air strike and surgical strike: ਕੱਲ੍ਹ ਸ਼ਾਮ ਨੂੰ ਅਚਾਨਕ ਇੱਕ ਖ਼ਬਰ ਆਈ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਦਾਖਲ ਹੋ ਕੇ ਦੁਬਾਰਾ ਹਵਾਈ ਹਮਲੇ (ਏਅਰ ਸਟਰਾਈਕ) ਕੀਤੇ ਹਨ। ਇਹ ਖ਼ਬਰ ਤਕਰੀਬਨ 15 ਤੋਂ 20 ਮਿੰਟ ਤੱਕ ਜਾਰੀ ਰਹੀ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਇੱਕ ਪਿੰਨਪੁਆਇੰਟ ਸਟਰਾਈਕ ਸੀ, ਨਾ ਕਿ ਏਅਰ ਸਟਰਾਈਕ । ਹਾਲਾਂਕਿ, ਬਾਅਦ ਵਿੱਚ ਫੌਜ ਨੇ ਵੀ ਇਸਨੂੰ ਰੱਦ ਕਰ ਦਿੱਤਾ। ਸੈਨਾ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਐਲਓਸੀ ‘ਤੇ ਇੱਕ ਵੀ ਗੋਲੀ ਨਹੀਂ ਚੱਲੀ। ਇਨ੍ਹਾਂ ਸਾਰੀਆਂ ਅਫਵਾਹਾਂ ਦੇ ਵਿਚਕਾਰ, ਇੱਕ ਨਵਾਂ ਸ਼ਬਦ ਜੋ ਸਾਹਮਣੇ ਆਇਆ ਉਹ ਸੀ ‘ਪਿੰਨਪੁਆਇੰਟ ਸਟਰਾਈਕ।’ ਇਹ ਕੀ ਹੈ? ਕੀ ਏਅਰ ਸਟਰਾਈਕ ਅਤੇ ਸਰਜੀਕਲ ਸਟਰਾਈਕ ਵੱਖਰੇ ਹਨ? ਆਉ ਸਮਝੀਏ- ਪਿੰਨ ਪੁਆਇੰਟ ਸਟਰਾਈਕ ਵਰਗਾ ਕੋਈ ਸ਼ਬਦ ਨਹੀਂ ਹੈ। ਜਦੋਂ ਤੁਹਾਡੇ ਕੋਲ ਬਿਲਕੁਲ ਉਦੇਸ਼ਵਾਦੀ (ਸਹੀ ਜਾ ਪੱਕੀ) ਜਾਣਕਾਰੀ ਹੁੰਦੀ ਹੈ, ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡਾ ਨਿਸ਼ਾਨਾ ਕਿੱਥੇ ਹੈ? ਫਿਰ ਤੁਸੀਂ ਉਸ ਟਾਰਗੇਟ ਨੂੰ ਹੀ ਨੁਕਸਾਨ ਪਹੁੰਚਦੇ ਹੋ, ਇਸ ਨੂੰ ਪਿੰਨ ਪੁਆਇੰਟ ਸਟਰਾਈਕ ਕਿਹਾ ਜਾਂਦਾ ਹੈ। ਪਿੰਨਪੁਆਇੰਟ ਸਟਰਾਈਕ ਦਾ ਅਰਥ ਹੈ ਕਿ ਤੁਹਾਡੇ ਕੋਲ ਦੁਸ਼ਮਣ ਦੇ ਅੱਤਵਾਦੀ ਕੈਂਪ ਕਿੱਥੇ ਹਨ ਇਸ ਬਾਰੇ ਪੱਕੀ ਖ਼ਬਰ ਹੈ, ਤੁਸੀਂ ਉਥੇ ਜਾਂਦੇ ਹੋ, ਉਸ ਨੂੰ ਨੁਕਸਾਨ ਪਹੁੰਚਾਉਂਦੇ ਹੋ ਅਤੇ ਵਾਪਸ ਆ ਜਾਂਦੇ ਹੋ। ਸਿੱਧਾ ਅਰਥ, ਸਿਰਫ ਉਸ ਜਗ੍ਹਾ ਨੂੰ ਨੁਕਸਾਨ ਪਹੁੰਚਾਉਣਾ ਜੋ ਤੁਹਾਡਾ ਨਿਸ਼ਾਨਾ ਹੈ।
