Amazon founder Jeff Bezos: Amazon ਦੇ ਸੰਸਥਾਪਕ ਜੈੱਫ ਬੇਜੋਸ ਨੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ ਹੈ। ਈ-ਕਾਮਰਸ ਉਦਯੋਗ ਵਿੱਚ ਆਪਣਾ ਨਾਮ ਬਣਾਉਣ ਵਾਲੀ Amazon ਦੇ CEO ਦੇ ਤੌਰ ‘ਤੇ ਜੈੱਫ ਬੇਜੋਸ ਇਸ ਸਾਲ ਦੇ ਅੰਤ ਤੱਕ ਆਪਣਾ ਅਹੁਦਾ ਛੱਡ ਦੇਣਗੇ। ਜੈੱਫ ਬੇਜੋਸ ਦੀ ਜਗ੍ਹਾ Amazon ਵੈਬ ਸਰਵਿਸਿਜ਼ ਦੇ ਚੀਫ ਐਂਡੀ ਜੇਸੀ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਦਰਅਸਲ, Amazon ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ AWS ਦੇ CEO ਐਂਡੀ ਜੇਸੀ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ ਜੈੱਫ ਬੇਜੋਸ ਦੀ ਥਾਂ ਲੈਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਦੱਸਿਆ ਕਿ ਜੈੱਫ ਬੇਜੋਸ ਹੁਣ ਬੋਰਡ ਦੇ ਕਾਰਜਕਾਰੀ ਚੇਅਰਮੈਨ ਚੁਣੇ ਗਏ ਹਨ।
ਜ਼ਿਕਰਯੋਗ ਹੈ ਕਿ ਜੈੱਫ ਬੇਜੋਸ ਨੇ ਸਾਲ 1994 ਵਿੱਚ Amazon ਦੀ ਸਥਾਪਨਾ ਕੀਤੀ ਸੀ। ਇੱਕ ਆਨਲਾਈਨ ਬੁੱਕ ਸਟੋਰ ਤੋਂ Amazon ਅੱਜ ਇੱਕ ਮੈਗਾ ਆਨਲਾਈਨ ਰਿਟੇਲਰ ਵਿੱਚ ਬਦਲ ਗਿਆ ਹੈ, ਜੋ ਦੁਨੀਆ ਭਰ ਵਿੱਚ ਹਰ ਕਿਸਮ ਦੇ ਉਤਪਾਦਾਂ ਨੂੰ ਵੇਚਦਾ ਹੈ ਅਤੇ ਵੰਡਦਾ ਹੈ। ਜੈੱਫ ਬੇਜੋਸ ਨੇ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਪੱਤਰ ਲਿਖ ਕੇ ਕੰਪਨੀ ਵਿੱਚ ਐਂਡੀ ਜੇਸੀ ਦੀ ਨਵੀਂ ਭੂਮਿਕਾ ਲਈ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ।
ਉਨ੍ਹਾਂ ਨੇ ਇੱਕ ਪੱਤਰ ਵਿੱਚ ਲਿਖਿਆ ਕਿ ‘ਮੈਂ ਇਹ ਐਲਾਨ ਕਰਦੇ ਹੋਏ ਬਹੁਤ ਉਤਸ਼ਾਹਿਤ ਹਾਂ ਕਿ ਮੈਨੂੰ Amazon ਬੋਰਡ ਦਾ ਕਾਰਜਕਾਰੀ ਚੇਅਰਮੈਨ ਅਤੇ ਐਂਡੀ ਜੇਸੀ ਨੂੰ CEO ਬਣਾਇਆ ਜਾ ਰਿਹਾ ਹੈ। ਆਪਣੀ ਇਸ ਨਵੀਂ ਭੂਮਿਕਾ ਵਿੱਚ ਮੈਂ ਆਪਣੀ ਸਾਰੀ ਊਰਜਾ ਨਾਲ ਨਵੇਂ ਉਤਪਾਦਾਂ ‘ਤੇ ਧਿਆਨ ਕੇਂਦਰਿਤ ਕਰਾਂਗਾ। ਮੈਨੂੰ ਐਂਡੀ ਜੇਸੀ ‘ਤੇ ਪੂਰਾ ਭਰੋਸਾ ਹੈ ਕਿ ਉਹ ਇੱਕ ਉੱਤਮ ਲੀਡਰ ਸਾਬਿਤ ਹੋਣਗੇ।’
ਦੱਸ ਦੇਈਏ ਕਿ ਇਸ ਤੋਂ ਇਲਾਵਾ ਜੈੱਫ ਬੇਜੋਸ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ‘ਇਹ ਯਾਤਰਾ ਲਗਭਗ 27 ਸਾਲ ਪਹਿਲਾਂ ਸ਼ੁਰੂ ਹੋਈ ਸੀ। Amazon ਸਿਰਫ ਇੱਕ ਵਿਚਾਰ ਸੀ ਅਤੇ ਇਸਦਾ ਕੋਈ ਨਾਮ ਨਹੀਂ ਸੀ। ਉਸ ਸਮੇਂ ਸਭ ਤੋਂ ਵੱਧ ਵਾਰ ਇਹ ਪ੍ਰਸ਼ਨ ਪੁੱਛਿਆ ਗਿਆ ਸੀ, ਇੰਟਰਨੈਟ ਕੀ ਹੈ? ਅੱਜ ਅਸੀਂ 1.3 ਮਿਲੀਅਨ ਪ੍ਰਤਿਭਾਸ਼ਾਲੀ, ਸਮਰਪਿਤ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ।