Writer Ashish Kaul accuses : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀਰਵਾਰ ਨੂੰ ਆਪਣੀ ਫਿਲਮ ਮਣੀਕਰਣਿਕਾ ਫ੍ਰੈਂਚਾਇਜ਼ੀ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਜ਼ਰੀਏ ਦੱਸਿਆ ਕਿ ਉਸ ਦੀ ਨਵੀਂ ਫਿਲਮ ਦਾ ਸਿਰਲੇਖ ‘Manikarnika: The Queen Of Jhansi’ ਹੋਵੇਗਾ। ਫਿਲਮ ਦੀ ਘੋਸ਼ਣਾ ਤੋਂ ਤੁਰੰਤ ਬਾਅਦ ਹੀ ਵਿਵਾਦ ਖੜ੍ਹਾ ਹੋ ਗਿਆ। ਲੇਖਕ ਅਸ਼ੀਸ਼ ਕੌਲ ਨੇ ਦੋਸ਼ ਲਾਇਆ ਕਿ ਕੰਗਨਾ ਨੇ ਉਸ ਦੀ ਕਹਾਣੀ ਚੋਰੀ ਕੀਤੀ ਹੈ।ਇੱਕ ਇੰਟਰਵਿਊ ਵਿੱਚ ਅਸ਼ੀਸ਼ ਕੌਲ ਨੇ ਦੋਸ਼ ਲਾਇਆ ਕਿ ਕੰਗਨਾ ਰਣੌਤ ਨੇ ਉਸਦੀ ਕਹਾਣੀ ਚੋਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੰਗਨਾ ਅਪਣਾ ਨਾਲ ਸ਼ੋਸ਼ਣ ਅਤੇ ਗਲਤ ਸਲੂਕ ਦੀ ਲੜਾਈ ਲੜ ਰਹੀ ਹੈ ਪਰ ਹੁਣ ਉਹ ਮੇਰੇ ਨਾਲ ਗਲਤ ਕੰਮ ਕਰ ਰਹੀ ਹੈ।
ਅਸ਼ੀਸ਼ ਕੌਲ ਦੇ ਅਨੁਸਾਰ, ਉਨ੍ਹਾਂ ਦੀ ਕਿਤਾਬ ‘ਦਿਦਾ: ਦਿ ਵਾਰੀਅਰ ਕਵੀਨ ਕਸ਼ਮੀਰ’ ਦਾ ਅੰਗਰੇਜ਼ੀ ਸੰਸਕਰਣ ਪ੍ਰਕਾਸ਼ਤ ਹੋਇਆ ਹੈ। ਅਸ਼ੀਸ਼ ਨੇ ਕਿਹਾ, ‘ਮੇਰੇ ਕੋਲ ਦਿਦਾ ਦੀ ਜ਼ਿੰਦਗੀ ਦੀ ਕਹਾਣੀ ਦਾ ਵਿਸ਼ੇਸ਼ ਅਧਿਕਾਰ ਹੈ ਜੋ ਕਿ ਜੰਮੂ ਵਿੱਚ ਲੋਹਾਰ (ਪੂੰਛ ) ਦੀ ਰਾਜਕੁਮਾਰੀ ਸੀ।’ ਲੇਖਕ ਨੇ ਕਿਹਾ ਕਿ ਉਹ ਤਾਲਾਬੰਦੀ ਦੌਰਾਨ ਇਸ ਪੁਸਤਕ ਦਾ ਹਿੰਦੀ ਰੁਪਾਂਤਰ ਅੱਗੇ ਲਿਖਣ ਲਈ ਕੰਗਣਾ ਰਣੌਤ ਕੋਲ ਪਹੁੰਚਿਆ ਸੀ।ਅਸ਼ੀਸ਼ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਕਿਤਾਬ ਅੱਗੇ ਲਿਖਣ ਲਈ ਹਿੰਦੀ ਦੇ ਰੂਪ ਵਿੱਚ ਕੰਗਨਾ ਨੂੰ ਇੱਕ ਪੱਤਰ ਭੇਜਿਆ ਸੀ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਅਸ਼ੀਸ਼ ਨੇ ਕਿਹਾ ਕਿ ਕੰਗਨਾ ਨੇ ਜਿਸ ਤਰ੍ਹਾਂ ਅਚਾਨਕ ਇਸ ਫਿਲਮ ਦਾ ਐਲਾਨ ਕੀਤਾ ਹੈ, ਉਹ ਹੈਰਾਨ ਰਹਿ ਗਏ ਹਨ।
ਅਸ਼ੀਸ਼ ਦੇ ਅਨੁਸਾਰ, ਉਸਨੇ ਆਪਣੀ ਕਿਤਾਬ ਨੂੰ ਇਸ ਤਰੀਕੇ ਨਾਲ ਲਿਖਿਆ ਹੈ ਕਿ ਇਸ ‘ਤੇ ਆਰਾਮ ਨਾਲ ਇੱਕ ਫਿਲਮ ਬਣਾਈ ਜਾ ਸਕੇ। ਫਿਲਮ ਦੇ ਸਿਲਸਿਲੇ ਵਿੱਚ ਉਹ ਰਿਲਾਇੰਸ ਐਂਟਰਟੇਨਮੈਂਟ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਇਸ ਦੇ ਨਾਲ ਹੀ ਕੰਗਣਾ ਵੱਲੋਂ ਇਸ ਪੂਰੇ ਮਾਮਲੇ ‘ਤੇ ਕੋਈ ਜਵਾਬ ਨਹੀਂ ਆਇਆ ਹੈ।
ਇਹ ਵੀ ਵੇਖੋ : ਸਟੇਜ ਤੇ ਧੱਕੇ ਨਾਲ ਟਾਈਮ ਲੈ ਕੇ ਅਵਾ ਤਵਾ ਬੋਲਣ ਵਾਲਿਆਂ ਨੂੰ ਰਾਜੇਵਾਲ ਦੀ ਤਾੜਣਾ