America refers to covid 19 vaccine: ਵਾਸ਼ਿੰਗਟਨ: ਕੋਵਿਡ-19 ਵੈਕਸੀਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦਾ ਮਜ਼ਾਕ ਉਡਾਉਣ ਵਾਲੇ ਮੀਡੀਆ ਦੀ ਵ੍ਹਾਈਟ ਹਾਊਸ ਨੇ ਵੀ ਆਲੋਚਨਾ ਕੀਤੀ ਹੈ । ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ਵਿੱਚ ਵੈਕਸੀਨ ਨੂੰ ਵਿਕਸਿਤ ਅਤੇ ਵੰਡਣਾ ਇੱਕ ਚਮਤਕਾਰ ਹੈ । ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਲੀ ਮੈਕਨੈਨੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਕੱਲ੍ਹ ਅਮਰੀਕਾ ਨੇ ਮੈਡੀਕਲ ਚਮਤਕਾਰ ਵੇਖਿਆ।
ਦੇਸ਼ ਭਰ ਵਿੱਚ ਕੋਵਿਡ-19 ਨਾਲ ਨਜਿੱਠਣ ਲਈ ਪੇਸ਼ਗੀ ਮੋਰਚੇ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਰਾਸ਼ਟਰਪਤੀ ਟਰੰਪ ਨੇ ਰਿਕਾਰਡ ਸਮੇਂ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਦੇਣ ਦਾ ਵਾਅਦਾ ਕੀਤਾ ਸੀ ਤੇ ਉਨ੍ਹਾਂ ਨੇ ਅਜਿਹਾ ਕਰ ਦਿਖਾਇਆ।” ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਨੇ ਐਤਵਾਰ ਨੂੰ ਮਿਸ਼ੀਗਨ ਦੇ ਗੋਦਾਮ ਤੋਂ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੇਪ ਭੇਜ ਦਿੱਤੀ ਤੇ ਇਸਦੇ ਨਾਲ ਹੀ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਗਈ।
ਦਰਅਸਲ, ਅਮਰੀਕਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਭਰ ਵਿੱਚ 1 ਕਰੋੜ 60 ਲੱਖ ਲੋਕ ਸੰਕਰਮਿਤ ਹਨ। ਮਿਸ਼ੀਗਨ ਮੈਡੀਕਲ ਕੇਅਰ ਸੈਂਟਰ ਵਿੱਚ ਨਰਸ ਦਾ ਕੰਮ ਕਰਨ ਵਾਲੇ 43 ਸਾਲਾਂ ਜੌਨੀ ਪੀਪਲਜ਼ ਵੈਕਸੀਨ ਦੀ ਖੁਰਾਕ ਲੈਣ ਵਾਲੇ ਪਹਿਲੇ ਵਿਅਕਤੀ ਬਣੇ। ਕੈਲੀ ਮੇਕਨੈਨੀ ਨੇ ਕਿਹਾ ਕਿ ਟਰੰਪ ਵੈਕਸੀਨ ਦੇ ਵਿਕਸਿਤ ਕੀਤੇ ਜਾਣ ਦੀ ਨਿਗਰਾਨੀ ਕੀਤੀ । ਉਨ੍ਹਾਂ ਨੇ ਟਰੰਪ ਦੀ ਇੱਛਾ ਦੱਸਦਿਆਂ ਕਿਹਾ ਕਿ ਰਾਸ਼ਟਰਪਤੀ ਸਾਰੇ ਅਮਰੀਕੀਆਂ ਲਈ ਵੈਕਸੀਨ ਦੀ ਖੁਰਾਕ ਮਿਲਣ ਦੀ ਉਮੀਦ ਕਰਦੇ ਹਨ।
ਇਸ ਤੋਂ ਇਲਾਵਾ ਮੇਕਨੈਨੀ ਨੇ ਮੀਡੀਆ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਇਸ ਸਾਲ ਦੀ ਸ਼ੁਰੂਆਤ ਵਿੱਚ ਅਸੀਂ ਕਈ ਨਿਊਜ਼ ਏਜੰਸੀਆਂ ਅਤੇ ਤੱਥਾਂ ਦੇ ਅਖੌਤੀ ਜਾਂਚਕਰਤਾਵਾਂ ਤੋਂ ਸੁਣਿਆ ਸੀ ਕਿ ਰਾਸ਼ਟਰਪਤੀ ਟਰੰਪ ਨੂੰ ਆਪਣੀ ਗੱਲ ਸਾਬਿਤ ਕਰਨ ਲਈ ਕਿਸੇ ਚਮਤਕਾਰ ਦੀ ਜ਼ਰੂਰਤ ਹੋਵੇਗੀ।” ਉਨ੍ਹਾਂ ਕਿਹਾ ਕਿ ਸਾਨੂੰ ਦੱਸਿਆ ਗਿਆ ਸੀ ਕਿ ਇਹ ਟੀਕਾ ਵਿਕਸਤ ਹੋਣ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗੇਗਾ।
ਇਹ ਵੀ ਦੇਖੋ: Supreme Court ‘ਚ ਕਿਸਾਨਾਂ ਨੂੰ ਬਾਡਰਾਂ ਤੋਂ ਹਟਾਉਣ ‘ਤੇ ਸੁਣਵਾਈ, ਸੁਣੋ ਕੀ ਕਰਨਗੇ ਕਿਸਾਨ ਆਗੂ