Javed Akhtar Birthday Special : ਜਾਵੇਦ ਅਖਤਰ 17 ਜਨਵਰੀ ਨੂੰ 76 ਸਾਲ ਦੇ ਹੋ ਗਏ ਹਨ।ਅਸੀਂ ਤੁਹਾਡੇ ਲਈ ਸਕ੍ਰਿਪਟ ਲੇਖਕ ਅਤੇ ਗੀਤਕਾਰ ਜਾਵੇਦ ਅਖਤਰ ਨਾਲ ਸਬੰਧਤ ਕੁਝ ਦਿਲਚਸਪ ਤੱਥ ਲੈ ਕੇ ਆਏ ਹਾਂ। ਜਾਵੇਦ ਅਖਤਰ ਦਾ ਜਨਮ 17 ਜਨਵਰੀ 1945 ਨੂੰ ਗਵਾਲੀਅਰ ਵਿੱਚ ਹੋਇਆ ਸੀ।ਉਨ੍ਹਾਂ ਦੇ ਪਿਤਾ ਦਾ ਨਾਮ ਜਾਨ ਨਿਸਾਰ ਖਾਨ ਅਤੇ ਮਾਂ ਦਾ ਨਾਮ ਸਫੀਆ ਸਿਰਾਜੁਲ ਹੱਕ ਹੈ। ਜਾਵੇਦ ਅਖ਼ਤਰ ਦੇ ਪਿਤਾ ਜਾਨ ਨਿਸਾਰ ਖਾਨ ਬਾਲੀਵੁੱਡ ਵਿੱਚ ਇੱਕ ਗੀਤਕਾਰ ਸਨ ਅਤੇ ਉਰਦੂ ਦੇ ਕਵੀ ਸੀ, ਉਥੇ ਉਨ੍ਹਾਂ ਦੇ ਦਾਦਾ ਮੁਜ਼ਤਾਰ ਖੈਰਾਬਾਦੀ ਵੀ ਇੱਕ ਕਵੀ ਸਨ।
ਜਾਵੇਦ ਅਖਤਰ ਕੋਲਵਿਨ ਤਲੁਕਦਾਰ ਕਾਲਜ, ਲਖਨਓ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨਾਲ ਸਾਂਝੇਦਾਰੀ ਕੀਤੀ ਸੀ । ਸਲੀਮ-ਜਾਵੇਦ ਜੋੜੀ ਨੇ ਹਿੰਦੀ ਸਿਨੇਮਾ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।‘ਸਰਹਦੀ ਲੂਟੇਰਾ ’ਦੇ ਸੈੱਟ‘ ਤੇ ਦੋਵਾਂ ਦੀ ਦੋਸਤੀ ਹੋਈ ਸੀ। ਇਸ ਫਿਲਮ ਵਿੱਚ ਸਲੀਮ ਖਾਨ ਅਦਾਕਾਰ ਸਨ, ਜਦੋਂਕਿ ਜਾਵੇਦ ਅਖਤਰ ਫਿਲਮ ਦੇ ਸੰਵਾਦ ਲੇਖਕ ਸਨ।ਜਾਵੇਦ ਅਖਤਰ ਨੂੰ ਫਿਲਮ ਲਿਖਣ ਦੀ ਪੇਸ਼ਕਸ਼ ਕੀਤੀ ਗਈ ਕਿਉਂਕਿ ਅਸਲ ਸੰਵਾਦ ਲੇਖਕ ਮੌਜੂਦ ਨਹੀਂ ਸੀ।
ਫਿਰ ਜਾਵੇਦ ਅਖਤਰ ਨੇ ਕਲੈਪਰ ਲੜਕੇ ਵਜੋਂ ਕੰਮ ਕੀਤਾ, ਇਸ ਲਈ ਉਨ੍ਹਾਂ ਨੂੰ ਪਹਿਲੀ ਵਾਰ ਇੱਕ ਫਿਲਮ ਲਿਖਣ ਦਾ ਮੌਕਾ ਮਿਲਿਆ।ਜਾਵੇਦ ਅਖਤਰ ਅਤੇ ਸਲੀਮ ਖਾਨ ਬਾਲੀਵੁੱਡ ਵਿੱਚ ਲਿਖਣ ਦੀ ਸ਼ਕਤੀ ਨੂੰ ਸਮਝਦੇ ਸਨ ਅਤੇ ਬਹੁਤ ਸਾਰੀਆਂ ਕਹਾਣੀਆਂ ਅਤੇ ਫਿਲਮਾਂ ਲਿਖਦੇ ਸਨ।ਉਨ੍ਹਾਂ ਦੀਆਂ ਸ਼ੁਰੁਆਤੀ ਫਿਲਮਾਂ ‘ਅਧਿਕਾਰ’ ਅਤੇ ‘ਅੰਦਾਜ਼’ ਸਨ। ਇਸ ਤੋਂ ਬਾਅਦ ਦੋਵਾਂ ਨੇ ਕਈ ਬਲਾਕਬਸਟਰ ਹਿੱਟ ਦਿੱਤੇ ਸਨ ।ਇਨ੍ਹਾਂ ਵਿੱਚ ਫਿਲਮ ਸ਼ੋਲੇ ਵੀ ਸ਼ਾਮਲ ਹਨ।
ਜਾਵੇਦ ਅਖਤਰ ਦਾ 1972 ਵਿੱਚ ਹਨੀ ਈਰਾਨੀ ਨਾਲ ਵਿਆਹ ਹੋਇਆ ਸੀ, ਹਾਲਾਂਕਿ ਦੋਹਾਂ ਦਾ 1985 ਵਿੱਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਜਾਵੇਦ ਅਖਤਰ ਨੇ ਸ਼ਬਾਨਾ ਆਜ਼ਮੀ ਨਾਲ ਵਿਆਹ ਕਰਵਾ ਲਿਆ। ਜਾਵੇਦ ਅਖਤਰ ਨੂੰ ਸਰਵ ਉੱਤਮ ਗੀਤਾਂ ਲਈ 5 ਰਾਸ਼ਟਰੀ ਫਿਲਮ ਪੁਰਸਕਾਰ ਅਤੇ 8 ਫਿਲਮਫੇਅਰ ਪੁਰਸਕਾਰ ਮਿਲ ਚੁੱਕੇ ਹਨ। ਪਦਮ ਭੂਸ਼ਣ ਅਤੇ ਸਾਹਿਤ ਅਕਾਦਮੀ ਅਵਾਰਡ ਦਿੱਤਾ ਗਿਆ ਹੈ।ਜਿਨ੍ਹਾਂ ਦਿਨਾਂ ਵਿੱਚ ਜਾਵੇਦ ਅਖਤਰ ਕੰਗਨਾ ਰਣੌਤ ਨਾਲ ਚੱਲ ਰਹੇ ਵਿਵਾਦ ਬਾਰੇ ਚਰਚਾ ਵਿੱਚ ਹਨ।ਜਾਵੇਦ ਅਖਤਰ ਦੇ ਬੱਚਿਆਂ ਦਾ ਨਾਮ ਫਰਹਾਨ ਅਖਤਰ ਅਤੇ ਜ਼ੋਇਆ ਅਖਤਰ ਹੈ।
ਇਹ ਵੀ ਵੇਖੋ :ਜੇ ਅੰਨਦਾਤਾ ਖਾਲਿਸਤਾਨੀ ਹੈ ਤਾਂ ਮੈਂ ਹਿੰਦੂ ਖਾਲਿਸਤਾਨੀ ਹਾਂ