Pacer Mohammed Siraj loses: ਚਾਰ ਟੈਸਟ ਮੈਚਾਂ ਦੀ ਆਗਾਮੀ ਸੀਰੀਜ਼ ਲਈ ਆਸਟ੍ਰੇਲੀਆ ਵਿੱਚ ਮੌਜੂਦ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਪਿਤਾ ਮੁਹੰਮਦ ਗੌਸ ਦਾ ਦਿਹਾਂਤ ਹੋ ਗਿਆ। ਗੌਸ 53 ਸਾਲਾਂ ਦੇ ਸੀ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸੀ । ਇੱਕ ਕ੍ਰਿਕਟਰ ਵਜੋਂ ਸਿਰਾਜ ਦੀ ਸਫਲਤਾ ਵਿੱਚ ਉਨ੍ਹਾਂ ਦੇ ਪਿਤਾ ਨੇ ਮੁੱਖ ਭੂਮਿਕਾ ਨਿਭਾਈ ਅਤੇ ਸੀਮਤ ਸਾਧਨਾਂ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਜਰੂਰਤਾਂ ਦਾ ਸਮਰਥਨ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਸਿਡਨੀ ਵਿੱਚ ਅਭਿਆਸ ਸੈਸ਼ਨ ਖਤਮ ਕਰਨ ਤੋਂ ਬਾਅਦ ਸਿਰਾਜ ਨੂੰ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲੀ । ਇਸ ਵੈਬਸਾਈਟ ਨਾਲ ਗੱਲ ਕਰਦਿਆਂ, ਸਿਰਾਜ ਨੇ ਆਪਣੇ ਪਿਤਾ ਨੂੰ ਆਪਣਾ ਸਭ ਤੋਂ ਵੱਡਾ ਸਮਰਥਨ ਦੱਸਿਆ ਅਤੇ ਕਿਹਾ, ‘ਮੇਰੇ ਪਿਤਾ ਦੀ ਹਮੇਸ਼ਾਂ ਇਹੀ ਇੱਛਾ ਸੀ ਕਿ ਉਨ੍ਹਾਂ ਦਾ ਬੇਟਾ ਦੇਸ਼ ਦਾ ਨਾਮ ਰੋਸ਼ਨ ਕਰੇ ਅਤੇ ਮੈਂ ਨਿਸ਼ਚਤ ਤੌਰ ‘ਤੇ ਅਜਿਹਾ ਕਰਾਂਗਾ। ਇਹ ਮੇਰੇ ਲਈ ਇੱਕ ਬਹੁਤ ਵੱਡਾ ਸਦਮਾ ਹੈ। ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਮਰਥਨ ਗੁਆ ਦਿੱਤਾ ਹੈ। ਉਨ੍ਹਾਂ ਦਾ ਇਹ ਸੁਪਨਾ ਸੀ ਕਿ ਮੈਂ ਦੇਸ਼ ਲਈ ਖੇਡਾਂ ਅਤੇ ਮੈਂ ਖੁਸ਼ ਹਾਂ ਕਿ ਮੈਂ ਇਸ ਗੱਲ ਨੂੰ ਸਮਝਿਆ ਅਤੇ ਉਨ੍ਹਾਂ ਨੂੰ ਖੁਸ਼ ਰਹਿਣ ਦਾ ਮੌਕਾ ਦਿੱਤਾ।’
ਉੱਥੇ ਹੀ ਦੂਜੇ ਪਾਸੇ ਸਿਰਾਜ ਦੀ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਟਵੀਟ ਕੀਤਾ, “ਅਸੀਂ ਮੁਹੰਮਦ ਸਿਰਾਜ ਅਤੇ ਉਸ ਦੇ ਪਰਿਵਾਰ ਲਈ ਦੁਆ ਕਰਦੇ ਹਾਂ ਅਤੇ ਸੋਗ ਜਤਾਉਂਦੇ ਹਾਂ, ਜਿਨ੍ਹਾਂ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ।” ਇਸ ਮੁਸ਼ਕਿਲ ਸਮੇਂ ਵਿੱਚ ਪੂਰਾ ਆਰਸੀਬੀ ਪਰਿਵਾਰ ਤੁਹਾਡੇ ਨਾਲ ਹੈ. ਮੀਆਂ, ਮਜ਼ਬੂਤ ਬਣੇ ਰਹੋ।’
ਦੱਸ ਦੇਈਏ ਕਿ ਸਿਡਨੀ ਵਿੱਚ ਹੋਣ ਕਰਕੇ ਮੁਹੰਮਦ ਸਿਰਾਜ ਕੁਆਰੰਟੀਨ ਨਿਯਮ ਦੇ ਅਨੁਸਾਰ ਆਪਣੇ ਪਿਤਾ ਦੇ ਅੰਤਿਮ ਸਸਕਾਰ ਵਿੱਚ ਵੀ ਨਹੀਂ ਪਹੁੰਚ ਸਕਣਗੇ। ਫਿਲਹਾਲ ਉਹ ਸਿਡਨੀ ਵਿਖੇ ਭਾਰਤੀ ਟੀਮ ਦੇ ਨਾਲ 14 ਦਿਨਾਂ ਦੀ ਕੁਆਰੰਟੀਨ ਦੀ ਮਿਆਦ ਪੂਰੀ ਕਰ ਰਹੇ ਹਨ।
ਇਹ ਵੀ ਦੇਖੋ: ਨਹੀਂ ਰੁੱਕ ਰਿਹਾ ਪੰਜਾਬ ‘ਚ ਖਾਲਿਸਤਾਨ ਦੇ ਨਾਅਰਿਆਂ ਦਾ ਦੌਰ, ਪੁਲਿਸ ਲਈ ਬਣਿਆ ਚਿੰਤਾ ਦਾ ਵਿਸ਼ਾ !