Ustad Ghulam Mustafa Khan : ਭਾਰਤੀ ਸ਼ਾਸਤਰੀ ਸੰਗੀਤਕਾਰ ਉਸਤਾਦ ਗੁਲਾਮ ਮੁਸਤਫਾ ਖਾਨ ਜੋ ਕਿ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਉਨ੍ਹਾਂ ਨੂੰ ਮੁੰਬਈ ਦੇ ਸਾਂਤਾਕਰੂਜ ਕਬਿਰਸਤਾਨ ‘ਚ ਸਪੁਰਦ-ਏ-ਖਾਕ ਕੀਤਾ ਗਿਆ ਹੈ । ਦੱਸ ਦਈਏ ਕਿ ਉਨ੍ਹਾਂ ਨੇ ਕੱਲ੍ਹ ਦੁਪਹਿਰ ਸਾਢੇ ਬਾਰਾਂ ਵਜੇ ਆਖਰੀ ਸਾਹ ਲਏ ।
ਦੁਪਹਿਰੇ ਸਾਢੇ ਕੁ 12 ਵਜੇ ਮਾਲਸ਼ ਕਰਵਾਉਂਦਿਆਂ ਉਨ੍ਹਾਂ ਦੀ ਤਬੀਅਤ ਨਾਸਾਜ਼ ਹੋ ਗਈ। ਇਸ ਤੋਂ ਪਹਿਲਾਂ ਕਿ ਉਹ ਡਾਕਟਰਾਂ ਤਕ ਪਹੁੰਚ ਕਰਦੇ ਖ਼ਾਨ ਸਾਹਿਬ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਸਨ। ਖ਼ਾਨ ਸਾਹਿਬ ਨੂੰ 2019 ਵਿਚ ਦਿਮਾਗ਼ੀ ਦੌਰਾ ਪਿਆ ਸੀ ਜਿਸ ਕਾਰਨ ਉਨ੍ਹਾਂ ਦਾ ਖੱਬਾ ਪਾਸਾ ਮਾਰਿਆ ਗਿਆ ਸੀ। ਇਸ ਦੌਰਾਨ ਉਹਨਾਂ ਦੀ ਅੰਤਿਮ ਯਾਤਰਾ ਦੇ ਦੌਰਾਨ ਸੋਨੂ ਨਿਗਮ ਵੀ ਉੱਥੇ ਸ਼ਾਮਿਲ ਸਨ ਜਿਹਨਾਂ ਨੇ ਉਹਨਾਂ ਨੂੰ ਮੋਢਾ ਦਿੱਤਾ ਸੀ।
ਤਿੰਨ ਮਾਰਚ 1931ਨੂੰ ਬਦਾਯੂੰ ਵਿਚ ਜਨਮੇ ਗ਼ੁਲਾਮ ਮੁਸਤਫ਼ਾ ਖ਼ਾਨ ਨੂੰ ਸੰਗੀਤ ਪ੍ਰਤੀ ਸੇਵਾਵਾਂ ਬਦਲੇ 1991 ਵਿਚ ਪਦਮਸ਼੍ਰੀ, 2006 ਵਿਚ ਪਦਮ ਭੂਸ਼ਣ ਤੇ 2018 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਮੁੰਬਈ ਦੇ ਸਾਂਤਾਕਰੂਜ਼ ਕਬਰਸਿਤਾਨ ਵਿਚ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ। ਦੱਸ ਦਈਏ ਕਿ ਸੁਰ ਕੋਇਲ ਦੇ ਨਾਂਅ ਨਾਲ ਮਸ਼ਹੂਰ ਲਤਾ ਮੰਗੇਸ਼ਕਰ ਨੇ ਵੀ ਉਨ੍ਹਾਂ ਤੋਂ ਹੀ ਗਾਇਕੀ ਦੇ ਗੁਰ ਸਿੱਖੇ ਸਨ ।
ਦੇਖੋ ਵੀਡੀਓ : ਸਮਾਜਿਕ ਬਾਈਕਾਟ ਦੇ ਐਲਾਨ ਦੇ ਬਾਅਦ ਹਰਜੀਤ ਸਿੰਘ ਗਰੇਵਾਲ ਦਾ Exclusive interview