American footballer supports farmers: ਭਾਰਤ ਵਿੱਚ ਦੋ ਮਹੀਨਿਆਂ ਤੋਂ ਜਾਰੀ ਕਿਸਾਨਾਂ ਦਾ ਅੰਦੋਲਨ ਹੁਣ ਪੂਰੀ ਦੁਨੀਆ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਪਹਿਲਾਂ ਹੀ ਕਿਸਾਨ ਅੰਦੋਲਨ ਦੀ ਚਰਚਾ ਹੋ ਚੁੱਕੀ ਹੈ। ਜਿੱਥੇ ਬੀਤੇ ਦਿਨ ਅਮਰੀਕੀ ਪੌਪ ਸਟਾਰ ਰਿਹਾਨਾ ਨੇ ਇਸ ਲਈ ਆਪਣਾ ਸਮਰਥਨ ਜ਼ਾਹਿਰ ਕੀਤਾ, ਉੱਥੇ ਹੀ ਇਸੇ ਵਿਚਾਲੇ ਹੁਣ ਅਮਰੀਕਨ ਫੁੱਟਬਾਲ ਟੀਮ Pittsburg Steelers ਦੇ ਖਿਡਾਰੀ JuJu Smith-Schuster ਵੱਲੋਂ 10,000 ਹਜ਼ਾਰ ਡਾਲਰ ਦੀ ਰਕਮ ਭਾਰਤ ਦੇ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।
ਦਰਅਸਲ, ਇਸ ਸਬੰਧੀ ਸਮਿੱਥ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ । ਉਸਨੇ ਟਵੀਟ ਕਰਦਿਆਂ ਲਿਖਿਆ,” “ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਮੈਂ ਕਿਸਾਨ ਅੰਦੋਲਨ ਦੌਰਾਨ ਜਾਨਾਂ ਬਚਾਉਣ ਲਈ ਭਾਰਤ ਵਿੱਚ ਕਿਸਾਨਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ $10,000 ਦਾਨ ਕੀਤੇ ਹਨ । ਮੈਨੂੰ ਉਮੀਦ ਹੈ ਕਿ ਅਸੀਂ ਕਿਸੇ ਦੀ ਅਤਿਰਿਕਤ ਜ਼ਿੰਦਗੀ ਨੂੰ ਗੁਆਚਣ ਤੋਂ ਰੋਕ ਸਕਦੇ ਹਾਂ।” ਇਸ ਖਿਡਾਰੀ ਵੱਲੋਂ ਇਹ ਰਕਮ ਕਿਸਾਨਾਂ ਦੀ ਮੈਡੀਕਲ ਹੈਲਪ ਲਈ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਮੀਡੀਆ ਵੱਲੋਂ ਭਾਰਤ ਦੇ ਕਿਸਾਨੀ ਸੰਘਰਸ਼ ਬਾਬਤ ਤੱਥਾਂ ਦੇ ਅਧਾਰਿਤ ਰਿਪੋਰਟ ਪੇਸ਼ ਕਰਨ ਤੋਂ ਬਾਅਦ ਦੁਨੀਆ ਭਰ ਵਿੱਚ ਇਸ ਸੰਘਰਸ਼ ਨੂੰ ਵੱਡੀ ਗਿਣਤੀ ਵਿੱਚ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।