸਨੇ ਦੇਖਿਆ ਕਿ ਉਹ ਨੌਜਵਾਨ ਖੂਨ ਵਿੱਚ ਨਾ ਲਥਪਥ ਪਿਆ ਸੀ ਅਤੇ ਉਸਦੀ ਮੋਟਰ ਸਾਈਕਲ ਦੂਜੇ ਪਾਸੇ ਡਿੱਗੀ ਹੋਈ ਸੀ, ਜਿਸ ਦੀ ਅੱਗੇ ਵਾਲੀ ਫਰੰਟ ਲਾਈਟ ਟੁੱਟੀ ਹੋਈ ਸੀ।

ਉਸ ਦੇ ਕੋਲੋਂ ਮਿਲੇ ਦਸਾਵੇਜ਼ਾਂ ਦੇ ਆਧਾਰ ‘ਤੇ ਨੌਜਵਾਨ ਦੀ ਪਛਾਣ ਹੋਈ ਅਤੇ ਪਤਾ ਲੱਗਾ ਕਿ ਉਹ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਹਾਕੀ ਖਿਡਾਰੀ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਪਰ ਉਹ ਸੋਮਵਾਰ ਸ਼ਾਮ ਤੱਕ ਸੋਹਾਨਾ ਪੁਲਿਸ ਸਟੇਸ਼ਨ ਨਹੀਂ ਪਹੁੰਚੇ ਸਨ।






















