AAP support to farmers hunger strike : ਨਵੀਂ ਦਿੱਲੀ : ਖੇਤੀ ਬਿੱਲਾਂ ਦੇ ਵਿਰੋਧ ਦੇ ਤੀਜੇ ਹਫਤੇ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਪੂਰੀਆਂ ਨਾ ਹੋਣ ਦੇ ਚੱਲਦਿਆਂ ਕਿਸਾਨ ਨੇਤਾਵਾਂ ਨੇ ਆਪਣੇ ਅੰਦੋਲਨ ਨੂੰ ਹੋਰ ਵੀ ਤੇਜ਼ ਕਰਨ ਦਾ ਫੈਸਲਾ ਲਿਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਐਲਾਨ ਕੀਤਾ ਹੈ ਕਿ 14 ਦਸੰਬਰ ਨੂੰ ਉਨ੍ਹਾਂ ਦੀਆਂ ਜਥੇਬੰਦੀਆਂ ਦੇ ਆਗੂ ਭੁੱਖ ਹੜਤਾਲ ‘ਤੇ ਬੈਠਣਗੇ। ਕਿਸਾਨ ਜਥੇਬੰਦੀਆਂ ਦੇ ਇਸ ਫੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਫੈਸਲਾ ਕੀਤਾ ਹੈ ਕਿ ਪਾਰਟੀ ਦੇ ਸਾਰੇ ਵਰਕਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਪਾਰਟੀ ਹੈੱਡਕੁਆਰਟਰ ਵਿਖੇ ਆਈਟੀਓ ਵਿਚ ਵਿਧਾਇਕ ਅਤੇ ਕੌਂਸਲਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵਰਤ ਰੱਖਣਗੇ।
ਦੱਸਣਯੋਗ ਹੈ ਕਿ ਕਿਸਾਨਾਂ ਵਲੋਂ ਅੰਦੋਲਨ ਹੋਰ ਤੇਜ ਕਰਨ ਅਤੇ ਜੈਪੁਰ ਦਿੱਲੀ ਅਤੇ ਦਿੱਲੀ-ਆਗਰਾ ਐਕਸਪੈ੍ਰੱਸ ਨੂੰ ਬਲੌਕ ਕਰਨ ਦੀ ਐਲਾਨ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ।ਦਿੱਲੀ-ਜੈਪੁਰ ਹਾਈਵੇ ਸਥਿਤ ਖੇੜਾ ਬਾਰਡਰ ‘ਤੇ ਰਾਜਸਥਾਨ ਦੇ ਕਿਸਾਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।ਕਿਸਾਨਾ ਦੇ ਅੰਦੋਲਨ ਨੂੰ ਦੇਖਦੇ ਹੋਏ ਪੁਲਸ ਨੇ ਹਾਈਵੇ ਨੂੰ ਟ੍ਰਾਲੀਆਂ ਲਗਾ ਕੇ ਬੰਦ ਕਰ ਦਿੱਤਾ ਹੈ।ਐਤਵਾਰ ਨੂੰ ਰਾਜਸਥਾਨ ਦੇ ਅਨੇਕ ਕਿਸਾਨ ਸੰਗਠਨਾਂ ਸਮੇਤ ਦੱਖਣ ਹਰਿਆਣਾ ਦੇ ਕਿਸਾਨਾਂ ਨੇ ਖੇੜਾ ਬਾਰਡਰ ਤੋਂ ਦਿੱਲੀ ਲਈ ਕੂਚ ਕਰਨ ਦਾ ਐਲਾਨ ਕੀਤਾ ਹੈ।
ਇਥੇ ਆਉਣ ਵਾਲੇ ਵਾਹਨਾਂ ਨੂੰ ਡਾਇਵਰਟ ਕਰ ਕੇ ਦੂਜੇ ਰਸਤਿਉਂ ਭੇਜਿਆ ਜਾ ਰਿਹਾ ਹੈ।ਦਿੱਲੀ ਟ੍ਰੈਫਿਕ ਪੁਲਸ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ।ਜੋ ਲੋਕ ਨੋਇਡਾ, ਗਾਜ਼ੀਆਬਾਦ ਤੋਂ ਦਿੱਲੀ ਵੱਲ ਜਾਣਾ ਚਾਹੁੰਦਾ ਹਨ ਉਨ੍ਹਾਂ ਨੂੰ ਗਾਜ਼ੀਪੁਰ ਬਾਰਡਰ ਤੋਂ ਜਾਣ ਦੀ ਸਲਾਹ ਦਿੱਤੀ ਗਈ ਹੈ।ਪੁਲਸ ਮੁਤਾਬਕ ਸਿੰਘੂ, ਔਚੰਦੀ, ਪਿਯੂ ਮਨਿਯਾਰੀ, ਮੰਗੇਸ਼ ਬਾਰਡਰ, ਟਿਕਰੀ ਅਤੇ ਧੰਸਾ ਬਾਰਡਰ ‘ਤੇ ਵੀ ਟ੍ਰੈਫਿਕ ਮੂਵਮੈਂਟ ਪੂਰੀ ਤਰ੍ਹਾਂ ਨਾਲ ਬੰਦ ਹੈ।ਸਿੰਘੂ ਬਾਰਡਰ ‘ਤੇ ਵੱਧ ਰਹੀ ਕਿਸਾਨਾਂ ਦੀ ਸੰਖਿਆ, ਪੰਜਾਬ, ਰਾਜਸਥਾਨ ਅਤੇ ਹਰਿਆਣਾ ਨਾਲ ਪਹੁੰਚ ਰਹੇ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ। ਉਥੇ ਹੀ ਪੰਜਾਬ ਤੋਂ ਹੁਣ ਤੱਕ ਇਸ ਅੰਦੋਲਨ ਵਿੱਚ ਇੱਕ ਲੱਖ ਤੋਂ ਉਪਰ ਕਿਸਾਨ ਪਹੁੰਚ ਚੁੱਕਾ ਹੈ।