2 Delta passengers open the door: ਅਮਰੀਕਾ ਵਿੱਚ ਚੱਲਦੇ ਹੋਏ ਜਹਾਜ਼ ਦੇ ਦਰਵਾਜ਼ੇ ਖੋਲ੍ਹ ਕੇ ਅਚਾਨਕ ਦੋ ਲੋਕਾਂ ਦੇ ਬਾਹਰ ਆਉਣ ਦੀ ਘਟਨਾ ਸਾਹਮਣੇ ਆਈ ਹੈ । ਇਸ ਘਟਨਾ ਬਾਰੇ ਡੈਲਟਾ ਏਅਰ ਲਾਈਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਦੋਂ ਜਹਾਜ਼ ਉਡਾਣ ਭਰਨ ਲਈ ਰਨਵੇ ਵੱਲ ਜਾ ਰਿਹਾ ਸੀ ਤਾਂ ਐਮਰਜੈਂਸੀ ਗੇਟ ਖੋਲ੍ਹ ਕੇ ਸਲਾਈਡਰ ਐਕਟੀਵੇਟ ਕਰ ਦੋ ਲੋਕ ਬਾਹਰ ਨਿਕਲ ਗਏ। ਇੱਕ ਰਿਪੋਰਟ ਅਨੁਸਾਰ ਸੋਮਵਾਰ ਨੂੰ ਨਿਊਯਾਰਕ ਤੋਂ ਅਟਲਾਂਟਾ ਲਈ ਉਡਾਣ ਭਰਨ ਵਾਲੇ ਜਹਾਜ਼ ਵਿੱਚ ਇਹ ਘਟਨਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 31 ਸਾਲਾਂ ਐਂਟੋਨੀਓ ਮਰਡੋਕ ਅਤੇ 23 ਸਾਲਾਂ ਬਰਿਅਨਾ ਗਰੈਸੋ ਦੇ ਨਾਲ ਇੱਕ ਕੁੱਤਾ ਵੀ ਜਹਾਜ਼ ਵਿੱਚੋਂ ਬਾਹਰ ਆ ਗਿਆ । ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਯਾਤਰੀ ਫਲੋਰਿਡਾ ਦੇ ਰਹਿਣ ਵਾਲੇ ਹਨ। ਅਚਾਨਕ ਐਮਰਜੈਂਸੀ ਗੇਟ ਖੋਲ੍ਹ ਕੇ ਬਾਹਰ ਨਿਕਲਣ ਤੋਂ ਪਹਿਲਾਂ ਯਾਤਰੀਆਂ ਨੇ ਕਈ ਵਾਰ ਜਹਾਜ਼ ਦੀਆਂ ਸੀਟਾਂ ਵੀ ਬਦਲੀਆਂ ਸਨ। ਰਿਪੋਰਟ ਅਨੁਸਾਰ, ਐਂਟੋਨੀਓ ਮਰਡੋਕ ਨੇ ਦਾਅਵਾ ਕੀਤਾ ਸੀ ਕਿ ਉਹ ਇੱਕ ਪੋਸਟ ਟਰਾਮੇਟਿਕ ਦੇ ਤਣਾਅ ਦੇ ਵਿਕਾਰ ਤੋਂ ਪੀੜਤ ਹੈ। ਘਟਨਾ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਉਤਾਰ ਕੇ ਦੂਸਰੀ ਫਲਾਈਟ ਤੋਂ ਭੇਜ ਦਿੱਤਾ ਗਿਆ । ਜਾਨਸਨ ਨਾਮ ਦੇ ਇੱਕ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਜੋੜੇ ਨਾਲ ਆਪਣੀ ਸੀਟ ਬਦਲੀ ਸੀ। ਇਸ ਦੌਰਾਨ ਐਂਟੋਨੀਓ ਮਰਡੋਕ ਨਾਮ ਦਾ ਇੱਕ ਯਾਤਰੀ ਬਹੁਤ ਆਰਾਮ ਨਾਲ ਗੱਲ ਕਰ ਰਿਹਾ ਸੀ ਅਤੇ ਉਸਨੂੰ ਉਸ ‘ਤੇ ਕੋਈ ਸ਼ੱਕ ਨਹੀਂ ਸੀ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਐਂਟੋਨੀਓ ਮਰਡੋਕ ‘ਤੇ ਅਪਰਾਧਿਕ ਗਤੀਵਿਧੀਆਂ ਤੇ ਖਤਰਾ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਜਦੋਂ ਕਿ ਮਹਿਲਾ ਯਾਤਰੀ ‘ਤੇ ਬਿਨ੍ਹਾਂ ਅਧਿਕਾਰ ਦੇ ਦਾਖਲੇ ਦੇ ਦੋਸ਼ ਲਗਾਏ ਹਨ । ਬਾਅਦ ਵਿੱਚ ਦੋਵਾਂ ਨੂੰ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ, ਪਰ ਹੁਣ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਜਾਵੇਗਾ।
ਇਹ ਵੀ ਦੇਖੋ: ਸਿੰਘੁ ਬਾਰਡਰ ਦੀ Stage ਤੋਂ ਛੋਟੇ ਸਾਹਿਬਜਾਦਿਆਂ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