Kapil Sharma files FIR : ਕਾਰ ਡਿਜ਼ਾਈਨਰ ਦਿਲੀਪ ਛਾਬੜੀਆ ਦੇ ਕਥਿਤ ਧੋਖਾਧੜੀ ਅਤੇ ਜਾਅਲੀ ਮਾਮਲੇ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮੁੰਬਈ ਪੁਲਿਸ ਨੇ ਨਵੀਂ FIR ਦਰਜ ਕੀਤੀ ਹੈ। ਵੀਰਵਾਰ ਨੂੰ ਕਪਿਲ ਆਪਣਾ ਬਿਆਨ ਦਰਜ ਕਰਾਉਣ ਲਈ ਮੁੰਬਈ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ।ਕਪਿਲ ਸ਼ਰਮਾ ਨੇ ਦਿਲੀਪ ਛਾਬੜੀਆ ਨੂੰ ਆਪਣੀ ਵੈਨਿਟੀ ਵੈਨ ਡਿਜ਼ਾਈਨ ਕਰਨ ਲਈ ਸਾਲ 2017 ਵਿੱਚ 6 ਕਰੋੜ ਰੁਪਏ ਦਿੱਤੇ ਸਨ। ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਦਿਲੀਪ ਨੇ ਗੱਡੀ ਕਪਿਲ ਤੱਕ ਨਹੀਂ ਪਹੁੰਚਾਈ। ਕਪਿਲ ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਸੀ।
ਕਪਿਲ ਸ਼ਰਮਾ ਵੀਰਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਏ ਅਤੇ ਆਪਣਾ ਬਿਆਨ ਦਰਜ ਕਰਵਾਇਆ। ਮੀਡੀਆ ਨਾਲ ਗੱਲਬਾਤ ਦੌਰਾਨ ਕਪਿਲ ਨੇ ਕਿਹਾ, “ਮੈਂ ਦਿਲੀਪ ਛਾਬੜੀਆ ਅਤੇ ਉਸ ਦੇ ਘੁਟਾਲੇ ਬਾਰੇ ਅਖਬਾਰ ਵਿੱਚ ਪੜ੍ਹਿਆ ਸੀ, ਜਿਸ ਤੋਂ ਬਾਅਦ ਮੈਂ ਮੁੰਬਈ ਪੁਲਿਸ ਕਮਿਸ਼ਨਰ ਨੂੰ ਮਿਲਣ ਦਾ ਫੈਸਲਾ ਕੀਤਾ।”ਪਿਛਲੇ ਸਾਲ 28 ਦਸੰਬਰ ਨੂੰ ਮੁੰਬਈ ਪੁਲਿਸ ਨੂੰ ਡੀਸੀ ਡਿਜ਼ਾਈਨ ਦੇ ਸੰਸਥਾਪਕ ਅਤੇ ਮਸ਼ਹੂਰ ਕਾਰ ਡਿਜ਼ਾਈਨਰ ਦਿਲੀਪ ਛਾਬੀਆ ਨੇ ਗ੍ਰਿਫਤਾਰ ਕੀਤਾ ਸੀ। ਛਾਬੜੀਆ ‘ਤੇ ਧੋਖਾਧੜੀ ਦਾ ਇਲਜ਼ਾਮ ਹੈ। ਉਨ੍ਹਾਂ ਖ਼ਿਲਾਫ਼ ਧਾਰਾ 420, 465, 467, 468, 471, 120 (ਬੀ) ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਵੇਖੋ :ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਮੋਰਚੇ ਦੀ ਸਟੇਜ਼ ਤੋਂ ਸਿੱਧੀਆਂ ਤਸਵੀਰਾਂ, ਆਗੂਆਂ ਦੇ ਜੋਸ਼ੀਲੇ ਬੋਲ…