Iran frees two troops: ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ (IRGC) ਨੇ 2 ਜਵਾਨਾਂ ਨੂੰ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਕਬਜ਼ੇ ਤੋਂ ਮੁਕਤ ਕਰਵਾਏ। ਇਹ ਸੈਨਿਕ ਉਨ੍ਹਾਂ 12 ਸਿਪਾਹੀਆਂ ਵਿਚੋਂ ਸਨ ਜੋ 2018 ਵਿਚ ਕਿਡਨੈਪ ਗਏ ਸਨ। ਅਨਾਦੋਲੂ ਏਜੰਸੀ ਦੇ ਅਨੁਸਾਰ ਇਹ ਕਾਰਵਾਈ ਪਾਕਿਸਤਾਨ ਦੇ ਅੰਦਰ ਖੁਫੀਆ ਜਾਣਕਾਰੀ ਦੇ ਅਧਾਰ ਤੇ ਕੀਤੀ ਗਈ ਸੀ। IRGC ਦੇ ਹਵਾਲੇ ਨਾਲ ਕਿਹਾ ਗਿਆ ਹੈ ਢਾਈ ਸਾਲ ਪਹਿਲਾਂ ਅਗਵਾ ਕੀਤੇ ਗਏ ਅੱਤਵਾਦੀ ਸੰਗਠਨ ਜੈਸ਼-ਉਲ-ਅਡਲ ਦੁਆਰਾ ਫੜੇ ਗਏ ਬੰਧਕ ਸਰਹੱਦੀ ਗਾਰਡਾਂ ਦੇ ਦੋ ਜਵਾਨਾਂ ਨੂੰ ਬਚਾਉਣ ਲਈ ਮੰਗਲਵਾਰ ਦੀ ਰਾਤ ਇੱਕ ਸਫਲ ਮੁਹਿੰਮ ਚਲਾਈ ਗਈ ਸੀ। ਦੋਵੇਂ ਆਜ਼ਾਦ ਹੋਏ ਸਿਪਾਹੀਆਂ ਨੂੰ ਈਰਾਨ ਭੇਜਿਆ ਗਿਆ ਹੈ।
16 ਅਕਤੂਬਰ 2018 ਨੂੰ ਜੈਸ਼-ਉਲ-ਅਡਲ ਸੰਗਠਨ ਨੇ 12 ਆਈਆਰਜੀਸੀ ਗਾਰਡਾਂ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਨੂੰ ਬਲੋਚਿਸਤਾਨ ਸੂਬੇ ਵਿਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਨੇ ਇਕ ਸਾਂਝੀ ਕਮੇਟੀ ਬਣਾਈ। 12 ਸਿਪਾਹੀਆਂ ਵਿਚੋਂ 5 ਨੂੰ ਨਵੰਬਰ 2018 ਵਿਚ ਰਿਹਾ ਕੀਤਾ ਗਿਆ ਸੀ। ਇਸ ਤੋਂ ਬਾਅਦ 21 ਮਾਰਚ 2019 ਨੂੰ 4 ਫੌਜੀਆਂ ਨੂੰ ਪਾਕਿਸਤਾਨੀ ਫੌਜ ਨੇ ਰਿਹਾ ਕਰ ਦਿੱਤਾ ਸੀ। ਜੈਸ਼ ਉਲ-ਅਦਲ ਜਾਂ ਜੈਸ਼ ਅਲ-ਅਡਲ ਇਕ ਸਾਲਾਫੀ ਜੇਹਾਦੀ ਅੱਤਵਾਦੀ ਸੰਗਠਨ ਹੈ ਜੋ ਮੁੱਖ ਤੌਰ ‘ਤੇ ਦੱਖਣ-ਪੂਰਬੀ ਈਰਾਨ ਵਿਚ ਕੰਮ ਕਰ ਰਿਹਾ ਹੈ। ਇਸ ਅੱਤਵਾਦੀ ਸੰਗਠਨ ਨੇ ਈਰਾਨ ਵਿਚ ਨਾਗਰਿਕ ਅਤੇ ਸੈਨਿਕ ਠਿਕਾਣਿਆਂ ‘ਤੇ ਕਈ ਹਮਲੇ ਕੀਤੇ ਹਨ।
ਦੇਖੋ ਵੀਡੀਓ : ਦਿੱਲੀ ਅੰਦੋਲਨ ‘ਚ ਸ਼ਾਮਿਲ ਹੋਣ ਲਈ ਲੁਧਿਆਣਾ ਦੇ ਵਪਾਰੀ ਹੋਰਨਾਂ ਲੋਕਾਂ ਨੂੰ ਕਰ ਰਹੇ ਨੇ ਇੰਝ ਪ੍ਰੇਰਿਤ