ਚੰਡੀਗੜ੍ਹ : ਕਿਸਾਨ ਸੰਗਠਨਾਂ ਦੇ ਧਰਨੇ ਕਾਰਨ ਸ਼ਹਿਰੀ ਵਰਗ ‘ਚ ਵਧੇ ਗੁੱਸੇ ਤੇ ਲੜਖੜਾਈ ਅਰਥਵਿਵਸਥਾ ਨਾਲ ਕਾਂਗਰਸ ਪਾਰਟੀ ‘ਚ ਵੀ ਹਫੜਾ-ਦਫੜੀ ਮਚ ਗਈ ਹੈ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਿਸਾਨ ਸੰਗਠਨਾਂ ਨੂੰ ਆਪਣਾ ਘਰ ਜਲਾ ਕੇ ਹੱਥ ਨਹੀਂ ਸੇਕਣਾ ਚਾਹੀਦਾ। ਕਿਸਾਨ ਸੰਗਠਨਾਂ ਨੇ ਕਿਹਾ ਕਿ ਮਾਲਗੱਡੀਆਂ ਚੱਲਣ ਦੇ ਅਗਲੇ ਦਿਨ ਹੀ ਉਹ ਯਾਤਰੀ ਗੱਡੀਆਂ ‘ਤੇ ਆਪਣਾ ਫੈਸਲਾ ਲੈਣਗੇ। ਜਾਖੜ ਨੇ ਕਿਹਾ ਕਿ ਕਿਸਾਨ ਸੰਗਠਨਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਇਹ ਲੰਬੀ ਲੜਾਈ ਹੈ। ਇਸ ਨੂੰ ਸਿਆਸੀ ਤੇ ਸਮਾਜਿਕ ਤੌਰ ‘ਤੇ ਲੜਨਾ ਹੋਵੇਗਾ। ਕਿਸਾਨ ਸੰਗਠਨ ਭਾਜਪਾ ਦੇ ਚੁੰਗਲ ‘ਚ ਫਸਦੇ ਜਾ ਰਹੇ ਹਨ। ਕਿਸਾਨਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ।
ਪੂਰਾ ਪੰਜਾਬ ਕਿਸਾਨਾਂ ਦੇ ਨਾਲ ਖੜ੍ਹਾ ਸੀ ਪਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਿੰਮੇਵਾਰੀ ਵੀ ਕਿਸਾਨ ਸੰਗਠਨਾਂ ਦੀ ਹੀ ਸੀ ਜੇਕਰ ਅਰਥਵਿਵਸਥਾ ਬਰਬਾਦ ਹੁੰਦੀ ਹੈ ਤਾਂ ਇਸ ਨਾਲ ਕੋਈ ਵੀ ਅਛੂਤਾ ਨਹੀਂ ਰਹੇਗਾ। ਜਾਖੜ ਨੇ ਕਿਸਾਨੀ ਦੇ ਮੁੱਦੇ ‘ਤੇ ਪੰਜਾਬ ‘ਚ ਰੈਫਰੰਡਮ ਕਰਵਾਉਣ ਦੀ ਵੀ ਮੰਗ ਚੁੱਕ ਹੈ। ਰੈਫਰੰਡਮ ਜ਼ਰੀਏ ਜਾਖੜ ਨੇ ਇਸ ਗੱਲ ਦੀ ਮੰਗ ਚੁੱਕੀ ਹੈ ਕਿ ਕਾਂਗਰਸ ਸਰਕਾਰ ਨੂੰ ਅਸਤੀਫਾ ਦੇ ਕੇ ਕਿਸਾਨੀ ਦੇ ਮੁੱਦੇ ‘ਤੇ ਦੁਬਾਰਾ ਚੋਣ ਮੈਦਾਨ ‘ਚ ਡਟ ਜਾਣਾ ਚਾਹੀਦਾ ਹੈ। 