delhi kisan andolan: ਦਿੱਲੀ ਦੇ ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ । ਕਿਸਾਨਾਂ ਦੀ ਮੀਟਿੰਗ ਅੱਜ ਸਵੇਰੇ 10 ਵਜੇ ਤੋਂ ਇੱਕ ਵਜੇ ਹੋਈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਸਾਡੀ ਪ੍ਰੀਖਿਆ ਲੈਣਾ ਚਾਹੁੰਦੀ ਹੈ, ਕੋਰੋਨਾ ਤਾਂ ਛੋਟੀ ਬੀਮਾਰੀ ਸੀ ਪਰ ਇਹ ਵੱਡਾ ਮਸਲਾ ਹੈ। ਉਨ੍ਹਾਂ ਨੇ ਕਿਹਾ ਕਿ ਲੜਾਈ ਆਰ-ਪਾਰ ਦੀ ਹੋਵੇਗੀ ਅਤੇ ਜਿਹੜੇ ਕਿਸਾਨ ਅਜੇ ਵੀ ਘਰਾਂ ‘ਚ ਬੈਠੇ ਹਨ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਦਿੱਲੀ ਕਿਸਾਨ ਅੰਦੋਲਨ ‘ਚ ਪਹੁੰਚਣ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਸਾਰੇ ਭਾਰਤ ਦੀ ਹੈ। ਸਰਕਾਰ ਇਸਨੂੰ ਸਿਰਫ ਪੰਜਾਬ ਦਾ ਅੰਦੋਲਨ ਕਹਿ ਕੇ ਸੀਮਿਤ ਕਰਨ ਦੀ ਸਾਜ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਅਸੀਂ ਕਿਸੇ ਸੋਧ ਲਈ ਬਿਲਕੁਲ ਵੀ ਤਿਆਰ ਨਹੀਂ ਹਾਂ, ਕਾਨੂੰਨ ਵਾਪਸ ਹੀ ਲੈਣੇ ਪੈਣਗੇ। ਤੇਲੰਗਾਣਾ ਕਿਸਾਨ ਸੰਗਠਨ ਨੇ ਕਿਹਾ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਸਰਕਾਰ ਦੀ ਗਰਦਨ ਫੜੀ ਤਾਂ ਹੀ ਉਹ ਗੱਲ ਕਰਨ ਲਈ ਆਏ ਨੇ, ਕਾਨੂੰਨਾਂ ‘ਚ ਸੋਧ ਬਿਲਕੁਲ ਮੰਜ਼ੂਰ ਨਹੀਂ ਕਾਨੂੰਨ ਵਾਪਸ ਹੀ ਲੈਣੇ ਪੈਣਗੇ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਸ਼ਹਿਰਾਂ ‘ਚ ਸਾਇਕਲ ਰੈਲੀਆਂ ਕੱਢਣਗੇ ਤਾਂ ਜੋ ਸ਼ਹਿਰੀ ਲੋਕਾਂ ਨੂੰ ਵੀ ਨਾਲ ਜੋੜਿਆ ਜਾ ਸਕੇ।