MS Dhoni named captain: ICC ਨੇ ਐਮਐਸ ਧੋਨੀ ਨੂੰ ਵੱਡਾ ਸਨਮਾਨ ਦਿੰਦੇ ਹੋਏ ਦਹਾਕੇ ਦੀ ICC T-20 ਅਤੇ ਵਨਡੇ ਟੀਮ ਦਾ ਕਪਤਾਨ ਬਣਾਇਆ ਹੈ । ਆਈਸੀਸੀ ਦੀ ਟੀ-20 ਟੀਮ ਵਿੱਚ ਧੋਨੀ ਸਣੇ ਕੁੱਲ ਚਾਰ ਭਾਰਤੀ ਹਨ । ਧੋਨੀ ਤੋਂ ਇਲਾਵਾ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਆਈਸੀਸੀ ਦੀ ਦਹਾਕੇ ਦੀ ਟੀ-20 ਟੀਮ ਵਿੱਚ ਜਗ੍ਹਾ ਮਿਲੀ ਹੈ । ਇਸ ਦੇ ਨਾਲ ਹੀ ਵਨਡੇ ਟੀਮ ਵਿੱਚ ਧੋਨੀ ਸਮੇਤ ਕੁੱਲ ਤਿੰਨ ਭਾਰਤੀ ਖਿਡਾਰੀ ਹਨ । ਧੋਨੀ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਆਈਸੀਸੀ ਦੀ ਦਹਾਕੇ ਦੀ ਵਨਡੇ ਟੀਮ ਵਿੱਚ ਸ਼ਾਮਿਲ ਹਨ।
ਦਰਅਸਲ, ICC ਨੇ T-20 ਦੀ ਇਲੈਵਨ ਟੀਮ ਵਿੱਚ ਰੋਹਿਤ ਸ਼ਰਮਾ ਤੋਂ ਇਲਾਵਾ ਕ੍ਰਿਸ ਗੇਲ, ਐਰੋਨ ਫਿੰਚ, ਵਿਰਾਟ ਕੋਹਲੀ, ਏਬੀ ਡਿਵੀਲਿਅਰਸ ਤੇ ਗਲੇਨ ਮੈਕਸਵੇਲ ਨੂੰ ਸ਼ਾਮਿਲ ਕੀਤਾ ਹੈ। ਉੱਥੇ ਹੀ ਧੋਨੀ ਨੂੰ ਕਪਤਾਨੀ ਤੋਂ ਇਲਾਵਾ ਵਿਕਟਕੀਪਿੰਗ ਦੀ ਵੀ ਜਿੰਮੇਵਾਰੀ ਦਿੱਤੀ ਹੈ। ਕਾਯਰਾਨ ਪੋਲਾਰਡ, ਰਾਸ਼ਿਦ ਖਾਨ, ਜਸਪ੍ਰੀਤ ਬੁਮਰਾਹ ਤੇ ਮਲਿੰਗਾ ਵੀ ਟੀਮ ਦਾ ਅਹਿਮ ਹਿੱਸਾ ਹਨ। ICC ਦੀ ਵਨਡੇ ਟੀਮ ਵਿੱਚ ਭਾਰਤ ਦੇ ਤਿੰਨ, ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਨੂੰ ਦੋ-ਦੋ, ਬੰਗਲਾਦੇਸ਼, ਇੰਗਲੈਂਡ, ਨਿਊਜ਼ੀਲੈਂਡ ਤੇ ਸ਼੍ਰੀਲੰਕਾ ਦੇ ਇੱਕ-ਇੱਕ ਖਿਡਾਰੀ ਨੂੰ ਸ਼ਾਮਿਲ ਕੀਤਾ ਗਿਆ ਹੈ।
ICC Men’s ODI Team of the Decade: ਰੋਹਿਤ ਸ਼ਰਮਾ, ਡੇਵਿਡ ਵਾਰਨਰ, ਵਿਰਾਟ ਕੋਹਲੀ, ਏਬੀ ਡੀਵਿਲੀਅਰਜ਼, ਸ਼ਾਕਿਬ ਅਲ ਹਸਨ, ਐਮਐਸ ਧੋਨੀ, ਬੇਨ ਸਟਾਕਸ, ਮਿਸ਼ੇਲ ਸਟਾਰਕ, ਟਰੈਂਟ ਬੋਲਟ, ਇਮਰਾਨ ਤਾਹਿਰ ਅਤੇ ਮਲਿੰਗਾ।
ICC Men’s T20I Team of the Decade: ਰੋਹਿਤ ਸ਼ਰਮਾ, ਕ੍ਰਿਸ ਗੇਲ, ਐਰੋਨ ਫਿੰਚ, ਵਿਰਾਟ ਕੋਹਲੀ, ਏਬੀ ਡੀਵਿਲੀਅਰਜ਼, ਗਲੇਨ ਮੈਕਸਵੈਲ, ਐਮਐਸ ਧੋਨੀ, ਕੈਰਨ ਪੋਲਾਰਡ, ਰਾਸ਼ਿਦ ਖਾਨ, ਜਸਪ੍ਰੀਤ ਬੁਮਰਾਹ, ਮਲਿੰਗਾ।