David Warner returns to Australia squad: ਭਾਰਤ ਖ਼ਿਲਾਫ਼ 7 ਜਨਵਰੀ ਤੋਂ ਸ਼ੁਰੂ ਹੋ ਰਹੇ ਸਿਡਨੀ ਟੈਸਟ ਲਈ ਆਸਟ੍ਰੇਲੀਆਈ ਟੀਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਪਹਿਲੇ ਦੋ ਮੈਚਾਂ ਵਿੱਚੋਂ ਬਾਹਰ ਰਹਿਣ ਵਾਲੇ ਡੇਵਿਡ ਵਾਰਨਰ ਦੀ ਟੀਮ ਵਿੱਚ ਵਾਪਸੀ ਹੋਈ ਹੈ, ਜਦੋਂਕਿ ਖਰਾਬ ਫਾਰਮ ਵਿੱਚ ਚੱਲ ਰਹੇ ਜੋ ਬਰਨਜ਼ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ । ਇਸ ਤੋਂ ਇਲਾਵਾ ਨੌਜਵਾਨ ਸਲਾਮੀ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਵੀ ਸਿਡਨੀ ਟੈਸਟ ਲਈ ਫਿਟ ਐਲਾਨਿਆ ਗਿਆ ਹੈ।
ਦਰਅਸਲ, ਮੈਲਬਰਨ ਟੈਸਟ ਹਾਰਨ ਤੋਂ ਇੱਕ ਦਿਨ ਬਾਅਦ ਹੀ ਆਸਟ੍ਰੇਲੀਆਈ ਟੀਮ ਨੇ ਸਿਡਨੀ ਟੈਸਟ ਲਈ ਬਦਲਾਅ ਦਾ ਐਲਾਨ ਕੀਤਾ ਹੈ। ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਪਹਿਲਾਂ ਹੀ ਸਿਡਨੀ ਟੈਸਟ ਲਈ ਡੇਵਿਡ ਵਾਰਨਰ ਦੀ ਵਾਪਸੀ ਦਾ ਸੰਕੇਤ ਦੇ ਦਿੱਤਾ ਸੀ । ਪਰ ਹੁਣ ਡੇਵਿਡ ਵਾਰਨਰ ਦੀ ਟੀਮ ਵਿੱਚ ਅਧਿਕਾਰਤ ਤੌਰ ‘ਤੇ ਵਾਪਸੀ ਹੋ ਗਈ ਹੈ। ਡੇਵਿਡ ਵਾਰਨਰ ਇੰਡੀਆ ਖਿਲਾਫ਼ ਸਿਡਨੀ ਕ੍ਰਿਕਟ ਮੈਦਾਨ ਵਿੱਚ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਜ਼ਖਮੀ ਹੋ ਗਏ ਸੀ। ਵਾਰਨਰ ਨੂੰ ਕਮਰ ਵਿੱਚ ਸੱਟ ਲੱਗਣ ਕਾਰਨ ਚੱਲਣ ਵਿੱਚ ਮੁਸ਼ਕਿਲ ਹੋ ਰਹੀ ਸੀ। ਡੇਵਿਡ ਵਾਰਨਰ ਦੀ ਗੈਰਹਾਜ਼ਰੀ ਵਿੱਚ ਮੈਥਿਊ ਵੇਡ ਨੂੰ ਓਪਨਿੰਗ ਦਾ ਕੰਮ ਸੰਭਾਲਿਆ ਗਿਆ ਸੀ ।
ਭਾਰਤ ਵਿਰੁੱਧ ਖੇਡੇ ਗਏ ਅਭਿਆਸ ਮੈਚ ਵਿੱਚ ਕੰਕਸ਼ਨ ਦਾ ਸ਼ਿਕਾਰ ਹੋਣ ਵਾਲੇ ਵਿਲ ਪੁਕੋਵਸਕੀ ਨੂੰ ਵੀ ਤੀਜੇ ਟੈਸਟ ਲਈ ਫਿਟ ਐਲਾਨਿਆ ਗਿਆ ਹੈ। ਵਿਲ ਪੁਕੋਵਸਕੀ ਦਾ ਸਿਡਨੀ ਟੈਸਟ ਵਿੱਚ ਡੈਬਿਊ ਪੱਕਾ ਮੰਨਿਆ ਜਾ ਰਿਹਾ ਹੈ ।ਅਸਟ੍ਰੇਲੀਆ ਨੇ ਖਰਾਬ ਫਾਰਮ ਵਿੱਚ ਚੱਲ ਰਹੇ ਓਪਨਰ ਜੋ ਬਰਨਜ਼ ਨੂੰ ਆਖਰਕਾਰ ਟੀਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ । ਬਰਨਜ਼ ਆਖਰੀ ਚਾਰ ਪਾਰੀਆਂ ਵਿੱਚ ਸਿਰਫ ਇੱਕ ਅਰਧ ਸੈਂਕੜਾ ਲਗਾ ਸਕਿਆ ਸੀ।
ਦੱਸ ਦੇਈਏ ਕਿ ਡੇਵਿਡ ਵਾਰਨਰ ਅਤੇ ਵਿਲ ਪੁਕੋਵਸਕੀ ਦੇ ਸਿਡਨੀ ਟੈਸਟ ਦੀ ਸ਼ੁਰੂਆਤ ਦੀ ਜ਼ਿੰਮੇਵਾਰੀ ਸੰਭਾਲਣ ਕਾਰਨ ਆਸਟ੍ਰੇਲੀਆਈ ਟੀਮ ਵਿੱਚ ਇੱਕ ਹੋਰ ਤਬਦੀਲੀ ਵੇਖੀ ਜਾ ਸਕਦੀ ਹੈ। ਟ੍ਰੈਵਿਸ ਹੈਡ ਨੂੰ ਸਿਡਨੀ ਟੈਸਟ ਤੋਂ ਬਾਹਰ ਰੱਖਿਆ ਜਾ ਸਕਦਾ ਹੈ ਜਦੋਂ ਕਿ ਮੈਥਿਊ ਵੇਡ ਇੱਕ ਵਾਰ ਫਿਰ ਮਿਡਲ ਆਰਡਰ ਵਿੱਚ ਖੇਡਦੇ ਦਿਖਾਈ ਦੇਣਗੇ।
ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਕਾਬੂ ਕੀਤਾ ਸ਼ੱਕੀ ਨੌਜਵਾਨ, ਫੋਨ ਚੋਂ ਮੀਲੀਆਂ ਕੁੜੀਆਂ ਦੀਆਂ ਫੋਟੋਆਂ,