Groom leaves his luxury car: ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦਾ ਅੱਜ 9 ਵਾਂ ਦਿਨ ਹੈ। ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਵੱਖ-ਵੱਖ ਵਰਗਾਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ 9 ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਇਸ ਕਿਸਾਨ ਅੰਦੋਲਨ ਦਾ ਅਸਰ ਵੀਰਵਾਰ ਦੀ ਰਾਤ ਨੂੰ ਹੋਏ ਇੱਕ ਵਿਆਹ ਉੱਤੇ ਵੀ ਦੇਖਿਆ ਗਿਆ। ਜਦੋ ਹਰਿਆਣਾ-ਦਿੱਲੀ ਸਰਹੱਦ ‘ਤੇ ਕਿਸਾਨਾਂ ਦੇ ਸਮਰਥਨ ਵਿੱਚ ਲਾੜਾ ਅਤੇ ਲਾੜੀ ਆਪਣੀ ਮਹਿੰਗੀ ਲਗਜ਼ਰੀ ਕਾਰ ਨੂੰ ਛੱਡ ਕੇ ਇੱਕ ਟਰੈਕਟਰ’ ਤੇ ਸਵਾਰ ਹੋ ਗਏ। ਲਾੜੇ ਦੇ ਨਾਲ ਕੁੱਝ ਬਰਾਤੀ ਵੀ ਟਰੈਕਟਰ ‘ਤੇ ਸਵਾਰ ਹੋ ਗਏ। ਹਰਿਆਣੇ ਦੇ ਕਰਨਾਲ ਵਿੱਚ ਲਾੜਾ ਆਪਣੇ ਵਿਆਹ ਵਾਲੀ ਥਾਂ ‘ਤੇ ਇੱਕ ਟਰੈਕਟਰ’ ਤੇ ਸਵਾਰ ਹੋ ਕੇ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਦਾ ਹੋਇਆ ਪਹੁੰਚਿਆ।
ਲਾੜੇ ਨੇ ਕਿਹਾ, “ਕਿਸਾਨ ਇਸ ਦੇਸ਼ ਦੀ ਸਭ ਤੋਂ ਵੱਡੀ ਤਰਜੀਹ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮਸਲਿਆਂ ਨੂੰ ਪੂਰੇ ਦਿਲ ਨਾਲ ਸੁਣਨ।” ਕਿਸਾਨ ਨੇਤਾਵਾਂ ਨੇ ਵੀਰਵਾਰ ਨੂੰ ਵਿਗਿਆਨ ਭਵਨ ਵਿਖੇ ਸੱਤ ਘੰਟਿਆਂ ਦੀ ਬੈਠਕ ਵਿੱਚ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਨੂੰ ਕਿਹਾ ਕਿ ਅੰਦੋਲਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ। ਕਈ ਮੰਗਾਂ ਪ੍ਰਤੀ ਸਰਕਾਰ ਦੇ ਨਰਮ ਰੁਖ ਦੇ ਬਾਵਜੂਦ, ਕਿਸਾਨ ਨੇਤਾਵਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਸੋਧ ਨੂੰ ਮਨਜ਼ੂਰੀ ਨਹੀਂ ਦਿੰਦੇ, ਬਲਕਿ ਉਹ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ। ਤਿੰਨ ਖੇਤੀਬਾੜੀ ਕਾਨੂੰਨਾਂ ਤੋਂ ਇਲਾਵਾ, ਕਿਸਾਨ ਨੇਤਾਵਾਂ ਨੇ ਪ੍ਰਦੂਸ਼ਣ ਐਕਟ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਇਹ ਵੀ ਦੇਖੋ : ਜੰਗ ਜਿੱਤ ਲਈ ਬੱਸ ਐਲਾਨ ਬਾਕੀ ਹੈ’, ਕਿਸਾਨੀ ਸੰਘਰਸ਼ ‘ਤੇ ਪਹੁੰਚੇ ਗਾਇਕਾਂ ਨੇ ਰਗੜੀ ਮੋਦੀ ਸਰਕਾਰ…