Venkaiah naidu says : ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਵਾਈਐਸਆਰ ਕਾਂਗਰਸ ਵੱਲੋਂ ਪੱਖਪਾਤੀ ਰਵੱਈਆ ਅਪਣਾਏ ਜਾਣ ਦੇ ਦੋਸ਼ਾਂ ‘ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦਿਲ ਦੇਸ਼, ਸੰਵਿਧਾਨ ਅਤੇ ਭਾਰਤ ਦੇ ਲੋਕਾਂ ਵਿੱਚ ਵੱਸਦਾ ਹੈ। ਵਾਈਐਸਆਰ ਕਾਂਗਰਸ ਦੇ ਵਿਜੇਸਾਈ ਰੈਡੀ ਨੇ ਕਿਹਾ ਕਿ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਇੱਕ ਮੈਂਬਰ ਨੇ ਪਿੱਛਲੇ ਸੈਸ਼ਨ ਵਿੱਚ ਸਦਨ ਵਿੱਚ ‘ਇਤਰਾਜ਼ਯੋਗ’ ਮਾਮਲਾ ਉਠਾਇਆ ਸੀ। ਉਨ੍ਹਾਂ ਕਿਹਾ, “ਇਹ ਮਾਮਲਾ ਨਹੀਂ ਉਠਾਇਆ ਜਾਣਾ ਚਾਹੀਦਾ ਸੀ। ਇਸ ਨੂੰ ਸਦਨ ਦੀ ਕਾਰਵਾਈ ਤੋਂ ਹਟਾ ਦੇਣਾ ਚਾਹੀਦਾ ਹੈ।” ਚੇਅਰਮੈਨ ਨਾਇਡੂ ਨੇ ਕਿਹਾ ਕਿ ਸਬੰਧਤ ਮੈਂਬਰ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਅਪਣਾ ਇਤਰਾਜ਼ ਜ਼ਾਹਿਰ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ,”ਜੇ ਕੁੱਝ ਅਪਮਾਨਜਨਕ ਹੋਵੇਗਾ ਅਤੇ ਨਿਯਮ ਇਸ ਦੀ ਆਗਿਆ ਨਹੀਂ ਦਿੰਦੇ ਹਨ ਤਾਂ ਮੈਂ ਬਣਦੀ ਜ਼ਰੂਰੀ ਕਾਰਵਾਈ ਕਰਾਂਗਾ।” ਪਰ ਇਸਦੇ ਬਾਵਜੂਦ, ਰੈਡੀ ਆਪਣੀ ਸੀਟ ਤੋਂ ਬੋਲਦੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਚੇਅਰਮੈਨ ਉੱਤੇ ਪੱਖਪਾਤੀ ਰਵੱਈਆ ਅਪਨਾਉਣ ਦਾ ਦੋਸ਼ ਲਾਇਆ।
ਇਸ ‘ਤੇ ਕਾਂਗਰਸ ਦੇ ਜੈਰਾਮ ਰਮੇਸ਼ ਅਤੇ ਬੀਜੂ ਜਨਤਾ ਦਲ ਦੀ ਪ੍ਰਸੰਨਾ ਅਚਾਰੀਆ ਨੇ ਵਾਈਐਸਆਰ ਕਾਂਗਰਸ ਮੈਂਬਰ ਰੈਡੀ ਵੱਲੋਂ ਚੇਅਰਮੈਨ‘ ਤੇ ਲਗਾਏ ਦੋਸ਼ਾਂ ‘ਤੇ ਇਤਰਾਜ਼ ਜਤਾਇਆ ਅਤੇ ਉਸ ‘ਤੇ ਕਾਰਵਾਈ ਦੀ ਮੰਗ ਕੀਤੀ। ਆਚਾਰੀਆ ਨੇ ਕਿਹਾ, “ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।” ਇਸ ਤੋਂ ਬਾਅਦ ਨਾਇਡੂ ਨੇ ਕਿਹਾ, ‘ਮੈਂ ਅੱਜ ਬਹੁਤ ਦੁੱਖੀ ਹੋਇਆ ਹਾਂ। ਸਦਨ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ। ਜਿਸ ਦਿਨ ਮੈਂ ਪਦ ਸੰਭਾਲਿਆ, ਉਸੀ ਦਿਨ ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਮੈਂ ਉਸਤੋਂ ਬਾਅਦ ਕਿਸੇ ਰਾਜਨੀਤਿਕ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਇਆ ਹਾਂ। ਉਨ੍ਹਾਂ ਕਿਹਾ ਕਿ ਉਹ ਅਜਿਹੇ ਦੋਸ਼ਾਂ ਤੋਂ ਦੁਖੀ ਜਰੂਰ ਹੋਏ ਹਨ ਪਰ ਉਹ ਘਬਰਾਉਣ ਵਾਲੇ ਨਹੀਂ ਹਨ।”
ਇਹ ਵੀ ਦੇਖੋ : ਕਿਸਾਨਾਂ ਦੀ ਆਵਾਜ਼ ਚੁੱਕਣ ਬਦਲੇ Sonia Maan ਨੂੰ ਮਿਲੀਆਂ ਇਨਾਮ ‘ਚ ਧਮਕੀਆਂ