Putin Hopes Russia and India: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੇ ਉਮੀਦ ਜਤਾਈ ਕਿ ਭਾਰਤ ਤੇ ਰੂਸ ਅਗਲੇ ਸਾਲ ਵੀ ਆਪਸੀ ਸਹਿਯੋਗ ਨੂੰ ਹੋਰ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਰੂਸ ਅਤੇ ਭਾਰਤ ਖੇਤਰੀ ਤੇ ਗਲੋਬਲ ਏਜੰਡਿਆਂ ਨਾਲ ਸਬੰਧਿਤ ਮੁੱਦਿਆਂ ਦੇ ਹੱਲ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਰਚਨਾਤਮਕ ਦੋ-ਪੱਖੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਕੰਮ ਜਾਰੀ ਰੱਖਣਗੇ।
ਦਰਅਸਲ, ਪੁਤਿਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਭੇਜੀਆਂ। ਉਨ੍ਹਾਂ ਨੇ ਇਸ ਸੰਦੇਸ਼ ਵਿੱਚ ਕਿਹਾ ਕਿ ਰੂਸ ਤੇ ਭਾਰਤ ਰਣਨੀਤਕ ਸਾਂਝੀਦਾਰੀ ਦੇ ਸਬੰਧਾਂ ਨਾਲ ਜੁੜੇ ਹੋਏ ਹਨ ਤੇ ਇਨ੍ਹਾਂ ਦਾ ਨਤੀਜਾ ਹੈ ਕਿ ਕੋਰੋਨਾ ਵਾਇਰਸ ਦੇ ਚੁਣੌਤੀ ਭਰੇ ਸਮੇਂ ਵਿੱਚ ਵੀ ਸਾਡੇ ਰਿਸ਼ਤੇ ਆਤਮ-ਵਿਸ਼ਵਾਸ ਦੇ ਨਾਲ ਅੱਗੇ ਵੱਧ ਰਹੇ ਹਨ।
ਇਸ ਤੋਂ ਅੱਗੇ ਉਨ੍ਹਾਂ ਕਿਹਾ, ਚਾਹੇ ਐਸਸੀਓ ਹੋਵੇ ਜਾਂ ਬ੍ਰਿਕਸ, ਦੋਵੇਂ ਦੇਸ਼ ਵੱਖ-ਵੱਖ ਖੇਤਰਾਂ ਵਿੱਚ ਰਾਜਨੀਤਿਕ ਗੱਲਬਾਤ ਅਤੇ ਸਾਂਝੇ ਪ੍ਰਾਜੈਕਟਾਂ ਰਾਹੀਂ ਅੱਗੇ ਵੱਧ ਰਹੇ ਹਨ । ਕ੍ਰੈਮਲਿਨ ਵਲੋਂ ਜਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਦੇਸ਼ ਇਕ ਵਿਆਪਕ ਰਾਜਨੀਤਕ ਸੰਵਾਦ ਬਰਕਰਾਰ ਰੱਖਦੇ ਹਨ ਤੇ ਵੱਖ-ਵੱਖ ਖੇਤਰਾਂ ਵਿਚ ਸਾਂਝੀਆਂ ਯੋਜਨਾਵਾਂ ਦੇ ਪੱਖ ਵਿਚ ਹਨ।
ਇਹ ਵੀ ਦੇਖੋ: ਮੀਟਿੰਗ ਤੋਂ ਬਾਹਰ ਆ ਕੇ ਸੁਣੋ ਕੀ ਬੋਲੇ ਕਿਸਾਨ, ਜਾਣੋ ਸਰਕਾਰ ਕਿਹੜੀਆਂ ਮੰਗਾ ਤੇ ਸਹਿਮਤ ਹੋਈ