Vigilance Bureau’s major : ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਸ਼ਾਮਲ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ। ਇਸ ਅਧੀਨ ਅੰਮ੍ਰਿਤਸਰ ਦੇ ਚਾਟੀਵਿੰਡ ਥਾਣੇ ਦੇ 7 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਕੇਸ ਦਰਜ ਕੀਤਾ ਗਿਆ। ਇਹ FIR ਅੰਮ੍ਰਿਤਸਰ ਰੇਂਜ ਵੱਲੋਂ ਜਾਂਚ ਉਪਰੰਤ ਦਰਜ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਚਾਟੀਵਿੰਡ ਦੇ ਵਸਨੀਕ ਅਵਤਾਰ ਸਿੰਘ ਤੇ ਕੰਵਲਪ੍ਰੀਤ ਸਿੰਘ ਜੋ ਕਿ ਰਾਜ ਖਾਲਸਾ ਨਾਂ ਦਾ ਖੇਤੀ ਸਟੋਰ ਚਲਾਉਂਦੇ ਹਨ ਤੇ 22 ਅਗਸਤ 2018 ਨੂੰ ਪਿੰਡ ਦੇ ਗੁਰਹਰਪ੍ਰੀਤ ਸਿੰਘ ਨੇ ਉਨ੍ਹਾਂ ਦੀ ਦੁਕਾਨ ਦੇ ਬਾਹਰ ਲੱਗੇ CCTV ਕੈਮਰੇ ਨੂੰ ਖਰਾਬ ਕਰ ਦਿੱਤਾ ਤੇ ਜਦੋਂ ਉਹ ਦੋਸ਼ੀ ਗੁਰਹਰਪ੍ਰੀਤ ਸਿੰਘ ਦੇ ਘਰ ਪੁੱਜੇ ਤਾਂ ਉਸ ਦੇ ਕੁਝ ਸਾਥੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਤੇ ਉਥੋਂ ਭੱਜ ਗਏ।
ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤੇ ਜਾਂਚ ‘ਚ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਪੁਲਿਸ ਨੇ ਗੁਰਹਰਪ੍ਰੀਤ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਆਈ. ਪੀ. ਸੀ. ਦੀ ਧਾਰਾ 323, 324, 427, 148 ਤੇ 149 ਤਹਿਤ ਮਾਮਲਾ ਦਰਜ ਕਰ ਦਿੱਤਾ। ਦੋਸ਼ੀ ਪੁਲਿਸ ਮੁਲਾਜ਼ਮਾਂ ਵੱਲੋਂ ਬਾਅਦ ਵਿੱਚ ਇਹ ਦੋਸ਼ੀ ਪੁਲਿਸ ਮੁਲਾਜ਼ਮਾਂ ਵਿੱਚ ਏ.ਐਸ.ਆਈ. ਮਹਿੰਦਰ ਸਿੰਘ,ਹੌਲਦਾਰ ਪਲਵਿੰਦਰ ਸਿੰਘ, ਹੌਲਦਾਰ ਰਾਮ ਸਿੰਘ, ਏ.ਐਸ.ਆਈ. ਕੁਲਦੀਪ ਸਿੰਘ (ਹੁਣ ਮ੍ਰਿਤਕ), ਸਿਪਾਹੀ ਰਾਜਬੀਰ ਸਿੰਘ, ਸਿਪਾਹੀ ਹਰਪਿੰਦਰ ਸਿੰਘ, ਸਿਪਾਹੀ ਪਲਵਿੰਦਰ ਸਿੰਘ ਅਤੇ ਪੰਜਾਬ ਹੋਮ ਗਾਰਡ ਲਾਟਾ ਸਿੰਘ ਨੇ ਸ਼ਿਕਾਇਤਕਰਤਾ ਬਲਦੇਵ ਦੇ ਭਰਾ ਸੁਖਦੇਵ ਸਿੰਘ ਕੋਲੋਂ ਵੱਖ ਵੱਖ ਮੌਕਿਆਂ ‘ਤੇ 65,000 ਰੁਪਏ ਦੀ ਰਿਸ਼ਵਤ ਲਈ ਸੀ ਤੇ ਉਸ ਇਸ ਦੇ ਸਬੂਤ ਵੀ ਮੌਜੂਦ ਹਨ।
ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਜਾਂਚ ‘ਚ ਉਕਤ ਪੁਲਿਸ ਮੁਲਾਜ਼ਮ ਦੋਸ਼ੀ ਪਾਏ ਗਏ ਜਿਸ ਕਾਰਨ ਸਿਪਾਹੀ ਪਲਵਿੰਦਰ ਸਿੰਘ, ਹਰਪਿੰਦਰ ਸਿੰਘ, ਹੌਲਦਾਰ ਰਾਮ ਸਿੰਘ ਤੇ ਪੰਜਾਬ ਹੋਮ ਗਾਰਡ ਦੇ ਲਾਟਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।