Kanwar Grewal reiterates ‘AILAAN’ : ਪੰਜਾਬੀ ਗਾਇਕ ਕੰਵਰ ਗਰੇਵਾਲ ਜੋ ਕਿ ਬਹੁਤ ਜਲਦ ਆਪਣਾ ਗੀਤ ‘ਐਲਾਨ’ (AILAAN) ਦੁਬਾਰਾ ਤੋਂ ਲੈ ਕੇ ਆ ਰਹੇ ਨੇ। ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਮਾਰੂ ਨੀਤੀਆਂ ਦਾ ਪ੍ਰਯੋਗ ਕਰ ਰਹੀ ਹੈ । ਜਿਸਦੇ ਚੱਲਦੇ ਪੰਜਾਬੀ ਗਾਇਕਾਂ ਦੇ ਗੀਤਾਂ ਨੂੰ ਭਾਰਤ ਵਿਚ ਯੂਟਿਊਬ ਤੇ ਬੈਨ ਕੀਤਾ ਜਾ ਰਿਹਾ ਹੈ । ਕੰਵਰ ਗਰੇਵਾਲ ਡਿਲੀਟ ਕੀਤੇ ਗਏ ਗੀਤ ਐਲਾਨ ਨੂੰ ਫਿਰ ਤੋਂ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਗੀਤ ਦੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਐਲਾਨ ਫ਼ੇਰ ਤੋਂ’ ।
ਪ੍ਰਸ਼ੰਸਕ ਪੋਸਟਰ ਨੂੰ ਸੁਪੋਰਟ ਕਰ ਰਹੇ ਨੇ । ਦਰਸ਼ਕ ਕਮੈਂਟ ‘ਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਿਖ ਰਹੇ ਨੇ। ਦੇਸ਼ ਦਾ ਅਨੰਦਾਤਾ ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਦਿੱਲੀ ਦੀਆਂ ਸਰਹੱਦਾਂ ਉੱਤੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਨੂੰ । ਪਰ ਹੰਕਾਰੀ ਹੋਈ ਸਰਕਾਰ ਆਪਣੇ ਹੰਕਾਰਪੁਣੇ ਦਾ ਮੁਜ਼ਹਾਰਾ ਕਰ ਰਹੀ ਹੈ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ ਨੇ।
ਕਿਸਾਨ ਪਿਛਲੇ ਕੁੱਝ ਸਮੇ ਤੋਂ ਲਗਾਤਾਰ ਕਿਸਾਨੀ ਧਰਨੇ ਤੇ ਬੈਠੇ ਹੋਏ ਹਨ ਤੇ ਕੇਂਦਰ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾ ਕੰਵਰ ਗਰੇਵਾਲ ਦਾ ਗਾਇਕ ਹਰਫ ਚੀਮਾ ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋ ਚੁੱਕੇ ਹਨ । ਬੱਲੇ ਸ਼ੇਰਾ ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ‘ਚ ਕਿਸਾਨਾਂ ਦੀ ਗੱਲ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਇੱਕ ਪੁੱਤਰ ਆਪਣੇ ਪਿਤਾ ਨੂੰ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਣ ਲਈ ਹੱਲਾਸ਼ੇਰੀ ਦਿੰਦਾ ਹੈ ।ਇਸ ਦੇ ਨਾਲ ਹੀ ਇਹ ਪੁੱਤਰ ਆਪਣੇ ਪਿਤਾ ਨੂੰ ਇਹ ਵੀ ਤਸੱਲੀ ਦਿੰਦਾ ਹੈ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਵੀ ਫਿਕਰ ਨਾ ਕਰੇ, ਕਿਉਂਕਿ ਉਸ ਦਾ ਪੁੱਤ ਉਸ ਦੇ ਨਾਲ ਖੜਾ ਹੈ । ਗੀਤ ਦੇ ਬੋਲ ਖੁਦ ਹਰਫ ਚੀਮਾ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਭਾਈ ਮੰਨਾ ਸਿੰਘ ਨੇ ।