US Agency declares PM Modi: ਅਮਰੀਕੀ ਰਿਸਰਚ ਫਰਮ ‘ਮਾਰਨਿੰਗ ਕੰਸਲਟੈਂਟ’ ਦੇ ਇੱਕ ਸਰਵੇਖਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਸਟੇਟ ਆਫ਼ ਹੈੱਡ (ਰਾਜਨੇਤਾ) ਮੰਨਿਆ ਗਿਆ ਹੈ । ਇਹ ਸਰਵੇ ਅਮਰੀਕਾ, ਬ੍ਰਾਜ਼ੀਲ, ਜਾਪਾਨ ਸਣੇ 13 ਦੇਸ਼ਾਂ ਵਿੱਚ ਕੀਤਾ ਗਿਆ ਸੀ । ਇਸ ਵਿੱਚ ਸ਼ਾਮਿਲ ਹੋਏ 55% ਲੋਕਾਂ ਦਾ ਮੰਨਣਾ ਹੈ ਕਿ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਦੁਨੀਆ ਦੇ ਸਭ ਤੋਂ ਪਾਪੁਲਰ ਸਟੇਟ ਆਫ਼ ਹੈੱਡ ਹੈ।
ਸਰਵੇਖਣ ਦੇ ਅਨੁਸਾਰ ਦੂਜੇ ਸਥਾਨ ‘ਤੇ ਜਰਮਨ ਚਾਂਸਲਰ ਐਂਜੇਲਾ ਮਾਰਕੇਲ ਸੀ, ਜਿਨ੍ਹਾਂ ਨੇ ਸਿਰਫ 24 ਪ੍ਰਤੀਸ਼ਤ ਲੋਕਾਂ ਦਾ ਸਮਰਥਨ ਹਾਸਿਲ ਹੋਇਆ ਹੈ। ਉੱਥੇ ਹੀ ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੂੰ ਉਨ੍ਹਾਂ ਦੇ ਕੰਮ ਨੂੰ ਲੈ ਕੇ ਜ਼ਿਆਦਾਤਰ ਲੋਕਾਂ ਨੇ ਖਾਰਿਜ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਬਹੁਤ ਘੱਟ ਸਮਰਥਨ ਮਿਲਿਆ ਹੈ। ਟਵਿੱਟਰ ‘ਤੇ ਇਹ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ, “ਇਹ ਪ੍ਰਧਾਨ ਮੰਤਰੀ ਮੋਦੀ ਦੀ ਯੋਗ ਅਗਵਾਈ ਦਾ ਸਬੂਤ ਹੈ।” ਇਹ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, “ਅਮਰੀਕੀ ਫਰਮ ਮਾਰਨਿੰਗ ਕੰਸਲਟੈਂਟ ਵੱਲੋਂ ਅਮਰੀਕਾ, ਜਾਪਾਨ, ਬ੍ਰਾਜ਼ੀਲ ਸਣੇ 13 ਦੇਸ਼ਾਂ ਵਿੱਚ ਕੀਤੇ ਗਏ ਇੱਕ ਸਰਵੇਖਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ਵ ਦੇ ਨੇਤਾਵਾਂ ਵਿੱਚ ਸ਼ਾਮਿਲ ਕਰਨਾ ਮਾਣ ਵਾਲੀ ਗੱਲ ਹੈ। ਮੋਦੀ ਜੀ ਇੱਕ ਦੂਰਦਰਸ਼ੀ ਵਾਲੇ ਨੇਤਾ ਹਨ। ਉਨ੍ਹਾਂ ਦੇ ਦੇਸ਼ ਦੇ ਵਿਕਾਸ ਲਈ ਉਨ੍ਹਾਂ ਦੀ ਇੱਕ ਨਿਸ਼ਚਤ ਦ੍ਰਿਸ਼ਟੀ ਹੈ ਅਤੇ ਇਸ ਲਈ ਉਹ ਪ੍ਰੋਗਰਾਮ ਬਣਾਉਂਦੇ ਹਨ ਅਤੇ ਉਸ ਨੂੰ ਸਫਲ ਕਰਦੇ ਹਨ।”
ਉੱਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ “ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਇਹ ਰੈਂਕਿੰਗ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ । ਪੀਐਮ ਮੋਦੀ ਦੀ ਪ੍ਰਸਿੱਧੀ ਅਤੇ ਭਰੋਸੇਯੋਗਤਾ ਨੇ ਵਿਸ਼ਵ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਅਮਰੀਕੀ ਕੰਪਨੀ ਨੇ ਵਿਸ਼ਵ ਦੇ ਨੇਤਾਵਾਂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਨੂੰ ਸਭ ਤੋਂ ਵੱਧ ਦਰਜਾ ਦਿੱਤਾ ਹੈ। ਇਹ ਸੱਚਮੁੱਚ ਹਰ ਭਾਰਤੀ ਲਈ ਖੁਸ਼ੀ ਦੀ ਗੱਲ ਹੈ।”
ਇਹ ਵੀ ਦੇਖੋ: 10 ਸਾਲ ਦਾ ਇਹ ਸਿੱਖ ਬੱਚਾ ਜੁਗਾੜ ਨਾਲ ਗੱਡੀ ਬਣਾ ਦਾਦੀ ਨੂੰ ਲੈ ਕੇ ਚੱਲਿਆ ਕਿਸਾਨੀ ਅੰਦੋਲਨ ‘ਚ