IND vs AUS 3rd T20I: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਦੁਪਹਿਰ 1:40 ਵਜੇ ਤੋਂ ਸਿਡਨੀ ਵਿੱਚ ਖੇਡਿਆ ਜਾਵੇਗਾ । ਵਨਡੇ ਸੀਰੀਜ਼ ਹਾਰਨ ਤੋਂ ਬਾਅਦ ਟੀਮ ਇੰਡੀਆ ਨੇ ਜ਼ਬਰਦਸਤ ਵਾਪਸੀ ਕਰਦਿਆਂ ਟੀ-20 ਸੀਰੀਜ਼ ਆਪਣੇ ਨਾਮ ਕਰ ਲਈ ਹੈ । ਅਜਿਹੀ ਸਥਿਤੀ ਵਿੱਚ ਭਾਰਤੀ ਟੀਮ ਇਸ ਮੈਚ ਲਈ ਟੀਮ ਵਿੱਚ ਵੱਡੀਆਂ ਤਬਦੀਲੀਆਂ ਕਰ ਸਕਦੀ ਹੈ । ਇਸ ਦੇ ਨਾਲ ਹੀ ਆਸਟ੍ਰੇਲੀਆ ਇਸ ਮੈਚ ਨੂੰ ਜਿੱਤ ਕੇ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਕਰੇਗਾ ।
ਟੀ -20 ਸੀਰੀਜ਼ ਦੇ ਪਹਿਲੇ ਦੋ ਮੈਚ ਜਿੱਤਣ ਤੋਂ ਬਾਅਦ ਵਿਰਾਟ ਐਂਡ ਕੰਪਨੀ ਤੀਜੇ ਮੈਚ ਵਿੱਚ ਆਤਮ-ਵਿਸ਼ਵਾਸ ਨਾਲ ਮੈਦਾਨ ਵਿੱਚ ਉਤਰੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆਈ ਟੀਮ ‘ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਰਹੇਗਾ । ਆਸਟ੍ਰੇਲੀਆ ਦੇ ਕੋਚ ਜਸਟਿਨ ਲੈਂਜਰ ਨੇ ਐਰੋਨ ਫਿੰਚ ਦੀ ਵਾਪਸੀ ਦਾ ਸੰਕੇਤ ਦਿੱਤਾ ਹੈ । ਜੇ ਫਿੰਚ ਵਾਪਸ ਆਉਂਦਾ ਹੈ, ਤਾਂ ਡਾਰਸੀ ਸ਼ੌਰਟ ਨੂੰ ਬਾਹਰ ਬੈਠਣਾ ਪੈ ਸਕਦਾ ਹੈ।
ਤੀਜੇ ਟੀ-20 ਵਿੱਚ ਵਿਕਟਕੀਪਰ ਬੱਲੇਬਾਜ਼ ਐਲੈਕਸ ਕੈਰੀ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ । ਹਾਲਾਂਕਿ, ਇਸ ਦੇ ਨਾਲ ਹੀ ਨਿਯਮਤ ਕਪਤਾਨ ਐਰੋਨ ਫਿੰਚ ਦੇ ਵੀ ਵਾਪਸ ਆਉਣ ਦੀ ਉਮੀਦ ਹੈ। ਹਾਲਾਂਕਿ, ਜੇ ਫਿੰਚ ਵਾਪਸ ਆਉਂਦਾ ਹੈ, ਤਾਂ ਕੈਰੀ ਨੂੰ ਮੌਕਾ ਮਿਲਣਾ ਮੁਸ਼ਕਿਲ ਹੈ। ਇਸ ਤੋਂ ਇਲਾਵਾ ਟੈਸਟ ਸੀਰੀਜ਼ ਦੇ ਮੱਦੇਨਜ਼ਰ ਆਸਟ੍ਰੇਲੀਆ ਦੀ ਟੀਮ ਇੱਕ ਵਾਰ ਫਿਰ ਗੇਂਦਬਾਜ਼ੀ ਵਿੱਚ ਨੌਜਵਾਨਾਂ ‘ਤੇ ਭਰੋਸਾ ਦਿਖਾ ਸਕਦੀ ਹੈ ।
ਦਰਅਸਲ, ਟੀ-20 ਸੀਰੀਜ਼ ਨੂੰ ਆਪਣੇ ਨਾਮ ਕਰਨ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਟੈਸਟ ਸੀਰੀਜ਼ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਖਿਡਾਰੀਆਂ ਨੂੰ ਤੀਜੇ ਟੀ-20 ਵਿੱਚ ਆਰਾਮ ਦੇ ਸਕਦੇ ਹਨ। ਸੂਤਰਾਂ ਅਨੁਸਾਰ ਕੇਐਲ ਰਾਹੁਲ ਨੂੰ ਇਸ ਮੈਚ ਵਿੱਚ ਆਰਾਮ ਦਿੱਤਾ ਜਾ ਸਕਦਾ ਹੈ । ਉਨ੍ਹਾਂ ਦੀ ਜਗ੍ਹਾ ਸ਼ਿਖਰ ਧਵਨ ਅਤੇ ਸੰਜੂ ਸੈਮਸਨ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ । ਇਸ ਦੇ ਨਾਲ ਹੀ ਮਨੀਸ਼ ਪਾਂਡੇ ਮਿਡਲ ਆਰਡਰ ਵਿੱਚ ਟੀਮ ਵਿੱਚ ਵਾਪਸੀ ਕਰ ਸਕਦੇ ਹਨ ।
ਟੀਮਾਂ ਇਸ ਤਰ੍ਹਾਂ ਹਨ:
ਆਸਟ੍ਰੇਲੀਆ: ਮੈਥਿਊ ਵੇਡ (ਕਪਤਾਨ), ਐਲੈਕਸ ਕੈਰੀ (ਵਿਕਟਕੀਪਰ), ਸਟੀਵ ਸਮਿਥ, ਗਲੇਨ ਮੈਕਸਵੈੱਲ, ਮਾਰਕਸ ਸਟੋਨੀਸ, ਮੋਇਜੇਜ ਹੈਨਰੀਕਸ, ਮਿਸ਼ੇਲ ਸਵੈਪਸਨ, ਸੀਨ ਐਬੋਟ, ਡੈਨੀਅਲ ਸੈਮਜ਼, ਐਡਮ ਜੈਂਪਾ ਅਤੇ ਏਜੇ ਟਾਇ ।
ਭਾਰਤ: ਕੇ ਐਲ ਰਾਹੁਲ / ਮਨੀਸ਼ ਪਾਂਡੇ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪਾਂਡਿਆ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਯੁਜਵੇਂਦਰ ਚਾਹਲ, ਸ਼ਾਰਦੂਲ ਠਾਕੁਰ ਅਤੇ ਟੀ ਨਟਰਾਜਨ।
ਇਹ ਵੀ ਦੇਖੋ: ਧੁੰਦ ਦੇ ਬਾਵਜੂਦ ਠੰਡ ‘ਚ 13ਵੇਂ ਦਿਨ ਕੁੰਡਲੀ ਬਾਰਡਰ ‘ਤੇ ਡਟੇ ਕਿਸਾਨ, ਦੇਖੋ ਸਵੇਰ ਦੀਆਂ LIVE ਤਸਵੀਰਾਂ…