Big bash league introduces: ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚਕਾਰ ਕ੍ਰਿਕਟ ਆਸਟ੍ਰੇਲੀਆ ਨੇ ਅਗਲੇ ਮਹੀਨੇ ਤੋਂ ਬਿਗ ਬੈਸ਼ ਲੀਗ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਪਰ ਲੀਗ ਦੇ 10 ਵੇਂ ਸੀਜ਼ਨ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਬੀਬੀਐਲ ਵਿੱਚ ਤਿੰਨ ਨਵੇਂ ਨਿਯਮ ਸ਼ਾਮਿਲ ਕੀਤੇ ਹਨ। ਪਾਵਰਸਰਜ, Xਫੈਕਟਰ ਅਤੇ ਬੈਸ਼ ਬੂਸਟ ਤਿੰਨ ਨਵੇਂ ਨਿਯਮ ਹਨ ਜੋ ਲੀਗ ਦੇ 10 ਵੇਂ ਸੀਜ਼ਨ ਵਿੱਚ ਲਾਗੂ ਹੋਣਗੇ। ਬੀਬੀਐਲ 10 ਦਸੰਬਰ ਤੋਂ ਹੋਣ ਜਾ ਰਿਹਾ ਹੈ।
ਪਾਵਰਸਰਜ ਦੇ ਨਿਯਮ ਅਨੁਸਾਰ ਹੁਣ, ਫੀਲਡਿੰਗ ਟੀਮ ਸਿਰਫ ਦੋ ਖਿਡਾਰੀ ਹੀ ਸਰਕਲ ਦੇ ਬਾਹਰ ਰੱਖ ਸਕਦੀ ਹੈ। ਬੱਲੇਬਾਜ਼ੀ ਕਰਨ ਵਾਲੀ ਟੀਮ 11 ਵੇਂ ਓਵਰ ਤੋਂ ਆਪਣੀ ਪਾਰੀ ਵਿੱਚ ਕਿਸੇ ਵੀ ਸਮੇਂ ਇਸ ਨਿਯਮ ਦੀ ਵਰਤੋਂ ਕਰਨ ਦੇ ਯੋਗ ਹੋਵੇਗੀ। ਇਸ ਦੇ ਨਾਲ ਹੀ ਛੇ ਓਵਰਾਂ ਦਾ ਪਾਵਰਪਲੇਅ ਘਟਾ ਕੇ ਚਾਰ ਓਵਰਾਂ ਦਾ ਕਰ ਦਿੱਤਾ ਗਿਆ ਹੈ। ਐਕਸ ਫੈਕਟਰ ਖਿਡਾਰੀ 12 ਵਾਂ ਜਾਂ 13 ਵਾਂ ਖਿਡਾਰੀ ਹੋਵੇਗਾ ਜੋ ਕਿਸੇ ਵੀ ਖਿਡਾਰੀ ਦੀ ਜਗ੍ਹਾ ਲੈ ਸਕਦਾ ਹੈ ਜਿਸ ਨੇ ਪਹਿਲੀ ਪਾਰੀ ਦੇ 10 ਵੇਂ ਓਵਰ ਤੱਕ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਨਹੀਂ ਕੀਤੀ।
ਬੈਸ਼ ਬੂਸਟ ਇੱਕ ਬੋਨਸ ਪੁਆਇੰਟ ਹੈ ਜੋ ਦੂਜੀ ਪਾਰੀ ਦੇ ਮੱਧ ਵਿੱਚ ਦਿੱਤਾ ਜਾਵੇਗਾ। ਜੇ ਦੂਜੀ ਪਾਰੀ ਖੇਡਣ ਵਾਲੀ ਟੀਮ 10 ਓਵਰਾਂ ਦੇ ਬਾਅਦ ਪਹਿਲੀ ਪਾਰੀ ਖੇਡ ਚੁੱਕੀ ਟੀਮ ਦੇ ਮੁਕਾਬਲੇ 10 ਓਵਰਾਂ ਤੋਂ ਬਾਅਦ ਜਿਆਦਾ ਸਕੋਰ ਬਣਾਏਗੀ, ਤਾਂ ਉਨ੍ਹਾਂ ਨੂੰ ਇਹ ਬੋਨਸ ਪੁਆਇੰਟ ਦਿੱਤਾ ਜਾਵੇਗਾ, ਪਰ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਫੀਲਡਿੰਗ ਟੀਮ ਨੂੰ ਇਹ ਪੁਆਇੰਟ ਦਿੱਤਾ ਜਾਵੇਗਾ। ਬੀਬੀਐਲ ਦੇ ਮੁਖੀ ਐਲੀਸਟਰ ਡੌਬਸਨ ਨੇ ਕਿਹਾ, “ਪਾਵਰਸਰਜ, ਐਕਸ ਫੈਕਟਰ ਅਤੇ ਬੈਸ਼ ਬੂਸਟ ਨਿਯਮਾਂ ਨੂੰ ਲਿਆਉਣ ਦਾ ਉਦੇਸ਼ ਉੱਚ ਸਕੋਰ, ਮਨੋਰੰਜਨ ਕ੍ਰਿਕਟ, ਨਵੇਂ ਕਾਰਜਨੀਤਿਕ ਕੋਣਾਂ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਮੈਚ ਦੌਰਾਨ ਕੁੱਝ ਦਿਲਚਸਪ ਵਾਪਰਦਾ ਰਹੇ। ਇਹ ਭਰੋਸਾ ਹੈ ਕਿ ਪ੍ਰਸ਼ੰਸਕਾਂ ਨੂੰ ਇਹ ਤਬਦੀਲੀਆਂ ਪਸੰਦ ਆਉਣਗੀਆਂ।”