ਸਾਡੇ ਕੋਲ ਪਹਿਲਾਂ ਤੋਂ ਹੀ ਖੁਫੀਆ ਜਾਣਕਾਰੀ ਹੈ। ਸਾਨੂੰ ਪਤਾ ਹੈ ਕਿੱਥੇ ਨਿਸ਼ਾਨਾ ਲਾਉਣਾ ਹੈ। ਇਸ ਲਈ ਅਸੀਂ ਆਪਣੇ ਟੀਚੇ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਜਿਵੇਂ ਇਹ ਬਾਲਕੋਟ ਵਿੱਚ ਹੋਇਆ ਸੀ। ਬਾਲਕੋਟ ਵਿੱਚ ਅਸੀਂ ਜਾਣਦੇ ਸੀ ਕਿ ਅੱਤਵਾਦੀ ਕੈਂਪ ਕਿੱਥੇ ਬਣੇ ਹਨ? ਸਾਡੇ ਕੋਲ ਪਿੰਨਪੁਆਇੰਟ ਜਾਣਕਾਰੀ ਸੀ। ਸਾਡੇ ਜਵਾਨ ਉਥੇ ਗਏ ਅਤੇ ਨਿਸ਼ਾਨੇ ‘ਤੇ ਬੰਬ ਸੁੱਟ ਕੇ ਵਾਪਿਸ ਪਰਤ ਆਏ। ਸਰਜੀਕਲ ਸਟਰਾਈਕ ਵਿੱਚ ਵੀ ਅਜਿਹਾ ਹੀ ਹੋਇਆ ਸੀ। ਇੰਟੈਲੀਜੈਂਸ ਦੀ ਮਦਦ ਨਾਲ ਅਸੀਂ ਪਹਿਲਾਂ ਹੀ ਟੀਚਾ ਤਹਿ ਕਰ ਲਿਆ ਸੀ। ਸਾਡੇ ਕਮਾਂਡੋ ਐਲਓਸੀ ਨੂੰ ਪਾਰ ਕਰ ਗਏ ਅਤੇ ਟੀਚੇ ਨੂੰ ਨੁਕਸਾਨ ਪਹੁੰਚਾ ਕੇ ਵਾਪਿਸ ਆ ਗਏ।ਕੀ ਏਅਰ ਸਟਰਾਈਕ ਅਤੇ ਸਰਜੀਕਲ ਸਟਰਾਈਕ ਵੀ ਪਿੰਨਪੁਆਇੰਟ ਸਟਰਾਈਕ ਹੁੰਦੀਆਂ ਹਨ? ਹਾਂ , ਏਅਰ ਸਟਰਾਈਕ ਅਤੇ ਸਰਜੀਕਲ ਸਟਰਾਈਕ ਵਿੱਚ ਵੀ ਪਿੰਨਪੁਆਇੰਟ ਹੁੰਦਾ ਹੈ। ਇਸ ਨੂੰ ਹੁਣ ਸਰਜੀਕਲ ਸਟ੍ਰਾਈਕ ਕਿਉਂ ਕਿਹਾ ਜਾਂਦਾ ਹੈ? ਉਦਾਹਰਣ ਦੇ ਤੌਰ ਤੇ ਜੇ ਕਿਸੇ ਨੂੰ ਦਿਲ ਦੀ ਸਮੱਸਿਆ ਜਾਂ ਕਿਡਨੀ ਦੀ ਸਮੱਸਿਆ ਹੈ, ਤਾਂ ਡਾਕਟਰ ਦਿਲ ਜਾਂ ਗੁਰਦੇ ਦਾ ਹੀ ਆਪ੍ਰੇਸ਼ਨ ਕਰੇਗਾ, ਆਲੇ ਦੁਆਲੇ ਦੇ ਅੰਗਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਵਿੱਚ ਵੀ ਸਿਰਫ ਟੀਚੇ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਇਹੋ ਜਿਹੇ ਹਵਾਈ ਹਮਲੇ ਵੀ ਹੁੰਦੇ ਹਨ ਕਿਸਾਰੇ ਰਸਤੇ ਬੰਬ ਨਹੀਂ ਸੁੱਟੇ ਜਾਂਦੇ। ਸਿਰਫ ਅੱਤਵਾਦੀ ਕੈਂਪਾਂ ‘ਤੇ ਬੰਬ ਸੁੱਟੇ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ।
ਕੀ ਸਟਰਾਈਕ ਲਈ ਬਾਰਡਰ ਪਾਰ ਕਰਨਾ ਜ਼ਰੂਰੀ ਹੁੰਦਾ ਹੈ? ਇਹ ਨਿਰਭਰ ਕਰਦਾ ਹੈ। ਜੇ ਸਾਡਾ ਨਿਸ਼ਾਨਾ ਨੇੜੇ ਹੈ ਅਤੇ ਸਾਡੇ ਕੋਲ ਇੱਕ ਮਿਜ਼ਾਈਲ ਹੈ ਜਿਸ ਨਾਲ ਅਸੀਂ ਆਪਣੀ ਧਰਤੀ ਤੋਂ ਦੁਸ਼ਮਣ ਨੂੰ ਨਿਸ਼ਾਨਾ ਬਣਾ ਸਕਦੇ ਹਾਂ, ਤਾਂ ਸਾਨੂੰ ਸਰਹੱਦ ਪਾਰ ਨਹੀਂ ਕਰਨੀ ਚਾਹੀਦੀ। ਹਾਲਾਂਕਿ, ਇਹ ਤਾਂ ਹੀ ਵਾਪਰਦਾ ਹੈ ਜੇ ਸਾਡੇ ਕੋਲ ਇੱਕ ਪੱਕੀ ਜਾਣਕਾਰੀ ਹੈ ਅਤੇ ਸਾਨੂੰ ਅਜਿਹਾ ਕਰਨ ਦੀ ਜ਼ਰੂਰਤ ਹੈ। ਪਰ ਏਅਰ ਸਟਰਾਈਕ ਅਤੇ ਸਰਜੀਕਲ ਸਟ੍ਰਾਈਕ ਲਈ ਐਲਓਸੀ ਪਾਰ ਕਰਨੀ ਪਈ ਸੀ, ਕਿਉਂਕਿ ਨਿਸ਼ਾਨਾ ਬਹੁਤ ਦੂਰ ਸੀ। ਏਅਰ ਸਟਰਾਈਕ ਅਤੇ ਸਰਜੀਕਲ ਸਟ੍ਰਾਈਕ ਵਿੱਚ ਕੀ ਅੰਤਰ ਹੈ? ਏਅਰ ਸਟਰਾਈਕ ਹਵਾਈ ਸੈਨਾ ਦੀ ਇੱਕ ਕਾਰਵਾਈ ਹੈ ਜਿਸ ਵਿੱਚ ਲੜਾਕੂ ਜਹਾਜ਼ਾਂ ਰਹੀ ਦੁਸ਼ਮਣ ਦੇ ਨਿਸ਼ਾਨਿਆਂ ‘ਤੇ ਹਮਲਾ ਕੀਤਾ ਜਾਂਦਾ ਹੈ। ਏਅਰ ਸਟਰਾਈਕ ਵਿੱਚ ਦੁਸ਼ਮਣ ਦੇ ਇਲਾਕੇ ਵਿੱਚ ਬੰਬ ਸੁੱਟੇ ਜਾਂਦੇ ਹਨ। ਜਦੋਂ ਕਿ, ਇੱਕ ਸਰਜੀਕਲ ਸਟਰਾਈਕ ਵਿੱਚ , ਸੈਨਾ ਦੇ ਜਵਾਨ ਜਾਂ ਕਮਾਂਡੋ ਦੁਸ਼ਮਣ ਦੇ ਇਲਾਕੇ ਵਿੱਚ ਜਾਂਦੇ ਹਨ ਅਤੇ ਆਪਣੇ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਫੌਜ ਦਾ ਆਪ੍ਰੇਸ਼ਨ ਹੈ।
ਇਹ ਵੀ ਦੇਖੋ : ਸਿੰਘਾਂ ਨੂੰ ਸ਼ਸਤਰ ਅਤੇ ਸ਼ਾਸਤਰ ਦੀ ਸਿੱਖਿਆ ਦੇ ਰਿਹਾ ਮੁਸਲਮਾਨ ਉਸਤਾਦ