India vs Australia 3rd ODI: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤੀਜਾ ਵਨਡੇ ਮੁਕਾਬਲਾ ਹੋਣ। ਟੀਮ ਇੰਡੀਆ ਨੇ ਤੀਜੇ ਵਨਡੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ । ਭਾਰਤ ਵੱਲੋਂ ਯੌਰਕਰਮੈਨ ਟੀ ਨਟਰਾਜਨ ਨੇ ਡੈਬਿਊ ਕੀਤਾ ਹੈ, ਉਸਨੂੰ ਮੁਹੰਮਦ ਸ਼ਮੀ ਦੀ ਜਗ੍ਹਾ ਦਿੱਤੀ ਗਈ ਹੈ । ਟੀ ਨਟਰਾਜਨ ਨੂੰ ਆਈਪੀਐਲ-2020 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਮਿਲਿਆ ਹੈ। ਸਨਰਾਈਜ਼ਰਸ ਹੈਦਰਾਬਾਦ (SRH) ਦੇ ਇਸ ਤੇਜ਼ ਗੇਂਦਬਾਜ਼ ਨੇ 16 ਵਿਕਟਾਂ ਲਈਆਂ ।
ਮਯੰਕ ਅਗਰਵਾਲ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ । ਨਵਦੀਪ ਸੈਣੀ ਦੀ ਥਾਂ ਸ਼ਾਰਦੂਲ ਠਾਕੁਰ ਨੂੰ ਸ਼ਾਮਿਲ ਕੀਤਾ ਗਿਆ ਹੈ । ਯੁਜਵੇਂਦਰ ਚਾਹਲ ਨੂੰ ਮੌਕਾ ਨਹੀਂ ਮਿਲਿਆ ਹੈ, ਚਾਈਨਾ ਮੈਨ ਕੁਲਦੀਪ ਯਾਦਵ ਨੇ ਉਨ੍ਹਾਂ ਦੀ ਜਗ੍ਹਾ ਲਈ। ਆਸਟ੍ਰੇਲੀਆ ਵੱਲੋਂ 21 ਸਾਲਾਂ ਆਲਰਾਊਂਡਰ ਕੈਮਰਨ ਗ੍ਰੀਨ ਨੇ ਵਨਡੇ ਡੇਬਿਊ ਕੀਤਾ ਹੈ। ਗ੍ਰੀਨ ਨੇ ਸ਼ੈਫੀਲਡ ਸ਼ੀਲਡ ਦੌਰਾਨ ਬੱਲੇ ਅਤੇ ਗੇਂਦ ਦੋਵਾਂ ਨਾਲ ਵਧੀਆ ਪ੍ਰਦਰਸ਼ਨ ਕੀਤਾ ਹੈ। ਆਸਟ੍ਰੇਲੀਆ ਵੱਲੋਂ ਸੀਨ ਐਬੋਟ ਅਤੇ ਐਸ਼ਟਨ ਏਗਰ ਨੂੰ ਮੌਕਾ ਮਿਲਿਆ ਹੈ । ਮਾਰਨਸ ਲੈਬੂਸ਼ੇਨ ਪਾਰੀ ਦੀ ਸ਼ੁਰੂਆਤ ਕਰਨਗੇ ।
ਦਰਅਸਲ, ਟੀਮ ਇੰਡੀਆ ਬੁੱਧਵਾਰ ਨੂੰ ਕੈਨਬਰਾ ਵਿੱਚ ਆਸਟ੍ਰੇਲੀਆ ਖਿਲਾਫ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਮੈਚ ਖੇਡੇਗੀ । ਵਿਰਾਟ ਬ੍ਰਿਗੇਡ ਦੇ ਸਾਹਮਣੇ ਆਪਣੀ ਸਾਖ ਬਚਾਉਣ ਦੀ ਚੁਣੌਤੀ ਹੋਵੇਗੀ। ਭਾਰਤੀ ਟੀਮ ਨੂੰ ਕ੍ਰਮਵਾਰ 66 ਅਤੇ 51 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਭਾਰਤ ਸੀਰੀਜ਼ ਵਿੱਚ 0-2 ਨਾਲ ਪਿਛੜ ਗਈ ਹੈ ।
ਦੱਸ ਦੇਈਏ ਕਿ ਜੇ ਆਸਟ੍ਰੇਲੀਆਈ ਟੀਮ ਜੇਕਰ 3-0 ਨਾਲ ਜਿੱਤ ਦਰਜ ਕਰ ਲੈਂਦੀ ਹੈ ਤਾਂ ਭਾਰਤ ਲਗਾਤਾਰ ਦੂਜੀ ਸੀਰੀਜ਼ ਲਈ ਹਾਰ ਜਾਵੇਗੀ । ਇਸ ਸਾਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਨੇ ਵੀ ਉਸ ਨੂੰ ਇਸ ਫਰਕ ਨਾਲ ਹਰਾਇਆ ਸੀ। ਪਹਿਲੇ ਦੋ ਮੈਚਾਂ ਵਿੱਚ ਬਹੁਤ ਸਾਰੀਆਂ ਦੌੜਾਂ ਬਣੀਆਂ, ਜਿਸ ਵਿੱਚ ਆਸਟ੍ਰੇਲੀਆ ਨੇ ਦਬਦਬਾ ਬਣਾਉਂਦੇ ਹੋਏ ਵਿਰਾਟ ਕੋਹਲੀ ਦੀ ਟੀਮ ਖਿਲਾਫ ਸੌਖੀ ਜਿੱਤ ਦਰਜ ਕੀਤੀ ਅਤੇ ਟੀਮ ਇੰਡੀਆ ਜੇਕਰ ਮਨੂਕਾ ਓਵਲ (ਕੈਨਬਰਾ) ਵਿੱਚ ਜਿੱਤ ਦਰਜ ਕਰਦੀ ਹੈ ਤਾਂ ਟੀ-20 ਸੀਰੀਜ਼ ਤੋਂ ਪਹਿਲਾਂ ਉਸਦਾ ਵਿਸ਼ਵਾਸ ਵਧੇਗਾ ।
ਦੋਨੋਂ ਟੀਮਾਂ ਇਸ ਤਰ੍ਹਾਂ ਹਨ:
ਭਾਰਤੀ ਟੀਮ: ਸ਼ਿਖਰ ਧਵਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਸ਼ਾਰਦੂਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਟੀ ਨਟਰਾਜਨ ।
ਆਸਟ੍ਰੇਲੀਆ ਦੀ ਟੀਮ: ਐਰੋਨ ਫਿੰਚ (ਕਪਤਾਨ), ਮਾਰਨਸ ਲੁਬਾਸ਼ੇਨ, ਸਟੀਵ ਸਮਿਥ, ਕੈਮਰਨ ਗ੍ਰੀਨ, ਮੋਇਜੇਸ ਹੈਨਰੀਕਸ, ਐਲੈਕਸ ਕੈਰੀ (ਵਿਕਟਕੀਪਰ), ਗਲੇਨ ਮੈਕਸਵੈੱਲ, ਐਸ਼ਟਨ ਏਗਰ, ਸੀਨ ਐਬੋਟ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ।