Strict police in night curfew : ਪੰਜਾਬ ਵਿੱਚ ਇਸ ਵਾਰ ਨਾਈਟ ਕਰਫਿਊ ਤੋੜਨ ਵਾਲਿਆਂ ਨੂੰ ਪੁਲਿਸ ਵੱਲੋਂ ਬਿਲਕੁਲ ਵੀ ਨਹੀਂ ਬਖਸ਼ਿਆ ਜਾਵੇਗਾ। ਪੁਲਿਸ ਵਿਭਾਗ ਨੇ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ ਲਈ ਆਪਣੀ ਪੂਰੀ ਰਣਨੀਤੀ ਤਿਆਰ ਕਰ ਲਈ ਹੈ। ਕਰਫਿਊ ਤੋੜਨ ਵਾਲੇ ਵਿਰੁੱਧ ਮਹਾਮਾਰੀ ਐਕਟ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ। ਅਜਿਹਾ ਕਰਨ ਵਾਲਿਆਂ ਨੂੰ ਬਾਅਦ ਵਿੱਚ ਥਾਣਿਆਂ ਅਤੇ ਕਚਹਿਰੀਆਂ ਦੇ ਚੱਕਰ ਲਗਾਉਣੇ ਪੈਣਗੇ।
ਰਾਤ ਦੇ ਕਰਫਿਊ ਸਖਤੀ ਨਾਲ ਲਾਗੂ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜੋ ਕਿ 1 ਦਸੰਬਰ ਤੋਂ ਲਾਗੂ ਹੋ ਗਈ। ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਇੱਕ ਏਡੀਜੀਪੀ ਦੀ ਡਿਊਟੀ ਰੋਟੇਸ਼ਨ ਦੇ ਹਿਸਾਬ ਨਾਲ ਲਗਾਈ ਜਾਵੇਗੀ, ਜੋ ਕਰਫਇਊ ਦੀ ਪਾਲਣਾ ਕਰੇਗੀ ਅਤੇ ਡੀਜੀਪੀ ਨੂੰ ਇੱਕ ਰਿਪੋਰਟ ਭੇਜੇਗੀ। ਮਹਾਂਮਾਰੀ ਐਕਟ ਤਹਿਤ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਲੋਕ ਕਰਫਿਊ ਦੀ ਪਾਲਣਾ ਕਰਨ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਕਰਫਿਊ ਤੋੜਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੂੰ ਜ਼ਿਲ੍ਹਿਆਂ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਨਾਕਾਬੰਦੀ ਕਰਨ ਲਈ ਕਿਹਾ ਗਿਆ ਹੈ। ਜਿੱਥੇ ਕਿਸੇ ਹੋਰ ਜ਼ਿਲ੍ਹੇ ਅਤੇ ਰਾਜ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਦਸਤਾਵੇਜ਼ ਦਿਖਾਉਣੇ ਹੋਣਗੇ ਕਿ ਉਹ ਦੂਸਰੇ ਸ਼ਹਿਰ ਜਾਂ ਸੂਬੇ ਤੋਂ ਆ ਰਹੇ ਹਨ। ਜੇ ਕੋਈ ਵਿਆਹ ਜਾਂ ਦੂਜੇ ਪ੍ਰੋਗਰਾਮ ਤੋਂ ਕਿਸੇ ਹੋਰ ਸੂਬੇ ਤੋਂ ਵਾਪਸ ਆ ਰਿਹਾ ਹੈ, ਤਾਂ ਉਨ੍ਹਾਂ ਨੂੰ ਕਰਫਿਊ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਵਾਪਸ ਜਾਣ ਦੀ ਕੋਸ਼ਿਸ਼ ਕਰਨੀ ਪਏਗੀ। ਜੇਕਰ ਦੇਰ ਹੋ ਜਾਂਦੀ ਹੈ ਤਾਂ ਤੁਹਾਨੂੰ ਵਿਆਹ ਦਾ ਕਾਰਡ ਅਤੇ ਆਈਕਾਰਡ ਦਿਖਾਉਣਾ ਹੋਵੇਗਾ। ਇਸ ਦੇ ਨਾਲ ਹੀ ਵਿਭਾਗ ਆਮ ਲੋਕਾਂ ਨੂੰ ਦੱਸੇਗਾ ਕਿ ਉਲੰਘਣਾ ਕਰਨ ਵਾਲਿਆਂ ਦੀ ਜਾਣਕਾਰੀ ਕੋਵਾ ਐਪ ਅਤੇ ਪੁਲਿਸ ਦੇ ਹੈਲਪ ਲਾਈਨ ਨੰਬਰਾਂ ‘ਤੇ ਦੇਵੇ ਅਤੇ ਉਨ੍ਹਾਂ ਦੇ ਨਾਮ ਗੁਪਤ ਰੱਖੇ ਜਾਣਗੇ। ਅਕਸਰ ਕੁਝ ਦੁਕਾਨਦਾਰ ਇਹ ਸੋਚ ਕੇ ਕਿ ਉਨ੍ਹਾਂ ਦੀਆਂ ਦੁਕਾਨਾਂ ਜ਼ੀਰੀ ਚੀਜ਼ਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ, ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹੇਗਾ ਪਰ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਐਸਐਚਓ ਨੇ ਆਪਣੇ ਖੇਤਰ ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਅਧਿਕਾਰੀਆਂ ਨੂੰ ਰਾਤ ਨੂੰ ਦੁਕਾਨਾਂ ਬੰਦ ਕਰਨ ਲਈ ਤਿਆਰ ਕਰਨ ਲਈ ਕਿਹਾ ਹੈ।