Farmers tractor rally: ਪੰਜ ਤੋਂ ਵੱਧ ਲੰਬੀ ਮੈਰਾਥਨ ਮੀਟਿੰਗਾਂ ਤੋਂ ਬਾਅਦ ਦਿੱਲੀ ਪੁਲਿਸ ਨੇ ਕੁਝ ਸ਼ਰਤਾਂ ਅਤੇ ਤੈਅ ਰੂਟ ਦੇ ਨਾਲ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਦਿੱਲੀ ਵਿੱਚ ਐਂਟਰੀ ਦੀ ਇਜਾਜ਼ਤ ਦੇ ਦਿੱਤੀ। ਦਿੱਲੀ ਵਿੱਚ ਇਹ ਰੈਲੀ ਲਗਭਗ 100 ਕਿਲੋਮੀਟਰ ਤੋਂ ਵੀ ਵੱਧ ਚੱਲੇਗੀ । ਰੈਲੀ ਤਿੰਨ ਸਰਹੱਦੀ ਇਲਾਕਿਆਂ (ਟਿਕਰੀ, ਸਿੰਘੂ ਅਤੇ ਗਾਜੀਪੁਰ) ਤੋਂ ਸ਼ੁਰੂ ਹੋਵੇਗੀ । ਸਿੰਘੂ ਤੋਂ ਲਗਭਗ 62 ਤੋਂ 63 ਕਿਲੋਮੀਟਰ, ਇੰਨੀ ਹੀ ਦੂਰੀ ਲਗਭਗ ਟਿਕਰੀ ਤੋਂ ਹੋਵੇਗੀ, ਜਦੋਂ ਕਿ ਗਾਜੀਪੁਰ ਤੋਂ ਨਿਕਲਣ ਵਾਲੀ ਰੈਲੀ 46 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਦੌਰਾਨ ਨਾ ਸਿਰਫ ਦਿੱਲੀ ਪੁਲਿਸ ਬਲਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ ਵੀ ਸੁਰੱਖਿਆ ਵਿੱਚ ਮੌਜੂਦ ਰਹੇਗੀ।
ਦਰਅਸਲ, ਇਸ ਰੈਲੀ ਵਿੱਚ ਪੁਲਿਸ ਟੀਮ ਸਾਦੀ ਵਰਦੀ ਵਿੱਚ ਮੌਜੂਦ ਹੋਵੇਗੀ । ਡਰੋਨ ਤੋਂ ਲਗਾਤਾਰ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਰਸਤੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ। ਪੁਲਿਸ ਅਨੁਸਾਰ ਕਿਸਾਨ ਸੰਗਠਨ ਨਾਲ ਉਨ੍ਹਾਂ ਦਾ ਸੰਚਾਰ ਵਧੀਆ ਰਿਹਾ ਹੈ ਅਤੇ ਇਸੇ ਕਾਰਨ ਸਮਝੌਤਾ ਹੋ ਗਿਆ ਹੈ।
ਇਸ ਬਾਰੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਕਈ ਪਾਕਿਸਤਾਨੀ ਅੱਤਵਾਦੀ ਸੰਗਠਨ ਅੰਦੋਲਨ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਵਿੱਚ ਹਨ। ਇਸ ਲਈ ਪੁਲਿਸ ਲਗਾਤਾਰ ਨਜ਼ਰ ਰੱਖ ਰਹੀ ਹੈ । ਇਹੋ ਨਹੀਂ 13 ਤੋਂ 18 ਜਨਵਰੀ ਤੱਕ ਜਾਣਕਾਰੀ ਆਉਣ ਤੋਂ ਬਾਅਦ ਪਾਕਿਸਤਾਨ ਦੇ 308 ਟਵਿੱਟਰ ਹੈਂਡਲ ਬਲਾਕ ਕਰ ਦਿੱਤੇ ਗਏ ਹਨ।
ਦੱਸ ਦੇਈਏ ਕਿ ਹਰਿਆਣਾ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। 25 ਤੋਂ 27 ਜਨਵਰੀ ਤੱਕ ਕਰਨਾਲ ਤੋਂ ਦਿੱਲੀ ਅਤੇ ਰੋਹਤਕ ਤੋਂ ਦਿੱਲੀ ਦੇ ਵਿਚਕਾਰ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਹਰਿਆਣਾ ਪੁਲਿਸ ਨੇ ਅਪੀਲ ਕੀਤੀ ਹੈ ਕਿ ਉਹ ਇਸ ਰਸਤੇ ਦੀ ਵਰਤੋਂ ਨਾ ਕਰਨ।
ਇਹ ਵੀ ਦੇਖੋ: ਮੋਰਚੇ ‘ਵਿਚ ਖੁੱਲ ਗਏ ਥਾਨ, ਦੇਖੋ ਕਿੰਝ ਪੱਗਾਂ ਬੰਨ ਖਿੱਚੀ ਜਾ ਰਹੀ 26 ਦੀ ਤਿਆਰੀ ..