20 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਅਸਤੀਫਾ ਉਨ੍ਹਾਂ ਦੀ ਜੇਬ ‘ਚ ਹੈ। ਕੇਂਦਰ ਸਰਕਾਰ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਲੋੜ ਨਹੀਂ ਪਵੇਗਾ। ਇਸ ਤੋਂ ਪਹਿਲਾਂ ਉਹ ਅਸਤੀਫਾ ਦੇ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਸੰਗਠਨਾਂ ਦੇ ਧਰਨੇ ਕਾਰਨ ਸ਼ਹਿਰੀ ਦੇ ਵਪਾਰੀ ਵਰਗ ‘ਚ ਜਿਸ ਤਰ੍ਹਾਂ ਤੋਂ ਸੂਬਾ ਸਰਕਾਰ ਪ੍ਰਤੀ ਗੁੱਸਾ ਵਧਿਆ ਹੈ। ਇਥੋਂ ਤੱਕ ਕਿ ਕਈ ਪ੍ਰਗਤੀਸ਼ੀਲ ਕਿਸਾਨ ਵੀ ਇਸ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਅਜਿਹੇ ‘ਚ ਕਾਂਗਰਸ ਦੇ ਹੱਥਾਂ ‘ਚੋਂ ਬਾਜ਼ੀ ਨਿਕਲੇ ਇਸ ਤੋਂ ਪਹਿਲਾਂ ਹੀ ਕਾਂਗਰਸ ਨੂੰ ਸਰਕਾਰ ਭੰਗ ਕਰਕੇ ਚੋਣਾਂ ਕਰਵਾ ਲੈਣੀਆਂ ਚਾਹੀਦੀਆਂ ਹਨ।
ਸਰਕਾਰ ਦੀ ਚਿੰਤਾ ਇਹ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਟੁੱਟ ਚੁੱਕਾ ਹੈ। ਭਾਜਪਾ ਨੇ 117 ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਹਰਿਆਣਾ ਤੇ ਬਿਹਾਰ ‘ਚ ਜਿਸ ਤਰ੍ਹਾਂ ਤੋਂ ਭਾਜਪਾ ਨੇ ਵੋਟਾਂ ਹਾਸਲ ਕੀਤੀਆਂ, ਉਹੀ ਫਾਰਮੂਲਾ ਪੰਜਾਬ ‘ਚ ਵੀ ਨਾ ਲਾਗੂ ਕੀਤਾ ਜਾਵੇ। ਕਿਸਾਨ ਸੰਗਠਨਾਂ ਨੂੰ ਟ੍ਰੇਨਾਂ ਚੱਲਣ ਤੋਂ ਨਹੀਂ ਰੋਕਣਾ ਚਾਹੀਦਾ। ਕੇਂਦਰ ਨੂੰ ਵੀ ਮਾਲਗੱਡੀਆਂ ਤੁਰੰਤ ਚਲਾਉਣੀਆਂ ਚਾਹੀਦੀਆਂ ਹਨ ਪੰਜਾਬ ‘ਚ ਯੂਰੀਆ ਦੀ ਕਮੀ ਆ ਗਈ ਹੈ। ਇਸ ਦਾ ਅਸਰ ਕਿਸਾਨਾਂ ‘ਤੇ ਵੀ ਪਵੇਗਾ। ਜਾਖੜ ਨੇ ਕਿਹਾ ਕਿ ਕਿਸਾਨ ਸੰਗਠਨ ਜਿਸ ਤਰ੍ਹਾਂ ਤੋਂ ਟ੍ਰੇਨ ਚਲਾਉਣ ਲਈ ਸ਼ਰਤ ਰੱਖ ਰਹੇ ਹਨ, ਸਰਕਾਰ ਸ਼ਰਤ ‘ਤੇ ਚੱਲ ਸਕਦੀ ਹੈ? ਦੇ ਜਵਾਬ ‘ਚ ਜਾਖੜ ਨੇ ਕਿਹਾ ਸਰਕਾਰ ਸ਼ਰਤਾਂ ‘ਤੇ ਨਹੀਂ ਚੱਲ ਸਦੀ ਪਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ।