Chakka jam in india farmers : ਕਿਸਾਨ ਅੱਜ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦੇਸ਼ ਵਿਆਪੀ ‘ਚੱਕਾ ਜਾਮ’ ਕਰਨ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਅੱਜ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਸਾਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਵੇਲੇ ਖੇਤੀ ਕਾਨੂੰਨਾਂ ਵਿਰੁੱਧ ਬੁਲਾਇਆ ਗਿਆ ਕਿਸਾਨਾਂ ਦਾ ਚੱਕਾ ਜਾਮ ਸ਼ੁਰੂ ਹੋ ਗਿਆ ਹੈ। ਯੂਪੀ ਅਤੇ ਉਤਰਾਖੰਡ ਨੂੰ ਛੱਡ ਕੇ, ਦੇਸ਼ ਦੇ ਬਾਕੀ ਰਾਜਾਂ ਵਿੱਚ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਇਹ ਚੱਕਾ ਜਾਮ ਬੁਲਾਇਆ ਗਿਆ ਹੈ। ਇਸ ਦਾ ਪ੍ਰਭਾਵ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੇ ਜੰਮੂ ਤੋਂ ਗੁਰੂਗ੍ਰਾਮ ਤੱਕ ਸੜਕਾਂ ਜਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਚੱਕਾ ਜਾਮ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਵਿੱਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਅੰਦਰ ਅਤੇ ਸਰਹੱਦਾਂ ‘ਤੇ ਲੱਗਭਗ 50 ਸੈਨਿਕ ਤਾਇਨਾਤ ਕੀਤੇ ਗਏ ਹਨ ਤਾਂ ਜੋ 26 ਜਨਵਰੀ ਵਰਗੇ ਹਾਲਾਤ ਪੈਦਾ ਨਾ ਹੋਣ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਵਿੱਚ ਸ਼ਾਂਤਮਈ ਢੰਗ ਨਾਲ ਕਿਸਾਨਾਂ ਦਾ ਚੱਕਾ ਜਾਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਦੇਸ਼ ਦੀ ਮਿੱਟੀ ਨਾਲ ਜੋੜਨਗੇ। ਇੱਕ ਨਵਾਂ ਯੁੱਗ ਪੈਦਾ ਹੋਏਗਾ। ਇਸ ਵਿੱਚ ਰਾਜਨੀਤੀ ਵਾਲੇ ਕਿੱਥੇ ਹਨ, ਇੱਥੇ ਕੋਈ ਨਹੀਂ ਆ ਰਿਹਾ। ਇਹ ਇੱਕ ਲੋਕ ਲਹਿਰ ਹੈ। ਰੋਟੀ ਤਿਜੌਰੀ ਵਿੱਚ ਬੰਦ ਨਾ ਹੋਵੇ, ਇਹ ਉਸ ਦਾ ਅੰਦੋਲਨ ਹੈ। ਯੂਪੀ ਅਤੇ ਉਤਰਾਖੰਡ ਵਿੱਚ ਕੁੱਝ ਲੋਕ ਹੰਗਾਮਾ ਕਰਨ ਵਾਲੇ ਸਨ, ਇਸ ਲਈ ਇੱਥੇ ਕੋਈ ਟ੍ਰੈਫਿਕ ਜਾਮ ਨਹੀਂ ਹੋਏਗਾ। ਅਸੀਂ ਕਿਤੇ ਨਹੀਂ ਜਾ ਰਹੇ ਅਸੀਂ ਅਕਤੂਬਰ ਤੱਕ ਬੈਠਾਂਗੇ।
ਇਹ ਵੀ ਦੇਖੋ : ਦੇਖੋ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਯੂਪੀ ਦੇ ਗੰਨਾਂ ਉਤਪਾਦਕ ਕਿਸਾਨ ਕਿਵ਼ੇਂ ਹੋ ਰਹੇ ਨੇ ਕਰਜ਼ਾਈ