Yograaj Had To Face Difficulties : ਯੋਗਰਾਜ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਜਿਆਦਾ ਮਸ਼ਹੂਰ ਅਦਾਕਾਰ ਹਨ। ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਪਿੱਛਲੇ ਕੁਝ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿਚ ਦਿੱਤੇ ਭਾਸ਼ਣ ਤੋਂ ਬਾਅਦ ਯੋਗਰਾਜ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਉਹਨਾਂ ਨੇ ਧਰਨੇ ਵਿਚ ਭਾਸ਼ਣ ਦਿੰਦੇ ਹੋਏ ਅਬਦਾਲੀ ਦੇ ਸਮੇ ਨੂੰ ਦਰਸਾਉਂਦੇ ਹੋਏ ਹੁੰਦੇ ਔਰਤਾਂ ਬਾਰੇ ਗੱਲ ਆਖੀਂ ਸੀ ਕਿ ਕਿਸ ਤਰਾਂ ਮੁਗਲ ਹਿੰਦੂ ਔਰਤਾਂ ਨੂੰ ਲੈ ਜਾਂਦੇ ਸਨ ਤੇ ਟਕੇ ਟਕੇ ਤੇ ਵੇਚਦੇ ਸਨ । ਤਾ ਸਿੰਘ ਉਹਨਾਂ ਨੂੰ ਰਿਹਾ ਕਰਵਾਉਂਦੇ ਸਨ ।ਯੋਗਰਾਜ ਦੀ ਇਸ ਗੱਲ ਨੂੰ ਹਿੰਦੂ ਭਾਈਚਾਰੇ ਨੇ ਬਹੁਤ ਗ਼ਭੀਰਤਾ ਨਾਲ ਲਿਆ ਹਿੰਦੂ ਭਾਈਚਾਰੇ ਵਲੋਂ ਇਸ ਦੀ ਆਲੋਚਨਾ ਹੋ ਰਹੀ ਹੈ।
ਇਸ ਸਬ ਦੇ ਚਲਦੇ ਯੋਗਰਾਜ ਨੂੰ ਜਿਸ ਬਾਲੀਵੁੱਡ ਫਿਲਮ ਲਈ ਸਾਈਨ ਕੀਤਾ ਗਿਆ ਸੀ ਉਸ ਵਿੱਚੋ ਕੱਢ ਦਿਤਾ ਗਿਆ । ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ‘ਦੀ ਕਸ਼ਮੀਰ ਫਾਈਲਜ ‘ ਦਾ ਪਹਿਲਾ ਸ਼ੈਡਿਊਲ ਇਸ ਹਫਤੇ ਮੰਸੂਰੀ ਵਿਚ ਸ਼ੁਰੂ ਹੋਇਆ ਹੈ । ਇਹ ਫਿਲਮ ਪਹਿਲਾ ਮਾਰਚ ਮਹੀਨੇ ਸ਼ੁਰੂ ਹੋਣੀ ਸੀ ਪਰ ਲਾਕਡਾਊਨ ਕਾਰਨ ਸਾਰਾ ਕਮ ਰੁੱਕ ਗਿਆ ਯੋਗਰਾਜ ਸਿੰਘ ਓਦੋ ਤੋਂ ਹੀ ਫਿਲਮ ਦਾ ਹਿੱਸਾ ਹਨ ਪਰ ਹੁਣ ਉਹਨਾਂ ਨੂੰ ਹਟਾ ਦਿੱਤਾ ਗਿਆ ।
ਇਸ ਤੋਂ ਪਹਿਲਾ ਵੀ ਯੋਗਰਾਜ ਵਲੋਂ ਭਾਰਤ ਦੇ ਕ੍ਰਿਕੇਟ ਤੇ ਇਤਰਾਜ ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ। ਖ਼ਾਸ ਕਰਕੇ ਸਾਬਕਾ ਕਪਤਾਨ ਐਮ ਐਸ ਧੋਨੀ ਬਾਰੇ ਹੁਣ ਖੇਤੀ ਦੇ ਕਾਨੂੰਨਾਂ ਨੂੰ ਲੈ ਕ ਵੀ ਉਹ ਵਿਰੋਧ ਵਿੱਚ ਹਨ ।ਡਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਯੋਗਰਾਜ ਨੂੰ ਕਾਫੀ ਸਮੇ ਤੋਂ ਸਾਈਨ ਕੀਤਾ ਹੋਇਆ ਸੀ। ਪਰ ਉਹਨਾਂ ਨੇ ਇਸ ਲਈ ਯੋਗਰਾਜ ਨੂੰ ਆਪਣੀ ਫਿਲਮ ਵਿੱਚੋ ਹਟਾ ਦਿੱਤਾ। ਕਿਉਕਿ ਇਹ ਫਿਲਮ ਘੱਟ ਗਿਣਤੀ ਦੇ ਕਤਲੇਆਮ ਨਾਲ ਸੰਬਧਿਤ ਹੈ ਤੇ ਯੋਗਰਾਜ ਨੇ ਹਿੰਦੂ ਔਰਤਾਂ ਤੇ ਟਿਪਣੀ ਕੀਤੀ ਹੈ । ਉਹਨਾਂ ਨੇ ਕਿਹਾ ਮੈ ਕਿਸੇ ਵੀ ਇਸ ਤਰਾਂ ਦੇ ਇਨਸਾਨ ਨੂੰ ਨਹੀਂ ਚੁਣ ਸਕਦਾ ਜੋ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦਾ ਹੋਵੇ। ਉਹਨਾਂ ਨੇ ਕਿਹਾ ਉਹ ਇਹੋ ਜਹੀਆ ਫਿਲਮਾਂ ਬਣਾਉਂਦੇ ਹਨ ਜੋ ਸਚਾਈ ਨੂੰ ਉਜਾਗਰ ਕਰਦੀਆਂ ਹਨ । ਉਹਨਾਂ ਨੇ ਕਿਹਾ ਜੋ ਯੋਗਰਾਜ ਨੇ ਕਿਹਾ ਸੀ ਉਹ ਗੱਲਾਂ ਨਫ਼ਰਤ ਪੈਦਾ ਕਰਦੀਆਂ ਹਨ ।