Farmers Growing Vegetables at Border : ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ਦੇ ਸਿੰਘੂ ਬਾਰਡਰ ‘ਤੇ ਜਾਰੀ ਹੈ । ਇਨ੍ਹਾਂ ਕਿਸਾਨਾਂ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰੇ ਪੂਰਾ ਸਮਰਥਨ ਦੇ ਰਹੇ ਹਨ । ਕਈ ਪੰਜਾਬੀ ਸਿਤਾਰੇ ਤਾਂ ਸਿੰਘੂ ਬਾਰਡਰ ‘ਤੇ ਜਾ ਕੇ ਕਿਸਾਨਾਂ ਦੀ ਸੇਵਾ ‘ਚ ਜੁਟੇ ਹੋਏ ਹਨ । ਗਿੱਪੀ ਗਰੇਵਾਲ ਵੀ ਕਿਸਾਨਾਂ ਦਾ ਸਮਰਥਨ ਲਗਾਤਾਰ ਕਰਦੇ ਆ ਰਹੇ ਹਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਟੀਕਰੀ ਬਾਰਡਰ ‘ਤੇ ਮੌਜੂਦ ਕਿਸਾਨ ਉੱਥੇ ਪੱਕੇ ਡੇਰੇ ਲਾਉਣ ਦਾ ਮਨ ਬਣਾ ਚੁੱਕੇ ਹਨ ।
ਇੱਕ ਕਿਸਾਨ ਕਹੀ ਲੈ ਕੇ ਫੁੱਟਪਾਥ ‘ਤੇ ਧਨੀਆ, ਪਾਲਕ, ਮੂਲੀ ਅਤੇ ਮੇਥੀ ਅਤੇ ਹੋਰ ਜ਼ਰੂਰਤ ਦੀਆਂ ਸਬਜ਼ੀਆਂ ਲਗਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਇੱਥੇ ਪੱਕੇ ਡੇਰੇ ਲਾ ਲਏ ਹਨ । ਇਸ ਲਈ ਉਹ ਇਥੇ ਹੁਣ ਧਨੀਆ , ਮੂਲੀਆਂ ,ਪੁਦੀਨਾ ਲੈ ਰਹੇ ਹਨ ਤਾ ਕਿ ਉਹਨਾਂ ਨੂੰ ਕਿਸੇ ਚੀਜ ਦੀ ਕਮੀ ਨਾ ਆਵੇ । ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ । ਦੱਸ ਦਈਏ ਕਿ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ।
ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਸਵੀਕਾਰ ਨਹੀਂ ਕਰਦੀ ਉਦੋਂ ਤਕ ਉਹ ਅੰਦੋਲਨ ਜਾਰੀ ਰੱਖਣਗੇ ਤੇ ਇਸ ਨੂੰ ਹੋਰ ਤੇਜ਼ ਕਰਨਗੇ। ਓਧਰ ਸਰਕਾਰ ਵੀ ਆਪਣੇ ਫੈਂਸਲੇ ਤੇ ਅੜੀ ਹੋਈ ਹੈ ਤੇ ਐਡਰ ਕਿਸਾਨ । ਕਿਸਾਨਾਂ ਦੇ ਨਾਲ ਤਾ ਬਹੁਤ ਜਥੇਬੰਦੀਆਂ , ਕਲਾਕਾਰ , ਨਿਹੰਗ ਸਿੰਘ ਹਨ ਜੋ ਕਿ ਕਿਸਾਨਾਂ ਦਾ ਲਗਾਤਾਰ ਸਮਰਥਨ ਕਰ ਰਹੇ ਹਨ ।
ਦੇਖੋ ਵੀਡੀਓ : “ਮੋਦੀ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਮੁੜ 73 ਸਾਲ ਪਿੱਛੇ ਅੰਗਰੇਜ਼ ਦੇ ਦੌਰ ਵਿਚ ਲਿਆ ਖੜਾ ਕਰ ਦਿੱਤਾ”