Shiri Brar arrives at Kisan Morcha : ਹਾਲ ਹੀ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਏ ਗਾਇਕ ਸ਼੍ਰੀ ਬਰਾੜ ਦਿੱਲੀ ਕਿਸਾਨ ਮੋਰਚੇ ਤੇ ਪਹੁੰਚੇ । ਇਸ ਮੌਕੇ ਉਹਨਾਂ ਨੇ ਕਿਸਾਨਾਂ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਤੇ ਆਪਣੇ ਨਾਲ ਜੁੜੇ ਵਿਵਾਦ ਤੇ ਸਫਾਈ ਪੇਸ਼ ਕੀਤੀ । ਸ਼੍ਰੀ ਬਰਾੜ ਨੇ ਆਪਣੇ ਭਾਸ਼ਣ ਵਿੱਚ ਧਰਨੇ ਤੇ ਬੈਠੇ ਕਿਸਾਨਾਂ ਦਾ ਹੌਂਸਲਾ ਵੀ ਵਧਾਇਆ ।
ਸ਼੍ਰੀ ਬਰਾੜ ਨੇ ਕਿਹਾ ਕਿ ਉਹ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾਉਂਦੇ ਰਹਿਣਗੇ ਭਾਵੇਂ ਉੇਹਨਾਂ ਨੂੰ ਜੇਲ਼੍ਹਾਂ ਹੀ ਕਿਉਂ ਨਾ ਕੱਟਣੀਆਂ ਪੈਣ । ਸ਼੍ਰੀ ਬਰਾੜ ਨੇ ਆਪਣੇ ਇਸ ਭਾਸ਼ਣ ‘ਚ ਇਹ ਗੱਲ ਬਾਰ-ਬਾਰ ਕਹੀ ਕਿ ਜੇ ਕਿਸਾਨਾਂ ਦੇ ਗੀਤ ਕਾਰਨ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਜਾਣਾ ਪਿਆ ਤਾਂ ਉਹ ਜਾਣਗੇ । ਉਹਨਾਂ ਨੇ ਕਿਹਾ ਅਸੀਂ ਕਿਸਾਨਾਂ ਦੇ ਪੁੱਤ ਹਾਂ ਤੁਹਾਡੇ ਨਾਲ ਹੀ ਖੜੇ ਹਾਂ। ਉਹਨਾਂ ਨੇ ਕਿਹਾ ਅਸੀਂ ਮਿਲ ਕੇ ਰਹਿਣਾ ਹੈ। ਉਹਨਾਂ ਨੇ ਕਿਹਾ ਅਸੀਂ ਆਪਣੀਆਂ ਫਸਲਾਂ ਲਈ ਜਰੂਰ ਬੋਲਾਂਗੇ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਬਰਾੜ ਨੂੰ ਭੜਕਾਉ ਗੀਤ ਗਾਉਣ ਕਰਕੇ ਜੇਲ੍ਹ ਵਿੱਚ ਜਾਣਾ ਪਿਆ ਸੀ । ਹਾਲ ਹੀ ਵਿੱਚ ਉਹ ਜਮਾਨਤ ਤੇ ਰਿਹਾਅ ਹੋਇਆ ਹੈ । ਕੁਝ ਲੋਕਾਂ ਦਾ ਇਸ ਮਾਮਲੇ ਨੂੰ ਲੈ ਕੇ ਕਹਿਣਾ ਹੈ ਕਿ ਬਰਾੜ ਤੇ ਇਹ ਕਾਰਵਾਈ ਕਿਸਾਨ ਐਥਮ ਗੀਤ ਲਿਖਣ ਕਰਕੇ ਹੋਈ ਹੈ । ਸ਼੍ਰੀ ਬਰਾੜ ਸ਼ੁਰੂ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਜਦੋਂ ਤੋਂ ਇਹ ਧਰਨਾ ਸ਼ੁਰੂ ਹੈ।