Today Sabar Koti’s Birthday : ਪੰਜਾਬੀ ਗਾਇਕ ਸਾਬਰ ਕੋਟੀ ਦਾ ਅੱਜ ਜਨਮ ਦਿਨ ਹੈ, ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਯਾਦ ਕਰ ਰਹੇ ਹਨ । ਸਾਬਰ ਕੋਟੀ ਭਾਵੇਂ ਅੱਜ ਇਸ ਦੁਨੀਆ ਤੇ ਨਹੀਂ ਹਨ ਪਰ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹਨ ਕਿਉਂਕਿ ਸਾਬਰ ਕੋਟੀ ਆਪਣੇ ਗੀਤਾਂ ਵਿੱਚ ਅਜਿਹੇ ਸੁਰ ਛੇੜਦਾ ਸੀ ਜਿਸ ਨੂੰ ਸੁਣਕੇ ਹਰ ਕੋਈ ਮਦਹੋਸ਼ ਹੋ ਜਾਂਦਾ ਸੀ । ਸਾਬਰ ਕੋਟੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਨ ਵਿੱਚ ਹੋਇਆ ਸੀ ।
ਜਦੋਂ ਉਹ ਸਿਰਫ ਨੌਂ ਸਾਲ ਦੇ ਸਨ ਤਾਂ ਉਹਨਾਂ ਨੇ ਸਟੇਜ਼ ਤੇ ਪ੍ਰਫਾਰਮੈਂਸ ਦੇਣੀ ਸ਼ੁਰੂ ਕਰ ਦਿੱਤੀ ਸੀ । ਪਰ ਉਹ ਆਪਣੇ ਗਾਇਕੀ ਦੇ ਫਨ ਨੂੰ ਹੋਰ ਨਿਖਾਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ । ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸਾਬਰ ਕੋਟੀ ਨੇ ਸੰਗੀਤ ਦੀ ਹਰ ਬਰੀਕੀ ਸਿੱਖੀ । ਸਾਬਰ ਕੋਟੀ ਦੀ ਸਭ ਤੋਂ ਪਹਿਲੀ ਕੈਸੇਟ 1998 ਵਿੱਚ ਸੋਨੇ ਦੇ ਕੰਗਨਾ ਆਈ ਸੀ । ਸਾਬਰ ਕੋਟੀ ਦੀਆਂ ਹੁਣ ਤੱਕ 13 ਕੈਸੇਟਾਂ ਮਾਰਕਿਟ ਵਿੱਚ ਆ ਚੁੱਕੀਆਂ ਹਨ ।
ਇਸ ਤੋਂ ਇਲਾਵਾ ਉਹ ਪੰਜ ਫਿਲਮਾਂ ਵਿੱਚ ਪਲੇਬੈਕ ਗਾਣੇ ਵੀ ਗਾ ਚੁੱਕੇ ਹਨ । ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਤੈਨੂੰ ਕੀ ਦੱਸੀਏ, ਕਰ ਗਈ ਸੌਦਾ ਸਾਡਾ, ਉਹ ਮੌਸਮ ਵਾਂਗ ਬਦਲ ਗਏ, ਅਸੀਂ ਧੁਰ ਅੰਦਰ ਲੀਰਾਂ ਹੋਏ ਬੈਠੇ ਹਾਂ, ਆਏ ਹਾਏ ਗੁਲਾਬੋ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਪੀਂਘ ਹੁਲਾਰੇ ਲੈਂਦੀ ਤੋਂ ਇਲਾਵਾ ਹੋਰ ਕਈ ਹਿੱਟ ਗਾਣੇ ਰਹੇ ।
ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਰੀਟਾ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ 4 ਬੱਚਿਆਂ ਨੇ ਜਨਮ ਲਿਆ ਸੀ । ਉਹਨਾਂ ਦਾ ਬੇਟਾ ਐਲਐਕਸ ਕੋਟੀ ਵੀ ਸੰਗੀਤ ਦੀ ਦੁਨੀਆ ਵਿੱਚ ਆਪਣੀ ਕਿਸਮਤ ਅਜਮਾ ਰਿਹਾ ਹੈ ।ਭਾਵੇਂ ਸਾਬਰ ਕੋਟੀ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ।
ਦੇਖੋ ਵੀਡੀਓ : ਦਿੱਲੀ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