Yuvraj singh on comeback track: ਸਈਦ ਮੁਸ਼ਤਾਕ ਅਲੀ ਟਰਾਫੀ 10 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਯੁਵਰਾਜ ਸਿੰਘ ਨੂੰ ਇਸ ਟੂਰਨਾਮੈਂਟ ਲਈ ਪੰਜਾਬ ਦੇ 30 ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਲ 2019 ਵਿੱਚ, ਯੂਵੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਪਰ ਫਿਰ ਉਸਨੇ ਕ੍ਰਿਕਟ ਵਿੱਚ ਵਾਪਸੀ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਲਈ ਘਰੇਲੂ ਕ੍ਰਿਕਟ ਖੇਡਣਾ ਚਾਹੁੰਦਾ ਹੈ। ਇਨ੍ਹਾਂ ਸਾਰੇ ਖਿਡਾਰੀਆਂ ਲਈ 18 ਦਸੰਬਰ ਤੋਂ ਲੁਧਿਆਣਾ ਵਿਖੇ ਅਭਿਆਸ ਕੈਂਪ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਯੁਵੀ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ ਸੀ, ਜਿਸ ‘ਚ ਉਹ ਬੱਲੇਬਾਜ਼ੀ ਦਾ ਅਭਿਆਸ ਕਰਦੇ ਦਿਖਾਈ ਦਿੱਤੇ ਸਨ। ਯੁਵੀ ਭਾਰਤ ਦੇ ਸਰਬੋਤਮ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਯੁਵਰਾਜ ਦੇ ਦਮ ‘ਤੇ, ਭਾਰਤੀ ਟੀਮ 28 ਸਾਲਾਂ ਬਾਅਦ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ ਸੀ, ਯੁਵੀ 2011 ਦੇ ਵਰਲਡ ਕੱਪ ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਬਣ ਕੇ ਉੱਭਰੇ ਸੀ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਯੁਵਰਾਜ ਨੇ ਕਨੇਡਾ ਵਿੱਚ ਗਲੋਬਲ ਟੀ -20 ਲੀਗ ਵਿੱਚ ਹਿੱਸਾ ਲਿਆ ਸੀ।
ਹਾਲਾਂਕਿ, ਯੁਵੀ ਨੇ ਸੰਨਿਆਸ ਦੀ ਘੋਸ਼ਣਾ ਦੇ ਸਮੇਂ ਇਹ ਵੀ ਕਿਹਾ ਸੀ ਕਿ ਉਹ ਆਈਪੀਐਲ ਨਹੀਂ ਖੇਡਣਾ ਚਾਹੁੰਦਾ। ਇਹੀ ਕਾਰਨ ਸੀ ਕਿ ਉਹ 2020 ਦੇ ਆਈਪੀਐਲ ਵਿੱਚ ਖੇਡਦੇ ਨਹੀਂ ਵੇਖਿਆ ਗਿਆ ਸੀ। ਪੀਸੀਏ ਦੇ ਸਕੱਤਰ ਪੁਨੀਤ ਬਾਲੀ ਨੇ 39 ਸਾਲਾ ਯੁਵਰਾਜ ਸਿੰਘ ਨੂੰ ਰਿਟਾਇਰਮੈਂਟ ਤੋਂ ਵਾਪਿਸ ਆਉਣ ਦੀ ਬੇਨਤੀ ਕੀਤੀ ਸੀ ਤਾਂ ਜੋ ਉਹ ਟੀਮ ਦੇ ਨੌਜਵਾਨਾਂ ਨੂੰ ਸੇਧ ਦੇ ਸਕਣ। ਪੀਸੀਏ ਦੇ ਸਕੱਤਰ ਪੁਨੀਤ ਬਾਲੀ ਦੀ ਗੱਲ ਮੰਨਦਿਆਂ ਯੁਵਰਾਜ ਸਿੰਘ ਨੇ ਬੀਸੀਸੀਆਈ ਅਤੇ ਸੌਰਵ ਗਾਂਗੁਲੀ ਤੋਂ ਘਰੇਲੂ ਕ੍ਰਿਕਟ ਖੇਡਣ ਦੀ ਇਜਾਜ਼ਤ ਮੰਗੀ ਸੀ ਜੋ ਸਵੀਕਾਰ ਕਰ ਲਈ ਗਈ ਸੀ।
ਇਹ ਵੀ ਦੇਖੋ : ਰਾਜੇਵਾਲ ਦੇ ਬਿਆਨ ਤੇ ਸੁਣੋ ਬਲਦੇਵ ਸਿਰਸਾ ਦਾ ਵੱਡਾ Interview