west bengal cm mamata banerjee: ਪੱਛਮੀ ਬੰਗਾਲ ‘ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪਾਰਟੀ ਅਤੇ ਬੀਜੇਪੀ ਦੇ ਵਿਚਾਲੇ ਵਾਰ-ਪਲਟਵਾਰ ਦਾ ਦੌਰ ਜਾਰੀ ਹੈ।ਸੋਮਵਾਰ ਨੂੰ ਮੁੱਖ ਮੰਤਰੀ ਅਤੇ ਟੀਐੱਮਸੀ ਪ੍ਰਧਾਨ ਮਮਤਾ ਬੈਨਰਜੀ ਨੇ ਬੀਜੇਪੀ ਨੂੰ ਧੋਖੇਬਾਜ਼ ਪਾਰਟੀ ਦੱਸਦਿਆਂ ਕਿਹਾ ਕਿ ਉਹ ਸਿਆਸਤ ਲਈ ਕੁਝ ਵੀ ਕਰ ਸਕਦੀ ਹੈ।ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ‘ਚ ਕੋਈ ਵਿਕਾਸ ਨਾ ਹੋਣ ਦੇ ਦੋਸ਼ਾਂ ‘ਤੇ ਅਮਿਤ ਸ਼ਾਹ ਨੂੰ ਕਿਹਾ ਕਿ ‘ਤੁਸੀਂ ਗ੍ਰਹਿ ਮੰਤਰੀ ਹੋ ਤੁਹਾਨੂੰ ਝੂਠ ਬੋਲਣਾ ਸ਼ੋਭਾ ਨਹੀਂ ਦਿੰਦਾ ਹੈ।ਮਮਤਾ ਨੇ ਕਿਹਾ ਉਨ੍ਹਾਂ ਨੇ ਕੱਲ ਝੂਠ ਬੋਲਿਆ ।ਉਨਾਂ੍ਹ ਨੇ ਦਾਅਵਾ ਕੀਤਾ ਕਿ ਸਾਡਾ ਸੂਬਾ ਉਦਯੋਗ ‘ਚ ਜ਼ੀਰੋ ਦੇ ਬਰਾਬਰ ਹੈ ਪਰ ਅਸੀਂ ਐੱਮਐੱਸਐਮਈ ਖੇਤਰ ‘ਚ ਇੱਕ ਨੰਬਰ ‘ਤੇ ਹਾਂ।ਉਨਾਂ੍ਹ ਨੇ ਦਾਅਵਾ ਕੀਤਾ ਕਿ ਅਸੀਂ ਪੇਂਡੂ ਖੇਤਰਾਂ ‘ਚ ਸੜਕਾਂ ਦਾ ਨਿਰਮਾਣ ਨਹੀਂ ਕੀਤਾ, ਪਰ ਅਸੀਂ ਉਸ ‘ਚ ਨੰਬਰ ਇੱਕ ਨੰਬਰ ‘ਤੇ ਹਾਂ।
ਇਹ ਭਾਰਤ ਸਰਕਾਰ ਦਾ ਕਹਿਣਾ ਹੈ।ਮੁੱਖ ਮੰਤਰੀ ਨੇ ਕਿਹਾ, ਬੀਜੇਪੀ ਇੱਕ ‘ਧੋਖੇਬਾਜ਼’ ਪਾਰਟੀ ਹੈ।ਰਾਜਨੀਤੀ ਲਈ ਉਹ ਕੁਝ ਵੀ ਕਰ ਸਕਦੇ ਹਨ।ਅਸੀਂ ਸੀਏਏ ਦਾ ਵਿਰੋਧ ਕਰ ਰਹੇ ਹਨ ਜਦੋਂ ਇਹ ਕਾਨੂੰਨ ਬਣਿਆ ਹੈ।ਉਹ ਬੀਜੇਪੀ ਨਾਗਰਿਕਾਂ ਦੀ ਕਿਸਮਤ ਦਾ ਫੈਸਲਾ ਨਹੀਂ ਕਰ ਸਕਦੇ।ਉਨਾਂ੍ਹ ਨੂੰ ਆਪਣੀ ਕਿਸਮਤ ਖੁਦ ਬਣਾਉਣ ਦਿਓ।ਅਸੀਂ ਸੀਏਏ, ਐੱਨਪੀਆਰ ਅਤੇ ਐੱਨਆਰਸੀ ਦੇ ਵਿਰੁੱਧ ਹਾਂ।ਬੰਗਾਲ ‘ਚ ਕਲ ਖਿਲਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਅਮਿਤ ਸ਼ਾਹ ਸ਼ਨੀਵਾਰ ਅਤੇ ਐਤਵਾਰ ਨੂੰ ਦੋ ਦਿਨਾਂ ਦੌਰੇ ‘ਤੇ ਸੂਬੇ ‘ਚ ਸਨ।ਉਨ੍ਹਾਂ ਨੇ ਦਾਅਵਾ ਕੀਤਾ ਕਿ ਭਗਵਾ ਦਲ 200 ਤੋਂ ਵੱਧ ਸੀਟਾਂ ਹਾਲਸ ਕਰ ਕੇ ਅਗਲੀ ਸਰਕਾਰ ਦਾ ਗਠਨ ਕਰੇਗਾ।ਪੱਛਮੀ ਬੰਗਾਲ ‘ਚ 294 ਵਿਧਾਨ ਸਭਾ ਸੀਟਾਂ ਹਨ।ਸ਼ਾਹ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ਪੱਛਮੀ ਬੰਗਾਲ ਦੇ ਲੋਕ ਬਦਲਾਅ ਦੇ ਇੱਛੁਕ ਹਨ, ਕਿਉਂਕਿ ਉਹ ਰਾਜਨੀਤਿਕ ਹਿੰਸਾ, ਭ੍ਰਿਸ਼ਟਾਚਾਰ, ਉਗਾਹੀ ਅਤੇ ਬੰਗਲਾਦੇਸ਼ ਘੁਸਪੈਠ ਤੋਂ ਛੁਟਕਾਰਾ ਚਾਹੁੰਦੇ ਹਨ।ਕੇਂਦਰੀ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ‘ਚ ਜੇਕਰ ਬੀਜੇਪੀ ਸੱਤਾ ‘ਚ ਆਉਂਦੀ ਹੈ ਤਾਂ ਕੌਣ ਮਾਈ ਦਾ ਲਾਲ ਸੀਐੱਮ ਬਣੇਗਾ।ਅਮਿਤ ਸ਼ਾਹ ਨੇ ਕਥਿਤ ਬੰਗਲਾਦੇਸ਼ੀ ਘੁਸਪੈਠ ਦੇ ਮੁੱਦੇ ‘ਤੇ ਵੀ ਮਮਤਾ ਬੈਨਰਜੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਸਿਰਫ ਭਾਜਪਾ ਇਸ ਨੂੰ ਰੋਕ ਸਕਦੀ ਹੈ।
ਇਸ ਸਰਦਾਰ ਨੇ ਉਦੇੜ ਦਿੱਤੀ ਮੋਦੀ ਸਰਕਾਰ, ਸੁਣੋ ਦੱਸ ਦਿੱਤੀਆਂ ਸਾਰੀਆਂ ਅੰਦਰਲੀਆਂ ਗੱਲਾਂ !…