Ambulance trapped in tractor parade : ਗਣਤੰਤਰ ਦਿਵਸ ਮੌਕੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ। ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਬੈਰੀਕੇਡ ਤੋੜ ਦਿਤੇ ਗਏ ਸਨ, ਜਿਸ ਕਾਰਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਕਾਫੀ ਹੰਗਾਮਾ ਹੋਇਆ ਸੀ। ਇਸੇ ਦੌਰਾਨ ਇੱਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਜਦੋਂ ਟਰੈਕਟਰ ਪਰੇਡ ਵਿੱਚ ਇੱਕ ਐਂਬੂਲੈਂਸ ਫਸ ਗਈ ਸੀ। ਜਿਸ ਤੋਂ ਬਾਅਦ ਇਸ ਸਮੇਂ ਦੌਰਾਨ, ਕਿਸਾਨ ਸਹਾਇਤਾ ਲਈ ਅੱਗੇ ਆਏ ਅਤੇ ਐਂਬੂਲੈਂਸ ਲਈ ਰਸਤਾ ਬਣਾਇਆ ਅਤੇ ਐਂਬੂਲੈਂਸ ਨੂੰ ਜਲਦੀ ਤੋਂ ਜਲਦੀ ਬਾਹਰ ਕੱਢ ਦਿੱਤਾ ਗਿਆ।
ਖੇਤੀਬਾੜੀ ਕਾਨੂੰਨਾਂ ਖਿਲਾਫ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਅੱਜ ਦਿੱਲੀ ਵਿੱਚ ਟਰੈਕਟਰ ਪਰੇਡ ਕੱਢ ਰਹੇ ਹਨ। ਇਸ ਸਮੇਂ ਦੌਰਾਨ ਕਈ ਥਾਵਾਂ ‘ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਵੀ ਹੋਈ ਹੈ। ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ। ਆਈ ਟੀ ਓ ਵਿੱਚ ਹੋ ਰਹੇ ਹੰਗਾਮੇ ਦੇ ਦਰਮਿਆਨ ਕਈ ਕਿਸਾਨ ਲਾਲ ਕਿਲ੍ਹੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰਾਂ ‘ਤੇ ਸਵਾਰ ਕਿਸਾਨ ਲਾਲ ਕਿਲ੍ਹੇ ਵਿਖੇ ਪਹੁੰਚੇ ਹਨ, ਜਿਥੇ ਉਹ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਦੇਖੋ : ਲਾਲ ਕਿਲੇ ‘ਤੇ ਪਹੁੰਚੇ ਨਿਹੰਗ ਸਿੰਘਾਂ ਸਣੇ ਕਿਸਾਨ, ਦੇਖੋ ਮੌਕੇ ਦੀਆਂ Live ਤਸਵੀਰਾਂ