Kangana Ranaut in Karnataka : ਉੱਤਰੀ ਕਰਨਾਟਕ ਦੇ ਬੇਲਾਗਾਵੀ ਜ਼ਿਲੇ ‘ਚ ਅਭਿਨੇਤਰੀ ਕੰਗਨਾ ਰਨੌਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬੇਲਗਾਵੀ ਦੇ ਵਕੀਲ ਹਰਸ਼ਵਰਧਨ ਪਾਟਿਲ ਨੇ ਕੰਗਨਾ ‘ਤੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਉਸਨੇ ਅੰਦੋਲਨਕਾਰੀ ਕਿਸਾਨਾਂ ਨੂੰ ਅੱਤਵਾਦੀ ਕਿਹਾ। ਅਜਿਹੀ ਸਥਿਤੀ ਵਿਚ ਕੰਗਨਾ ‘ਤੇ ਭਾਈਚਾਰੇ ਵਿਚ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਬੇਲਾਗਾਵੀ ਪੁਲਿਸ ਕਮਿਸ਼ਨਰ ਕੇ ਥਿਆਗਰਾਜਨ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਲਾਂਕਿ, ਅਜੇ ਤੱਕ ਕੋਈ ਐਫ.ਆਈ.ਆਰ ਦਰਜ ਨਹੀਂ ਕੀਤੀ ਗਈ ਹੈ। ਕਮਿਸ਼ਨਰ ਨੇ ਕਿਹਾ ਕਿ ਅਸੀਂ ਸ਼ਿਕਾਇਤ ਦੇ ਅਧਾਰ ‘ਤੇ ਅਗਲੇਰੀ ਕਾਰਵਾਈ ਕਰਾਂਗੇ। ਕੰਗਨਾ ਰਨੌਤ ਨੇ ਪਿਛਲੇ ਸਾਲ 21 ਸਤੰਬਰ ਨੂੰ ਟਵੀਟ ਕੀਤਾ ਸੀ। ਇਸ ਨੇ ਲਿਖਿਆ, ‘ਲੋਕ ਸੀਏਏ ਬਾਰੇ ਗਲਤ ਜਾਣਕਾਰੀ ਅਤੇ ਅਫਵਾਹਾਂ ਫੈਲਾਉਂਦੇ ਸਨ, ਜਿਸ ਕਾਰਨ ਦੰਗੇ ਹੁੰਦੇ ਸਨ ਅਤੇ ਹੁਣ ਉਹੀ ਲੋਕ ਦੇਸ਼ ਵਿੱਚ ਕਿਸਾਨ ਬਿੱਲ ਬਾਰੇ ਗਲਤ ਜਾਣਕਾਰੀ ਫੈਲਾ ਰਹੇ ਹਨ ਅਤੇ ਅੱਤਵਾਦ ਪੈਦਾ ਕਰ ਰਹੇ ਹਨ, ਉਹ ਅੱਤਵਾਦੀ ਹਨ।’
10 ਅਕਤੂਬਰ, 2020 ਨੂੰ ਕਰਨਾਟਕ ਦੀ ਇਕ ਅਦਾਲਤ ਨੇ ਪੁਲਿਸ ਨੂੰ ਕੰਗਨਾ ਰਣੌਤ ਖਿਲਾਫ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਉੱਤੇ ਟਵੀਟ ਕਰਨ ਲਈ ਕੇਸ ਦਾਇਰ ਕਰਨ ਦਾ ਆਦੇਸ਼ ਦਿੱਤਾ। ਇਹ ਹੁਕਮ ਅਦਾਲਤ ਵੱਲੋਂ ਐਡਵੋਕੇਟ ਰਮੇਸ਼ ਨਾਇਕ ਦੀ ਨਿੱਜੀ ਸ਼ਿਕਾਇਤ ਕਰਨ ਤੋਂ ਬਾਅਦ ਜਾਰੀ ਕੀਤਾ ਗਿਆ।ਵਰਕਫ੍ਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਇਨ੍ਹੀਂ ਦਿਨੀਂ ਫਿਲਮ ‘ਧੱਕੜ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ ਕੰਗਨਾ ਦਾ ਨਾਮ ਫਿਲਮ ‘ਤੇਜਸ’ ਨਾਲ ਵੀ ਜੁੜਿਆ ਹੋਇਆ ਹੈ ਜਿਸ ਵਿਚ ਉਹ ਇਕ ਮਹਿਲਾ ਏਅਰ ਫੋਰਸ ਦੀ ਪਾਇਲਟ ਦੇ ਰੂਪ ਵਿਚ ਨਜ਼ਰ ਆਵੇਗੀ। ਕੁਝ ਸਮਾਂ ਪਹਿਲਾਂ, ਕੰਗਨਾ ਨੇ ਆਪਣੀ ਫਿਲਮ ‘ਮਣੀਕਰਣਿਕਾ – ਦਿ ਕਵੀਨ ਆਫ ਝਾਂਸੀ’ ਨੂੰ ਫਰੈਂਚਾਇਜ਼ੀ ਦੇ ਤੌਰ ‘ਤੇ ਰਿਲੀਜ਼ ਕਰਨ ਦੀ ਘੋਸ਼ਣਾ ਕੀਤੀ ਸੀ, ਜਿਸ ਵਿੱਚ ਉਹ ਆਪਣੀ ਅਗਲੀ ਫਿਲਮ’ ਮਣੀਕਰਣਿਕਾ ਰਿਟਰਨਜ਼ – ਦਿ ਲੀਜੈਂਡ ਆਫ ਦਿਦਾ ‘ਲਿਆਏਗੀ।