India vs Australia 2nd T20: ਪਹਿਲੇ ਟੀ-20 ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੀਰੀਜ਼ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ 1-0 ਦੀ ਬੜ੍ਹਤ ਬਣਾ ਲਈ ਹੈ । ਹੁਣ ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਸਿਡਨੀ ਕ੍ਰਿਕਟ ਮੈਦਾਨ (SCG) ‘ਤੇ ਖੇਡਿਆ ਜਾਵੇਗਾ । ਇਸ ਮੈਦਾਨ ‘ਤੇ ਵਨਡੇ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚ ਖੇਡੇ ਗਏ ਸਨ ਅਤੇ ਦੋਵਾਂ ਮੈਚਾਂ ਵਿੱਚ ਆਸਟ੍ਰੇਲੀਆ ਨੇ ਇੱਕ ਵਿਸ਼ਾਲ ਸਕੋਰ ਬਣਾਉਂਦੇ ਹੋਏ ਭਾਰਤ ਨੂੰ ਹਰਾਇਆ ਸੀ । ਇੱਕ ਵਾਰ ਫਿਰ SCG ਦੀ ਪਿੱਚ ‘ਤੇ ਬੱਲੇਬਾਜ਼ਾਂ ਲਈ ਮਦਦ ਦੇਖੀ ਜਾ ਸਕਦੀ ਹੈ ਅਤੇ ਪੂਰੀ ਉਮੀਦ ਹੈ ਕਿ ਇੱਥੇ ਖੇਡੇ ਜਾਣ ਵਾਲੇ ਆਖਰੀ ਦੋ ਟੀ-20 ਮੈਚਾਂ ਵਿੱਚ ਸਕੋਰ ਬੋਰਡ ‘ਤੇ ਵੱਡੇ ਸਕੋਰ ਮਿਲਣ।
ਦਰਅਸਲ, ਆਸਟ੍ਰੇਲੀਆ ਲਈ ਵਨਡੇ ਦੀ ਜਿੱਤ ਮਾਨਸਿਕ ਬੜ੍ਹਤ ਹੋ ਸਕਦੀ ਹੈ, ਪਰ ਸੱਟਾਂ ਤੋਂ ਪਰੇਸ਼ਾਨ ਇਹ ਟੀਮ ਚਿੰਤਿਤ ਵੀ ਹੈ। ਡੇਵਿਡ ਵਾਰਨਰ ਪਹਿਲਾਂ ਹੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਕਪਤਾਨ ਐਰੋਨ ਫਿੰਚ ਨੂੰ ਵੀ ਪਹਿਲੇ ਟੀ-20 ਵਿੱਚ ਕਮਰ ਵਿੱਚ ਸੱਟ ਲੱਗੀ ਸੀ । ਉਨ੍ਹਾਂ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ । ਜੇ ਫਿੰਚ ਨਹੀਂ ਖੇਡਦੇ ਤਾਂ ਇਹ ਮੇਜ਼ਬਾਨ ਟੀਮ ਲਈ ਵੱਡਾ ਝਟਕਾ ਹੋਵੇਗਾ ਅਤੇ ਫਿਰ ਸਟੀਵ ਸਮਿਥ ‘ਤੇ ਟੀਮ ਦੀ ਬੱਲੇਬਾਜ਼ੀ ਦਾ ਭਾਰ ਹੋਵੇਗਾ।
