Shock to Sonu Sood : ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਫਿਲਮ ਅਦਾਕਾਰ ਸੋਨੂੰ ਸੂਦ ਦੀ ਨਿੰਦਾ ਕੀਤੀ। ਅਦਾਲਤ ਨੇ ਗੈਰਕਾਨੂੰਨੀ ਉਸਾਰੀ ਮਾਮਲੇ ‘ਤੇ ਸੋਨੂੰ ਦੀ ਅਪੀਲ ਖਾਰਜ ਕਰ ਦਿੱਤੀ। ਬ੍ਰਹਿਮੰਬਾਈ ਮਿਊਸਿਪਲ ਕਾਰਪੋਰੇਸ਼ਨ (ਬੀਐਮਸੀ) ਨੇ ਅਦਾਕਾਰ ਨੂੰ ਗੈਰਕਾਨੂੰਨੀ ਉਸਾਰੀ ਦੇ ਸੰਬੰਧ ਵਿੱਚ ਇੱਕ ਨੋਟਿਸ ਜਾਰੀ ਕੀਤਾ ਸੀ। ਅਦਾਕਰਾ ਨੇ ਇਸ ਦੇ ਖਿਲਾਫ ਹਾਈ ਕੋਰਟ ਦਾਖਲ ਕੀਤਾ ।13 ਜਨਵਰੀ ਨੂੰ ਸੁਣਵਾਈ ਦੌਰਾਨ, ਬੀਐਮਸੀ ਨੇ ਸੂਦ ਨੂੰ “ਆਦਤਨ ਅਪਰਾਧੀ” ਕਿਹਾ ਸੀ। ਨਗਰ ਪਾਲਿਕਾ ਨੇ ਅਦਾਲਤ ਵਿੱਚ ਕਿਹਾ ਸੀ ਕਿ ਅਦਾਕਾਰ ਗੈਰ ਕਾਨੂੰਨੀ ਨਿਰਮਾਣ ਦੇ ਮਾਮਲੇ ਵਿੱਚ ਨਿਯਮਾਂ ਨੂੰ ਲਗਾਤਾਰ ਤੋੜ ਰਹੇ ਹਨ।
ਦੱਸ ਦੇਈਏ ਕਿ ਸੋਨੂੰ ਸੂਦ ‘ਤੇ ਇਲਜ਼ਾਮ ਹੈ ਕਿ ਉਸ ਨੇ ਕਥਿਤ ਤੌਰ’ ਤੇ ਉਪਨਗਰੀਏ ਜੁਹੂ ਵਿੱਚ ਰਿਹਾਇਸ਼ੀ ਇਮਾਰਤ ਵਿਚ ਬਿਨਾਂ ਇਜਾਜ਼ਤ ਦੇ ਢਾਂਚਾਗਤ ਤਬਦੀਲੀਆਂ ਕੀਤੀਆਂ। ਇਸ ਤੋਂ ਬਾਅਦ ਬੀਐਮਸੀ ਨੇ ਉਸ ਨੂੰ ਨੋਟਿਸ ਜਾਰੀ ਕੀਤਾ ਹੈ। ਬੀਐਮਸੀ ਦੇ ਨੋਟਿਸ ਖਿਲਾਫ ਸੋਨੂੰ ਬੰਬੇ ਹਾਈ ਕੋਰਟ ਪਹੁੰਚ ਗਿਆ ਸੀ। ਸੋਨੂੰ ਸੂਦ ਨੇ ਪਿਛਲੇ ਹਫ਼ਤੇ ਵਕੀਲ ਡੀ ਪੀ ਸਿੰਘ ਰਾਹੀਂ ਦਰਜ਼ ਕੀਤੀ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਉਸਨੇ ਛੇ ਮੰਜ਼ਲਾ ਸ਼ਕਤੀ ਸਾਗਰ ਇਮਾਰਤ ਵਿੱਚ ਕੋਈ ਗੈਰਕਾਨੂੰਨੀ ਉਸਾਰੀ ਨਹੀਂ ਕੀਤੀ ਹੈ।
ਅਦਾਲਤ ਵਿੱਚ ਦਰਜ਼ ਪਟੀਸ਼ਨ ਵਿੱਚ ਬੀਐਮਸੀ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਜਾਰੀ ਕੀਤੇ ਗਏ ਨੋਟਿਸ ਨੂੰ ਰੱਦ ਕਰਨ ਅਤੇ ਕੇਸ ਵਿੱਚ ਕਿਸੇ ਵੀ ਦੰਡਕਾਰੀ ਕਾਰਵਾਈ ਤੋਂ ਅੰਤਰਿਮ ਰਾਹਤ ਦੀ ਬਿਨਤੀ ਵੀ ਕੀਤੀ ਗਈ ਸੀ। ਬੀਐਮਸੀ ਨੇ 4 ਜਨਵਰੀ ਨੂੰ ਇਸ ਮਾਮਲੇ ਵਿੱਚ ਜੁਹੂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਭਿਨੇਤਾ ਨੇ ਸ਼ਕਤੀ ਸਾਗਰ ਇਮਾਰਤ, ਰਿਹਾਇਸ਼ੀ ਇਮਾਰਤ ਨੂੰ ਬਿਨਾਂ ਆਗਿਆ ਦੇ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤੀ।
ਬੀਐਮਸੀ ਨੇ ਅਦਾਲਤ ਵਿੱਚ ਆਪਣੀ ਪਟੀਸ਼ਨ ਵਿੱਚ ਅਦਾਕਾਰ ’ਤੇ ਨਾਜਾਇਜ਼ ਉਸਾਰੀਆਂ ਕਰਕੇ ਪੈਸਾ ਕਮਾਉਣ ਦਾ ਦੋਸ਼ ਲਾਇਆ। ਮਹਾਨਗਰ ਦਾ ਕਹਿਣਾ ਹੈ ਕਿ ਸੂਦ ਨੇ ਲਾਇਸੈਂਸ ਲੈਣਾ ਜ਼ਰੂਰੀ ਨਹੀਂ ਸਮਝਿਆ ਅਤੇ ਰਿਹਾਇਸ਼ੀ ਇਮਾਰਤ ਨੂੰ ਇੱਕ ਹੋਟਲ ਵਿੱਚ ਬਦਲ ਦਿੱਤਾ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬੀਐਮਸੀ ਦੀ ਤਰਫੋਂ ਸੋਨੂੰ ਨੂੰ ਇੱਕ ਨੋਟਿਸ ਭੇਜਿਆ ਗਿਆ ਸੀ, ਪਰ ਉਨ੍ਹਾਂ ਨੇ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ।