FIFA cancels U-17 women World Cup: FIFA ਨੇ ਕੋਵਿਡ -19 ਮਹਾਂਮਾਰੀ ਦੇ ਕਾਰਨ ਭਾਰਤ ਵਿੱਚ ਖੇਡੇ ਜਾਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਨੂੰ ਰੱਦ ਕਰ ਦਿੱਤਾ ਹੈ।ਨਾਲ ਹੀ ਭਾਰਤ ਨੂੰ 2022 ਦੀ ਮੇਜ਼ਬਾਨੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਕਾਰਨ ਇਸ ਟੂਰਨਾਮੈਂਟ ਨੂੰ ਸਾਲ 2021 ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਫੈਸਲਾ ਫੀਫਾ ਕੌਂਸਲ ਬਿਊਰੋ ਵੱਲੋਂ ਲਿਆ ਗਿਆ, ਜਿਸ ਨੇ ਮੌਜੂਦਾ ਕੋਵਿਡ-19 ਮਹਾਂਮਾਰੀ ਦੇ ਗਲੋਬਲ ਫੁੱਟਬਾਲ ‘ਤੇ ਪੈ ਰਹੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ।
ਇਸ ਸਬੰਧੀ ਫੀਫਾ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਫੀਫਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਟੂਰਨਾਮੈਂਟਾਂ (ਅੰਡਰ -17 ਮਹਿਲਾ ਅਤੇ ਅੰਡਰ -20 ਮਹਿਲਾ ਵਿਸ਼ਵ ਕੱਪ) ਨੂੰ ਅੱਗੇ ਲਈ ਮੁਲਤਵੀ ਕਰਨ ਵਿੱਚ ਅਸਮੱਰਥਾ ਕਾਰਨ ਕੋਵਿਡ-19 ਲਈ ਗਠਿਤ ਕੀਤੀ ਗਈ ਫੀਫਾ ਕਨਫੈਡਰੇਸ਼ਨ ਵਰਕਿੰਗ ਗਰੁੱਪ ਦੀਆਂ ਸਿਫ਼ਾਰਸ਼ਾਂ ‘ਤੇ ਦੋਨੋਂ ਉਮਰ ਵਰਗ ਦੇ 2020 ਪੜਾਅ ਦੇ ਰੱਦ ਕਰਨ ਦੇ ਹੀ ਉਨ੍ਹਾਂ ਨੂੰ ਅਗਲੇ ਆਯੋਜਨ ਦਾ ਅਧਿਕਾਰ ਦਿੱਤਾ ਗਿਆ ਹੈ।
ਫੀਫਾ-ਕਨਫੈਡਰੇਸ਼ਨ ਕੋਵਿਡ-19 ਵਰਕਿੰਗ ਗਰੁੱਪ ਨੇ ਸਾਰੇ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੰਡਰ-17 ਮਹਿਲਾ ਵਿਸ਼ਵ ਕੱਪ ਦੇ ਨਾਲ-ਨਾਲ ਅੰਡਰ-20 ਮਹਿਲਾ ਵਿਸ਼ਵ ਕੱਪ 2020 ਨੂੰ ਵੀ ਰੱਦ ਕਰ ਦਿੱਤਾ । ਦੋਵੇਂ ਵਿਸ਼ਵ ਕੱਪ ਦਾ ਅਗਲਾ ਆਯੋਜਨ 2022 ਵਿੱਚ ਹੋਵੇਗਾ, ਜਿਸ ਦੀ ਮੇਜ਼ਬਾਨੀ ਮੌਜੂਦਾ ਮੇਜ਼ਬਾਨ ਦੇਸ਼ਾਂ ਕੋਲ ਰਹੇਗੀ।
ਦੱਸ ਦੇਈਏ ਕਿ ਬਿਆਨ ਵਿੱਚ ਕਿਹਾ ਗਿਆ ਹੈ ਟੂਰਨਾਮੈਂਟ ਦੇ 2022 ਐਡੀਸ਼ਨਾਂ ਦੇ ਸਬੰਧ ਵਿੱਚ ਫੀਫਾ ਅਤੇ ਸਬੰਧਤ ਮੇਜ਼ਬਾਨ ਮੈਂਬਰ ਐਸੋਸੀਏਸ਼ਨਾਂ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਬਿਊਰੋ ਨੇ ਕੋਸਟਾ ਰੀਕਾ ਨੂੰ ਫੀਫਾ ਅੰਡਰ-20 ਮਹਿਲਾ ਵਿਸ਼ਵ ਕੱਪ 2022 ਅਤੇ ਭਾਰਤ ਨੂੰ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ 2022 ਦੀ ਮੇਜ਼ਬਾਨੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਭਾਰਤ ਵਿੱਚ ਇਸ ਵਿਸ਼ਵ ਕੱਪ ਦਾ ਆਯੋਜਨ ਇਸ ਸਾਲ ਨਵੰਬਰ ਵਿੱਚ ਹੋਣਾ ਸੀ, ਪਰ ਕੋਵਿਡ -19 ਦੇ ਕਾਰਨ ਇਸ ਨੂੰ ਅਗਲੇ ਸਾਲ (2021) ਫਰਵਰੀ-ਮਾਰਚ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਦੇਖੋ: MLA ਬੈਂਸ ਤੇ ਬਲਾਤਕਾਰ ਦੇ ਦੋਸ਼ ਲਾਉਣ ਵਾਲੀ ਮਹਿਲਾ ਦਾ Exclusive ਇੰਟਰਵਿਊ