ਜ਼ਿਕਰਯੋਗ ਹੈ ਕਿ ਪਹਿਲੇ ਮੈਚ ਵਿੱਚ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ ਜਲਦੀ ਹੀ ਆਪਣੀਆਂ ਵਿਕਟਾਂ ਗੁਆ ਦਿੱਤੀਆਂ ਸਨ । ਇਸ ਮੈਚ ਵਿੱਚ ਮੇਜ਼ਬਾਨ ਟੀਮ ਆਪਣੀਆਂ ਉਨ੍ਹਾਂ ਗ਼ਲਤੀਆਂ ਨੂੰ ਠੀਕ ਕਰਨਾ ਚਾਹੁਣਗੇ। ਗੇਂਦਬਾਜ਼ੀ ਕਰਦਿਆਂ ਟੀਮ ਨੇ ਆਖਰੀ ਓਵਰ ਵਿੱਚ ਬਹੁਤ ਦੌੜਾਂ ਦਿੱਤੀਆਂ ਸਨ । ਇੱਥੇ ਆਸਟ੍ਰੇਲੀਆ ਲਈ ਚੰਗੀ ਖ਼ਬਰ ਇਹ ਹੈ ਕਿ ਆਖਰੀ ਓਵਰਾਂ ਵਿੱਚ ਭਾਰਤ ਲਈ ਤੇਜ਼ ਦੌੜਾਂ ਬਣਾਉਣ ਵਾਲੇ ਰਵਿੰਦਰ ਜਡੇਜਾ ਸੱਟ ਦੇ ਕਾਰਨ ਬਾਹਰ ਹੋ ਗਏ ਹਨ ।
ਦੱਸ ਦੇਈਏ ਕਿ ਜਡੇਜਾ ਦੀ ਜਗ੍ਹਾ ਕੰਕਸ਼ਨ ਬਦਲ ਵਜੋਂ ਸ਼ਾਮਿਲ ਕੀਤੇ ਗਏ ਯੁਜਵੇਂਦਰ ਚਾਹਲ ਨੇ ਆਸਟ੍ਰੇਲੀਆ ਨੂੰ ਪਹਿਲੇ ਮੈਚ ਵਿੱਚ ਤਿੰਨ ਵਿਕਟਾਂ ਲੈ ਕੇ ਹਾਰ ਵੱਲ ਧੱਕਿਆ ਸੀ । ਚਾਹਲ ਆਖਰੀ-11 ਵਿੱਚ ਨਹੀਂ ਸੀ । ਜਡੇਜਾ ਦੀ ਗੈਰਹਾਜ਼ਰੀ ਵਿੱਚ ਚਾਹਲ ਨੂੰ ਤਰਜੀਹ ਮਿਲੇਗੀ ਜਾਂ ਨਹੀਂ, ਇਹ ਵੇਖਿਆ ਜਾਵੇਗਾ।
ਟੀਮਾਂ ਇਸ ਤਰ੍ਹਾਂ ਹਨ:
ਭਾਰਤ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮਯੰਕ ਅਗਰਵਾਲ, ਲੋਕੇਸ਼ ਰਾਹੁਲ (ਉਪ ਕਪਤਾਨ, ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਸੰਜੂ ਸੈਮਸਨ (ਵਿਕਟਕੀਪਰ), ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਦੀਪਕ ਚਾਹਰ, ਟੀ ਨਟਰਾਜਨ।
ਆਸਟ੍ਰੇਲੀਆ: ਐਰੋਨ ਫਿੰਚ (ਕਪਤਾਨ), ਸੀਨ ਐਬੋਟ, ਐਸ਼ਟਨ ਏਗਰ, ਅਲੈਕਸ ਕੈਰੀ, ਪੈਟ ਕਮਿੰਸ (ਉਪ ਕਪਤਾਨ), ਨਾਥਨ ਲਿਓਨ, ਜੋਸ਼ ਹੇਜ਼ਲਵੁੱਡ, ਮੋਇਜੇਜ ਹੈਨਰੀਕਸ, ਮਾਰਨਸ ਲਾਬੂਸ਼ੇਨ, ਗਲੇਨ ਮੈਕਸਵੈਲ, ਡੈਨੀਅਲ ਸੈਮਜ਼, ਐਂਡਰਿਊ ਟਾਈ, ਸਟੀਵ ਸਮਿਥ, ਮੈਥਿਊ ਵੇਡ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ।
ਇਹ ਵੀ ਦੇਖੋ: ਇਹੋ ਜਿਹਾ ਨਜ਼ਾਰਾ ਤਾਂ ਮਨਾਲੀ ਦੇ ਮਾਲ ਰੋਡ ‘ਤੇ ਨਹੀਂ ਜੋ ਦਿੱਲੀ ਦੇ ਕਿਸਾਨੀ ਧਰਨੇ ਤੇ ਹੈ