Punjabi singer Sarabjit Cheema : ਗਾਇਕ ਸਰਬਜੀਤ ਚੀਮਾ ਲਗਾਤਾਰ ਕਿਸਾਨ ਮੋਰਚੇ ਤੇ ਡਟੇ ਹੋਏ ਹਨ । ਇਸ ਸਭ ਦੇ ਚਲਦੇ ਹੁਣ ਉਹਨਾਂ ਦੇ ਪਿੰਡ ਚੀਮਾ ਕਲਾਂ ਤੇ ਚੀਮਾ ਖੁਰਦ ਦੇ ਕਿਸਾਨਾਂ ਦਾ ਇੱਕ ਜੱਥਾ ਦਿੱਲੀ ਲਈ ਰਵਾਨਾ ਹੋਇਆ ਹੈ । ਜਿਸ ਦੀ ਵੀਡੀਓ ਸਰਬਜੀਤ ਚੀਮਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਸਰਬਜੀਤ ਚੀਮਾ ਤੇ ਉਹਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਦਿਖਾਈ ਦੇ ਰਹੇ ਹਨ ।
ਇਸ ਵੀਡੀਓ ਵਿੱਚ ਸਰਬਜੀਤ ਚੀਮਾ ਕਹਿੰਦੇ ਹਨ ਕਿ ਇਸ ਅੰਦੋਲਨ ਵਿੱਚ ਜਿਨ੍ਹਾਂ ਕਿਸਾਨਾਂ, ਨੌਜਵਾਨਾਂ ਤੇ ਕਿਸਾਨ ਬੀਬੀਆਂ ਨੇ ਸ਼ਹੀਦੀਆਂ ਪਾਈਆਂ ਹਨ, ਉਹਨਾਂ ਦਾ ਨਾਂਅ ਇਤਿਹਾਸ ਵਿੱਚ ਲਿਖਿਆ ਜਾਵੇਗਾ । ਉਹਨਾਂ ਦੀ ਕੁਰਬਾਨੀਆਂ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ । ਉਹਨਾਂ ਨੇ ਕਿ ਨੇ ਕਿਹਾ ਕਿ ਉਹਨਾਂ ਦੇ ਪਿੰਡ ਤੋਂ ਇੱਕ ਜੱਥਾ ਰਵਾਨਾ ਹੋਣ ਲੱਗਾ ਹੈ, ਇਹ ਜੱਥਾ ਉੱਥੇ ਜਾ ਕੇ ਸੇਵਾ ਕਰੇਗਾ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀ ਸਰਹੱਦ ‘ਤੇ ਕਿਸਾਨਾਂ ਦਾ ਅੰਦੋਲਨ ਪਿਛਲੇ ਕਰੀਬ ਦੋ ਮਹੀਨੇ ਤੋਂ ਜਾਰੀ ਹੈ। ਕਿਸਾਨਾਂ ਨੇ ਹੁਣ 26 ਜਨਵਰੀ ਤੋਂ ਪਹਿਲਾਂ ਕਿਸਾਨ ਸੰਸਦ ਕਰਾਉਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ 23-24 ਜਨਵਰੀ ਨੂੰ ਕਿਸਾਨ ਸੰਸਦ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਸਮਾਗਮ ਸਿੰਘੂ ਬਾਰਡਰ ਨੇੜੇ ਗੁਰੂ ਤੇਗ ਬਹਾਦਰ ਯਾਦਗਾਰ ਵਿਖੇ ਹੋਵੇਗਾ।